ਨਵੰਬਰ 1984 ਜਦੋਂ ਰੇਲ ਗੱਡੀ ਨੂੰ ਬੰਧਕ ਬਣਾ ਕੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ- ਸੁਰਜੀਤ ਸਿੰਘ ਭੁੱਚਰ।
ਖਾਲੜਾ 4 ਨਵੰਬਰ /ਤਤਕਾਲੀਨ ਪ੍ਰਧਾਨ ਮੰਤਰੀਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ 110 ਸ਼ਹਿਰਾਂ ਵਿੱਚ ਸਿੱਖ ਕਤਲੇਆਮ ਸ਼ੁਰੂ ਹੋ ਗਿਆ। ਅਜਿਹੇ ਹੀ ਸਮੇਂ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਸਾਇਦ ਪਹਿਲੀ ਵਾਰ ਇਕ ਦੁਖਾਂਤ ਵਾਪਰਿਆ ਕਿ ਇਕ ਰੇਲ ਗੱਡੀ ਨੂੰ ਬੰਧਕ ਬਣਾਉਣ ਉਪਰੰਤ ਕਾਤਲ ਦਰਿਂਦਿਆਂ ਨੇ ਸਿੱਖ ਕਤਲੇਆਮ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਤੋਂ ਚੱਲਣ ਵਾਲੀ ਰੇਲ ਗੱਡੀ ਛੱਤੀਸਗੜ੍ਹ ਐਕਸਪ੍ਰੈੱਸ ( 18238 ) ਜੋ ਸ਼ਾਮ ਨੂੰ ਚਾਰ ਵੱਜੇ ਭੁਪਾਲ ਲਈ ਚਲਦੀ ਹੈ ,3 ਨਵੰਬਰ 1984 ਨੂੰ ਜਦੋਂ ਧੌਲਪੁਰ ( ਰਾਜਸਥਾਨ) ਅਤੇ ਗਵਾਲੀਅਰ ( ਮੱਧ ਪ੍ਰਦੇਸ਼) ਦੇ ਵਿਚਕਾਰ ਇਕ ਛੋਟੇ ਜਿਹੇ ਸਟੇਸ਼ਨ ਮੋਰੇਨਾ ਸਵੇਰੇ 10 ਵਜੇ ਪਹੁੰਚਦੀ ਹੈ ਜਿੱਥੇ ਇਸ ਦਾ ਸਿਰਫ਼ ਦੋ ਮਿੰਟ ਦਾ ਸਟੌਪੇਜ ਹੈ ਪਰ ਇੱਥੇ ਇਸ ਨੂੰ ਕਾਂਗਰਸੀ ਦਰਿੰਦਿਆਂ ਨੇ ਬੰਧਕ ਬਣਾ ਕੇ ਢਾਈ ਘੰਟਿਆਂ ਤੱਕ ਰੋਕੀ ਰੱਖਿਆ। ਇਸ ਉਪਰੰਤ ਇਨ੍ਹਾਂ ਕਾਤਲ ਟੋਲਿਆਂ ਨੇ ਪੂਰੀ ਰੇਲ ਗੱਡੀ ਵਿੱਚੋਂ ਸਿੱਖ ਬੱਚੇ, ਜਵਾਨ ਅਤੇ ਬਜ਼ੁਰਗਾਂ ਨੂੰ ਬਾਹਰ ਕੱਢ ਕੇ ਪਲੇਟਫਾਰਮ ਉਪਰ ਅੱਗ ਲੱਗਾ ਕੇ ਸਾੜਿਆ ਗਿਆ। ਪੂਰੇ ਵਹਿਸ਼ੀਪੁਣੇ ਤੋਂ ਬਾਅਦ ਹੀ ਟ੍ਰੇਨ ਨੂੰ ਅੱਗੇ ਜਾਣ ਦਿੱਤਾ ਗਿਆ। ਇਸ ਸਾਰੇ ਘਟਨਾਕ੍ਰਮ ਦੇ ਕਿਸੇ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਗਈ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN








