Home » ਸੰਸਾਰ » ਜਰਮਨੀ » ਜਰਮਨੀ (ਹੈਸਨ ਸਟੇਟ ) ਦੇ ਕਿਲਕਹਾਈਮ ਸ਼ਹਿਰ ਵਿੱਚ ਪਈਆਂ ਵੋਟਾਂ, ਪੰਜਾਬੀ ਮੂਲ ਦੀਆਂ ਦੋ ਭੈਣਾਂ ਨੇ ਕੀਤੀ ਜਿੱਤ ਪ੍ਰਾਪਤ।

ਜਰਮਨੀ (ਹੈਸਨ ਸਟੇਟ ) ਦੇ ਕਿਲਕਹਾਈਮ ਸ਼ਹਿਰ ਵਿੱਚ ਪਈਆਂ ਵੋਟਾਂ, ਪੰਜਾਬੀ ਮੂਲ ਦੀਆਂ ਦੋ ਭੈਣਾਂ ਨੇ ਕੀਤੀ ਜਿੱਤ ਪ੍ਰਾਪਤ।

SHARE ARTICLE

117 Views

ਜਰਮਨੀ 18 ਮਾਰਚ (ਸੰਦੀਪ ਸਿੰਘ ਖਾਲੜਾ) ਜਰਮਨੀ ਦੀ ਹੈਸਨ ਸਟੇਟ ਵਿੱਚ ਪੈਂਦੇ ਸ਼ਹਿਰ ਕਿਲਕਹਾਈਮ ਵਿਚ ਪਈਆਂ 15 ਮਾਰਚ ਨੂੰ ਵੋਟਾਂ ਦੌਰਾਨ ਇਕੋ ਪਰਿਵਾਰ ਦੀਆਂ ਦੋ ਭੈਣਾਂ ਨੇ ਜਿੱਤ ਹਾਸਲ ਕੀਤੀ, ਇਸ ਦੌਰਾਨ ਜਿੱਥੇ ਹਰਪ੍ਰੀਤ ਕੌਰ ਨੇ ਦੂਜੀ ਵਾਰ ਵਿਦੇਸ਼ੀ ਸਿਟੀ ਕੌਂਸਲ ਦੇ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਉਥੇ ਉਹਨਾਂ ਵੱਲੋਂ ਸਿਟੀ ਕੌਂਸਲ ਦੀ ਸੀਟ ਵੀ ਹਾਸਲ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਦੇ ਭੈਣ ਕੋਮਲਪ੍ਰੀਤ ਕੋਰ ਨੇ ਵੀ ਵੋਟਾਂ ਦੇ ਵਿੱਚ ਵਿਦੇਸ਼ੀ ਸਿਟੀ ਕੌਂਸਲ ਦੀ ਸੀਟ ਨੂੰ ਜਿੱਤ ਕੇ ਸਿਆਸਤ ਵਿੱਚ ਪਹਿਲੀ ਵਾਰ ਪੈਰ ਧਰਿਆ ਹੈ ਇਸ ਦੌਰਾਨ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਪੰਜਾਬੀ ਭਾਈਚਾਰੇ ਅਤੇ ਸਹਿਯੋਗੀਆਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਇਸ ਦੌਰਾਨ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਹੋਰਾਂ ਨੇ ਵੀ ਸਮੂਹ ਸਹਿਯੋਗ ਦੇਣ ਵਾਲੇ ਅਤੇ ਪੰਜਾਬੀ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ