Home » ਨਵੀਂ ਦਿੱਲੀ » ਕਾਂਗਰਸ ਦਾ ਪੰਜਾ ਵੱਢੋ, ਭਾਜਪਾ ਦਾ ਕਮਲ ਉਖਾੜੋ ਕਿਉਕਿ 1984 ਦੇ ਇਨਸਾਫ਼ ਅਤੇ ਪੰਜਾਬ ਦੇ ਮੁੱਦਿਆਂ ਦਾ ਇੱਕੋ ਹੱਲ ਹੈ ‘ਖਾਲਿਸਤਾਨ’: ਗੁਰਪਤਵੰਤ ਪਨੂੰ

ਕਾਂਗਰਸ ਦਾ ਪੰਜਾ ਵੱਢੋ, ਭਾਜਪਾ ਦਾ ਕਮਲ ਉਖਾੜੋ ਕਿਉਕਿ 1984 ਦੇ ਇਨਸਾਫ਼ ਅਤੇ ਪੰਜਾਬ ਦੇ ਮੁੱਦਿਆਂ ਦਾ ਇੱਕੋ ਹੱਲ ਹੈ ‘ਖਾਲਿਸਤਾਨ’: ਗੁਰਪਤਵੰਤ ਪਨੂੰ

SHARE ARTICLE

3 Views

 

ਨਵੀਂ ਦਿੱਲੀ 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਯੂਬਾ ਸਿਟੀ ਕੈਲੀਫੋਰਨੀਆ ਤੋਂ ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਨਵੰਬਰ ਉਨ੍ਹੀ ਸੌ ਚੌਰਾਸੀ ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਲੈ ਕੇ ਭਾਰਤੀ ਰਾਜਨੀਤਿਕ ਧਿਰਾਂ ਖਿਲਾਫ ਤਿੱਖਾ ਹਮਲਾ ਬੋਲਦਿਆਂ ਖਾਲਿਸਤਾਨ ਰੈਫਰੈਂਡਮ ਲਈ ਦੋ ਮਿਲੀਅਨ ਵੋਟਰਾਂ ਨੂੰ ਰਜਿਸਟਰ ਕਰਨ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਪੰਨੂ ਨੇ ਦੋਸ਼ ਲਾਇਆ ਕਿ ਉਨ੍ਹੀ ਸੌ ਚੌਰਾਸੀ ਵਿਚ ਤੀਹ ਹਜ਼ਾਰ ਤੋਂ ਵੱਧ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰਨ ਤਿੰਨ ਮਿਲੀਅਨ ਲੋਕਾਂ ਨੂੰ ਉਜਾੜਨ ਅਤੇ ਹਜ਼ਾਰਾਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ। ਉਨ੍ਹਾਂ ਭਾਜਪਾ ਆਗੂ ਕੇਵਲ ਢਿੱਲੋਂ ਨੂੰ ਕਾਂਗਰਸੀ ਪਿਛੋਕੜ ਵਾਲਾ ਚਿਹਰਾ ਦੱਸਦਿਆਂ ਕਿਹਾ ਕਿ ਉਹ ਰਾਜੀਵ ਗਾਂਧੀ ਅਤੇ ਜਗਦੀਸ਼ ਟਾਈਟਲਰ ਦੇ ਨਜ਼ਦੀਕੀ ਸਹਿਯੋਗੀ ਰਹੇ ਹਨ ਅਤੇ ਉਨ੍ਹੀ ਸੌ ਅਠਾਸੀ ਵਿਚ ਉਨ੍ਹਾਂ ਨੇ ਇਨ੍ਹਾਂ ਦੀ ਛਤਰ ਛਾਇਆ ਹੇਠ ਪੈਪਸੀ ਬੋਟਲਿੰਗ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ਝੰਡਾ ਕੇਵਲ ਢਿੱਲੋਂ ਦੇ ਕਾਂਗਰਸੀ ਇਤਿਹਾਸ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਨਾਲ ਸਬੰਧਾਂ ਨੂੰ ਲੁਕਾ ਨਹੀਂ ਸਕਦਾ। ਇਸ ਵੱਡੇ ਸਿਆਸੀ ਧਮਾਕੇ ਦੌਰਾਨ ਪੰਨੂ ਨੇ ਰਾਹੁਲ ਗਾਂਧੀ ਨੂੰ ਨਸਲਕੁਸ਼ੀ ਦੇ ਦੋਸ਼ੀਆਂ ਦੀ ਔਲਾਦ ਅਤੇ ਕੇਵਲ ਢਿੱਲੋਂ ਨੂੰ ਉਨ੍ਹਾਂ ਦਾ ਜੋੜੀਦਾਰ ਗਰਦਾਨਦਿਆਂ ਕਾਂਗਰਸ ਦੇ ਪੰਜੇ ਨੂੰ ਵੱਢਣ ਅਤੇ ਭਾਜਪਾ ਦੇ ਕਮਲ ਨੂੰ ਜੜ੍ਹਾਂ ਤੋਂ ਉਖਾੜਨ ਦਾ ਸੱਦਾ ਦਿੱਤਾ ਹੈ। ਪੰਨੂ ਅਨੁਸਾਰ ਪੰਜਾਬ ਦੀ ਜਵਾਨੀ ਕਿਸਾਨੀ ਅਤੇ ਨਸ਼ਿਆਂ ਦੀ ਗੰਭੀਰ ਸਮੱਸਿਆ ਦਾ ਇੱਕੋ-ਇੱਕ ਹੱਲ ਖਾਲਿਸਤਾਨ ਦਾ ਕਾਇਮ ਹੋਣਾ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਤੋਂ ਸ਼ੁਰੂ ਹੋਈ ਇਹ ਰੈਫਰੈਂਡਮ ਮੁਹਿੰਮ ਪੂਰੀ ਦੁਨੀਆ ਵਿਚ ਵਸਦੇ ਸਿੱਖਾਂ ਨੂੰ ਇਕਜੁੱਟ ਕਰੇਗੀ ਅਤੇ ਭਾਰਤੀ ਰਾਜਨੀਤਿਕ ਨਿਜ਼ਾਮ ਦੇ ਵਿਰੁੱਧ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਦੋਹਾਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀਆਂ ਨੀਤੀਆਂ ਨੂੰ ਨਕਾਰ ਚੁੱਕੇ ਹਨ ਅਤੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨ ਲਈ ਲਾਮਬੰਦ ਹੋ ਰਹੇ ਹਨ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News