Home » ਸੰਸਾਰ » ਜਰਮਨੀ » ਜਰਮਨੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਈਆਂ ਚੋਣਾਂ ਦੌਰਾਨ ਪੰਜਾਬੀਆਂ ਨੇ ਮਾਰੀਆਂ ਮੱਲਾਂ। ਕਸ਼ਮੀਰੀ ਮੂਲ ਦੀ ਨੌਜਵਾਨ ਆਗੂ ਮਾਹਵੇਸ਼ ਇਫਤਕਾਰ ਨੇ ਮਾਈਨ-ਕਿੰਜ਼ਿਗ ਜ਼ਿਲ੍ਹੇ ਤੋਂ ਦੂਜੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ

ਜਰਮਨੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਈਆਂ ਚੋਣਾਂ ਦੌਰਾਨ ਪੰਜਾਬੀਆਂ ਨੇ ਮਾਰੀਆਂ ਮੱਲਾਂ। ਕਸ਼ਮੀਰੀ ਮੂਲ ਦੀ ਨੌਜਵਾਨ ਆਗੂ ਮਾਹਵੇਸ਼ ਇਫਤਕਾਰ ਨੇ ਮਾਈਨ-ਕਿੰਜ਼ਿਗ ਜ਼ਿਲ੍ਹੇ ਤੋਂ ਦੂਜੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ

SHARE ARTICLE

155 Views

ਜਰਮਨੀ ਦੇ ਹੇਸਨ ਸੂਬੇ ਵਿੱਚ 15 ਮਾਰਚ ਨੂੰ ਹੋਈਆਂ ਵਿਦੇਸ਼ੀ ਕੌਂਸਲਾਂ, ਸ਼ਹਿਰੀ ਕੌਂਸਲਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ।

ਫਰੈਂਕਫਰਟ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਨੇ ਪਹਿਲੀ ਵਾਰ ਗਰੀਨ ਪਾਰਟੀ ਦੀ ਟਿਕਟ ‘ਤੇ ਸ਼ਹਿਰੀ ਪਾਰਲੀਮੈਂਟ ਦੀ ਚੋਣ ਲੜੀ ਅਤੇ ਲਗਭਗ 51 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ। ਭਾਵੇਂ ਉਹ ਸੀਟ ਹਾਸਲ ਨਾ ਕਰ ਸਕੇ, ਪਰ ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਉਨ੍ਹਾਂ ਨੇ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਦੂਜੀ ਵਾਰ ਭਾਰੀ ਜਿੱਤ ਦਰਜ ਕੀਤੀ।

Kelkheim ਸ਼ਹਿਰ ਵਿੱਚ ਹਰਪ੍ਰੀਤ ਕੌਰ ਸੰਧੂ ਨੇ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਜਾਣ ਦੇ ਨਾਲ ਨਾਲ ਸ਼ਹਿਰੀ ਕੌਂਸਲ ਵਿੱਚ ਵੀ ਜਿੱਤ ਪ੍ਰਾਪਤ ਕੀਤੀ। ਕਮਲਪ੍ਰੀਤ ਕੌਰ ਨੇ ਵੀ ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਕਾਮਯਾਬੀ ਹਾਸਲ ਕੀਤੀ।

ਮਾਰਬਰਗ ਤੋਂ ਜਰਮਨ ਦੀ ਸਿੱਖ ਭਾਈਚਾਰੇ ਦੀ ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਭਾਈ ਨਿਰਮਲ ਸਿੰਘ ਹੰਸਪਾਲ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਗਏ। ਇਸ ਤੋਂ ਇਲਾਵਾ, ਕਸ਼ਮੀਰੀ ਮੂਲ ਦੀ ਨੌਜਵਾਨ ਆਗੂ ਮਾਹਵੇਸ਼ ਇਫਤਕਾਰ ਨੇ ਮਾਈਨ-ਕਿੰਜ਼ਿਗ ਜ਼ਿਲ੍ਹੇ ਤੋਂ ਦੂਜੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤ ਕੇ ਆਪਣੀ ਮਜ਼ਬੂਤ ਪਕੜ ਦਰਸਾਈ।

ਇਹ ਨਤੀਜੇ ਦਰਸਾਉਂਦੇ ਹਨ ਕਿ ਹੇਸਨ ਵਿੱਚ ਪੰਜਾਬੀ ਭਾਈਚਾਰਾ ਨਾ ਸਿਰਫ਼ ਸਮਾਜਿਕ ਤੌਰ ‘ਤੇ ਸਗੋਂ ਰਾਜਨੀਤਿਕ ਮੈਦਾਨ ਵਿੱਚ ਵੀ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ।
ਗੁਰਦੁਆਰਾ ਸਿੱਖ ਸੈਂਟਰ ਦੇ ਪ੍ਰਧਾਨ ਭਾਈ ਅਨੂਪ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਦਲ ਖਾਲਸਾ ਦੇ ਪ੍ਰਧਾਨ ਭਾਈਂ ਹਰਮੀਤ ਸਿੰਘ ਅੰਗਰੇਜ਼ ਸਿੰਘ ਗੁਰਦੁਆਰਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਭਾਈ ਜਸਪਾਲ ਸਿੰਘ ਹਾਲੈਂਡ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਜਰਮਨ ਦੇ ਸੰਵਿਧਾਨ ਅਨੁਸਾਰ ਆਪਣੇ ਭਾਈਚਾਰੇ ਦੀ ਸੇਵਾ ਤੇ ਭਾਰਤ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਪ੍ਰਤੀ ਜਾਣੂ ਕਰਾਉਣ ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News