ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ – ਗੁਰਸੇਵਕ ਭਾਟੀਆ
ਭਿੱਖੀਵਿੰਡ ਖਾਲੜਾ – ਗੁਰਪ੍ਰੀਤ ਸਿੰਘ ਸੈਡੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਆਏ ਦਿਨ ਪੰਜਾਬ ਦੇ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਲਏ ਜਾ ਰਹੇ ਫੈਸਲੇ ਪੰਜਾਬ ਨੂੰ ਮੁੜ ਤੋ ਰੰਗਲਾ ਪੰਜਾਬ ਬਣਾਉਣ ਲਈ ਸਹਾਈ ਸਾਬਤ ਹੋਣਗੇ ਕਿਉਂਕਿ ਮਾਨ ਸਰਕਾਰ ਇਕ ਈਮਾਨਦਾਰ ਸਰਕਾਰ ਹੋਣ ਦੇ ਨਾਲ-ਨਾਲ ਦੇਰ ਰਾਤ ਪੰਜਾਬ ਦੇ ਭਲੇ ਲਈ ਕਦਮ ਪੁੱਟ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸਰਵਨ ਸਿੰਘ ਧੁੰਨ ਨੇ ‘ਪੱਤਰਕਾਰਾ’ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ । ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੁਆਡੀਨੇਟਰ ਗੁਰਸੇਵਕ ਸਿੰਘ ਭਾਟੀਆ ਨੇ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਦੁਬਾਰਾ ਟਿਕਟ ਮਿਲਣ ਤੇ ਵਧਾਈ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਪ ਸਪਰੀਮੋ ਕੇਜਰੀਵਾਲ ਦਾ ਧੰਨਵਾਦ ਕੀਤਾ ।
ਉਨਾਂ ਕਿਹਾ ਕਿ ਹਲਕਾ ਖੇਮਕਰਨ ਦੇ ਵੋਟਰ ਅਤੇ ਸਪੋਟਰ ਇਸ ਗੱਲ ਤੋ ਖੁੱਸ ਹਨ ਕਿ ਹਲਕੇ ਅੰਦਰ ਕੀਤੀ ਜਾ ਰਹੀ ਮਿਹਨਤ ਨੂੰ ਪਾਰਟੀ ਵੱਲੋਂ ਮੱਦੇਨਜ਼ਰ ਰੱਖਕੇ ਜੋਗ ਤੇ ਮਿਹਨਤੀ ਆਗੂ ਸ੍ਰ ਸਰਵਨ ਸਿੰਘ ਧੁੰਨ ਨੂੰ ਮੁੜ ਤੋਂ ਹਲਕੇ ਖੇਮਕਰਨ ਦੀ ਕਮਾਨ ਸੋਂਪੀ ਗਈ ਹੈ । ਉਹਨਾਂ ਕਿਹਾ ਕਿ ਹਲਕੇ ਦੇ ਲੋਕ ਪਾਰਟੀ ਦੇ ਇਸ ਫੈਸਲੇ ਨੂੰ ਸਵੀਕਾਰ ਕਰਦੇ ਹੋਏ ਮੁੜ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਭਾਰੀ ਬੁਹਮਤ ਨਾਲ ਜਿਤਾਕੇ ਸੇਵਾ ਦਾ ਮੌਕਾ ਦੇਣਗੇ । ਗੁਰਸੇਵਕ ਸਿੰਘ ਭਾਟੀਆ ਨੇ ਆਖਿਆ ਕਿ ਵਿਧਾਇਕ ਸਰਵਨ ਹੀ ਧੁੰਨ ਹਲਕਾ ਖੇਮਕਰਨ ਦੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਬਿਨਾਂ ਕਿਸੇ ਭੇਦਭਾਵ ਤੋ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ
ਹਨ ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN








