Home » ਨਵੀਂ ਦਿੱਲੀ » ਦਰਬਾਰ ਸਾਹਿਬ ‘ਤੇ ਹਮਲੇ ਦਾ ਜਵਾਬ ਸੀ ਇੰਦਰਾ ਗਾਂਧੀ ਦਾ ਅੰਤ, ਨਹੀਂ ਭੁੱਲੇਗਾ ਨਵੰਬਰ 1984 ਦੇ ਸ਼ਹੀਦਾਂ ਦਾ ਦਰਦ: ਭਾਈ ਪਰਮਜੀਤ ਸਿੰਘ ਭਿਓਰਾ

ਦਰਬਾਰ ਸਾਹਿਬ ‘ਤੇ ਹਮਲੇ ਦਾ ਜਵਾਬ ਸੀ ਇੰਦਰਾ ਗਾਂਧੀ ਦਾ ਅੰਤ, ਨਹੀਂ ਭੁੱਲੇਗਾ ਨਵੰਬਰ 1984 ਦੇ ਸ਼ਹੀਦਾਂ ਦਾ ਦਰਦ: ਭਾਈ ਪਰਮਜੀਤ ਸਿੰਘ ਭਿਓਰਾ

SHARE ARTICLE

4 Views

 

ਨਵੀਂ ਦਿੱਲੀ 4ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਬੂੜੇਲ ਜੇਲ੍ਹ ਅੰਦਰ ਬੰਦ ਧਾਰਮਿਕ-ਰਾਜਨੀਤਿਕ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਆਪਣੇ ਤਾਜ਼ਾ ਬਿਆਨ ਰਾਹੀਂ 1984 ਦੇ ਖੂਨੀ ਘੱਲੂਘਾਰੇ ਨੂੰ ਚੇਤੇ ਕਰਦਿਆਂ ਉਸ ਵੇਲੇ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਸਿੱਖ ਮਾਨਸਿਕਤਾ, ਅਣਖ ਅਤੇ ਸੁਵੈਮਾਨ ਉੱਤੇ ਹੋਏ ਕਹਿਰੀ ਬਾਰੂਦੀ ਹਮਲਿਆਂ ਦਾ ਇੱਕ ਕੁਦਰਤੀ ਤੇ ਇਤਿਹਾਸਕ ਪ੍ਰਤੀਕਰਮ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਸਿੱਖਾਂ ਦੀਆਂ ਇਲਾਹੀ ਭਾਵਨਾਵਾਂ ਅਤੇ ਸਰਬਉੱਚ ਰੂਹਾਨੀ ਕੇਂਦਰ ਨੂੰ ਢਹਿ-ਢੇਰੀ ਕਰਨ ਦੀ ਜੋ ਬਜਰ ਗਲਤੀ ਤਤਕਾਲੀ ਹਕੂਮਤ ਨੇ ਕੀਤੀ ਸੀ ਉਸਦਾ ਜਵਾਬ ਕੌਮ ਦੇ ਗੈਰਤਮੰਦ ਜੁਝਾਰੂਆਂ ਨੇ ਆਪਣੇ ਖੂਨ ਨਾਲ ਦਰਜ ਕਰਵਾ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਉਹਨਾਂ ਨੇ ਨਵੰਬਰ 1984 ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰੀ ਸ਼ਹਿ ਉੱਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਜ਼ਿੰਦਾ ਜਲਾ ਕੇ ਅਤੇ ਕੋਹ-ਕੋਹ ਕੇ ਸ਼ਹੀਦ ਕੀਤੇ ਜਾਣ ਦੀ ਅਤਿ ਦੁਖਦਾਈ ਤ੍ਰਾਸਦੀ ਉੱਤੇ ਗਹਿਰੇ ਦੁੱਖ ਤੇ ਸੰਵੇਦਨਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਵੀ ਉਹਨਾਂ ਪੀੜਤ ਪਰਿਵਾਰਾਂ ਦਾ ਦਰਦ ਹਰ ਦਰਦਮੰਦ ਸਿੱਖ ਦੇ ਹਿਰਦੇ ਨੂੰ ਵਲੂੰਧਰਦਾ ਹੈ ਅਤੇ ਉਹਨਾਂ ਮਜ਼ਲੂਮਾਂ ਦੀਆਂ ਚੀਕਾਂ ਤੇ ਕੁਰਲਾਹਟਾਂ ਭਾਰਤੀ ਇਨਸਾਫ਼ ਪ੍ਰਣਾਲੀ ਦੇ ਮੂੰਹ ਉੱਤੇ ਇੱਕ ਕਾਲਾ ਧੱਬਾ ਹਨ ਜਿਨ੍ਹਾਂ ਨੂੰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਮੁਕੰਮਲ ਇਨਸਾਫ਼ ਨਹੀਂ ਮਿਲ ਸਕਿਆ। ਆਪਣੇ ਬਿਆਨ ਵਿੱਚ ਰੂਹ ਕੰਬਾਊ ਹਕੀਕਤਾਂ ਦਾ ਜ਼ਿਕਰ ਕਰਦਿਆਂ ਭਾਈ ਪਰਮਜੀਤ ਸਿੰਘ ਭਿਓਰਾ ਨੇ ਗਲੇ ਵਿੱਚ ਬਲਦੇ ਟਾਇਰ ਪਾ ਕੇ ਜਿਊਂਦੇ ਸਾੜੇ ਗਏ ਮਾਸੂਮ ਬੱਚਿਆਂ, ਬਜ਼ੁਰਗਾਂ ਅਤੇ ਪਤੀਆਂ ਦੇ ਸਾਹਮਣੇ ਉੱਜੜੀਆਂ ਸੁਹਾਗਣਾਂ ਦੀਆਂ ਬੇਬਸ ਚੀਕਾਂ ਦਾ ਦਰਦ ਬਿਆਨ ਕਰਦਿਆਂ ਆਖਿਆ ਕਿ ਹਕੂਮਤੀ ਗੁੰਡਿਆਂ ਵੱਲੋਂ ਬਹਾਏ ਗਏ ਉਸ ਬੇਗੁਨਾਹ ਖੂਨ ਦਾ ਇੱਕ-ਇੱਕ ਕਤਰਾ ਅੱਜ ਵੀ ਧਰਤੀ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਇਹ ਅਣਮਨੁੱਖੀ ਕਾਰਾ ਸਿਖ ਇਤਿਹਾਸ ਦਾ ਉਹ ਨਾਸੂਰ ਹੈ ਜਿਸਦੀ ਪੀੜ ਹਰ ਆਉਣ ਵਾਲੀ ਨਸਲ ਦੇ ਹਿਰਦੇ ਨੂੰ ਤੜਫਾਉਂਦੀ ਰਹੇਗੀ।
ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਭਾਈ ਭਿਓਰਾ ਨੇ ਸਿੱਖ ਕੌਮ ਨੂੰ ਜ਼ੁਲਮ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਇਹ ਵੀ ਜ਼ੋਰ ਦੇ ਕੇ ਆਖਿਆ ਕਿ ਜਦੋਂ-ਜਦੋਂ ਵੀ ਕੋਈ ਜਬਰ-ਜ਼ੁਲਮ ਦੀ ਹੱਦ ਪਾਰ ਕਰਕੇ ਸਿੱਖ ਸ਼ਾਨ ਤੇ ਅਣਖ ਨੂੰ ਵੰਗਾਰੇਗਾ ਤਾਂ ਸ਼ਹੀਦਾਂ ਦਾ ਇਹ ਖੂਨ ਅਤੇ ਕੌਮੀ ਵਿਰਸਾ ਆਉਣ ਵਾਲੀਆਂ ਨਸਲਾਂ ਨੂੰ ਨਿਆਂ ਅਤੇ ਸਵੈ-ਮਾਣ ਦੀ ਜੰਗ ਲੜਨ ਲਈ ਸਦਾ ਪ੍ਰੇਰਨਾ ਦਿੰਦਾ ਰਹੇਗਾ ਅਤੇ ਹਕੂਮਤੀ ਜਬਰ ਦੇ ਬਾਵਜੂਦ ਸਿੱਖ ਮਾਨਸਿਕਤਾ ਕਦੇ ਵੀ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਨਵੰਬਰ 84 ਦੇ ਨਸਲਕੁਸ਼ੀ ਪੀੜਤਾਂ ਦੇ ਜ਼ਖਮਾਂ ਨੂੰ ਵਿਸਾਰ ਨਹੀਂ ਸਕਦੀ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News