ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ਕਦਮੀਂ
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੌਰਾਨ
ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਪਹਿਲ ਕਦਮੀਂ
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੌਰਾਨ ਦਰਿਆਈ ਇਲਾਕਿਆਂ ਦੇ ਨਜ਼ਦੀਕੀ ਗੁਰੂ-ਘਰਾਂ ਵਿੱਚ ਸੰਗਤ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ, ਰਿਹਾਇਸ਼ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦੇ ਨਿਵਾਸੀ ਹੇਠ ਲਿਖੇ ਨੇੜੇ ਦੇ ਗੁਰੂ-ਘਰ ਨਾਲ ਸੰਪਰਕ ਕਰਕੇ ਸਹੂਲਤ ਪ੍ਰਾਪਤ ਕਰ ਸਕਦੇ ਹਨ ।
ਗੁਰਦੁਆਰਾ ਸਾਹਿਬ ਦਾ ਨਾਮ
ਸੰਪਰਕ ਨੰ.
1ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ (ਰੋਪੜ) –84370-08002
2 ਗ: ਸ੍ਰੀ ਦੂਖਨਿਵਾਰਨ ਸਾਹਿਬ ਪਾ:ਨੌਵੀਂ (ਪਟਿਆਲਾ)–84370-08007
3 ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) –84370-08011
4 ਗੁ: ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ (ਅੰਮ੍ਰਿਤਸਰ)–84370-08016
5 ਗੁ: ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ (ਤਰਨ ਤਾਰਨ)…84370-08017
6 ਗੁ: ਬਾਬਾ ਬੁੱਢਾ ਸਾਹਿਬ ਜੀ, ਰਮਦਾਸ (ਅੰਮ੍ਰਿਤਸਰ)…84370-08023
7 ਗੁ: ਭੱਠਾ ਸਾਹਿਬ ਪਾ: ਦਸਵੀਂ, ਕੋਟਲਾ ਨਿਹੰਗ (ਰੋਪੜ)…84370-08024
8 ਗੁਰਦੁਆਰਾ ਸ੍ਰੀ ਚਮਕੌਰ ਸਾਹਿਬ, (ਰੋਪੜ)…84370-08025
9 ਗੁ: ਸ੍ਰੀ ਚਰਨਕੰਵਲ ਸਾਹਿਬ, ਮਾਛੀਵਾਲਾ (ਲੁਧਿਆਣਾ)..84370-08026
10 ਗੁਰਦੁਆਰਾ ਸ੍ਰੀ ਬਾਰਠ ਸਾਹਿਬ (ਪਠਾਨਕੋਟ)..84370-08028
11 ਗੁ: ਗੁਰੂਸਰ ਜਾਮਨੀ ਸਾਹਿਬ ਪਾ: ਦਸਵੀਂ, ਬਜ਼ੀਦਪੁਰ (ਫਿਰੋਜ਼ਪੁਰ)..84370-08038
12.ਗੁ: ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ)..84370-08045
13.ਗੁ: ਬਾਬਾ ਬੀਰ ਸਿੰਘ ਜੀ, ਪਿੰਡ ਰੱਤੋਕੇ (ਤਰਨ ਤਾਰਨ)..84370-08055
14 ਗੁ: ਪਾ: ਪੰਜਵੀਂ, ਚੋਹਲਾ ਸਾਹਿਬ (ਤਰਨ ਤਾਰਨ)..84370-08060
15 ਗੁ: ਭਾਈ ਤਾਰਾ ਸਿੰਘ ਜੀ ਸ਼ਹੀਦ, ਪਿੰਡ ਵਾਂ (ਤਰਨ ਤਾਰਨ)..84370-08061
16 ਗੁ: ਭਾਈ ਲਾਲੂ ਜੀ ਅਤੇ ਗੁ: ਬਾਉਲੀ ਸਾਹਿਬ, ਡੱਲਾ (ਕਪੂਰਥਲਾ)..84370-08078
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









