Home » ਸੰਸਾਰ » ਜਰਮਨੀ » ਔਰੰਗਜੇਬੀ ਦਿੱਲੀ ਤਖਤ ਬਨਾਮ ਬਾਦਲ ਜੁੰਡਲੀ :-ਗੁਰਚਰਨ ਸਿੰਘ ਗੁਰਾਇਆ

ਔਰੰਗਜੇਬੀ ਦਿੱਲੀ ਤਖਤ ਬਨਾਮ ਬਾਦਲ ਜੁੰਡਲੀ :-ਗੁਰਚਰਨ ਸਿੰਘ ਗੁਰਾਇਆ

SHARE ARTICLE

229 Views

ਇਤਿਹਾਸ ਦੇ ਪੰਨਿਆਂ ਅਨੁਸਾਰ ਰਾਜ ਸੱਤਾ ਦੀ ਪ੍ਰਾਪਤੀ ਤੇ ਇਸ ਨੂੰ ਕਾਈਮ ਰੱਖਣ ਵਾਸਤੇ ਜੋ ਵੀ ਦਿੱਲੀ ਤਖਤ ਤੇ ਕਾਬਜ਼ ਹੋਇਆ ਚਾਹੇ ਮੁਗਲ ਹਕੂਮਤ ਹੋਵੇ ਭਾਵੇਂ ਹਿੰਦੂਤਵੀ ਭਾਜਪਾ, ਕਾਗਰਸ ਜਾਂ ਫਿਰ ਪੰਜਾਬ ਅੰਦਰ ਬੇਅੰਤੇ, ਬਾਦਲ ਜਾਂ ਹੁਣ ਦੀ ਮੌਜੂਦਾ ਆਪ ਹੀ ਕਿਉ ਨਾ ਹੋਵੇ ਉਸ ਨੇ ਮਨੁੱਖਤਾ ਉਪੱਰ ਅਣਮਨੁੱਖੀ ਜ਼ੁਲਮ ਕਰਨ ਤੋਂ ਗੁਰੇਜ਼ ਨਹੀ ਕੀਤਾ । ਜੇਕਰ ਗੱਲ ਕਰੀਏ ਦਿੱਲੀ ਤਖਤ ਤੇ ਔਰੰਗਜੇਬ ਸ਼ਾਸ਼ਕ ਕਾਲ ਦੀ ਕਿ ਉਸਨੇ ਇਸ ਤਖਤ ਤੇ ਰਾਜ ਕਰਨ ਦੀ ਖਾਤਰ ਹੀ ਆਪਣੇ ਪਿਉ ਨੂੰ ਜੇਲ ਵਿੱਚ ਤੜਫਾ ਤੜਫਾ ਕੇ ਇਥੋਂ ਤੱਕ ਈਦ ਵਾਲੇ ਦਿਨ ਆਪਣੇ ਭਰਾ ਦਾ ਸਿਰ ਵੱਢਕੇ ਤੋਹਫੇ ਵਜੋ ਭੇਟ ਕੀਤਾ ਸੀ । ਦੂਸਰੇ ਪਾਸੇ ਉਸ ਦੇ ਜ਼ੁਲਮਾਂ ਨੂੰ ਦੇਖਕੇ ਧਾਰਮਿਕ ਆਗੂ ਕਾਜ਼ੀ ਸਭ ਉਸਦੇ ਜੀ ਹਜ਼ੂਰੀਏ ਬਣ ਉਸ ਦੀ ਉਪਮਾ ਹੀ ਨਹੀਂ ਕਰਦੇ ਸਨ ਸਗੋਂ ਉਸ ਦੇ ਹੁਕਮਾਂ ਅਨੁਸਾਰ ਹੀ ਫਤਵੇਂ ਜਾਰੀ ਕਰਦੇ ਸਨ । ਜੇਕਰ ਸਰਮਦ ਵਰਗੇ ਫਕੀਰ ਨੇ ਬੇਵਾਕ ਸੱਚ ਬੋਲਿਆਂ ਤਾਂ ਉਸ ਦਾ ਸਿਰ ਵੱਡਕੇ ਦਿੱਲੀ ਦੇ ਗੇਟ ਤੇ ਟੰਗਾ ਦਿੱਤਾ ਸੀ । ਇਸ ਤਰ੍ਹਾਂ ਦੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਆਪਣੇ ਆਪ ਨੂੰ ਇਸਲਾਮ ਧਰਮ ਦਾ ਬਹੁਤ ਵੱਡਾ ਪੈਰੋਕਾਰ ਸਮਝਦਾ ਸੀ ਇਸ ਦਾ ਪਸਾਰ ਕਰਨ ਖਾਤਰ ਹਿੰਦੂ ਧਰਮ ਦੇ ਕਸ਼ਮੀਰੀ ਬ੍ਰਹਮਣਾਂ ਨੂੰ ਇਸਲਾਮ ਧਾਰਨ ਕਰਨ ਜਾਂ ਮੌਤ ਕਬੂਲ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਜੋ ਹਿੰਦੂਆਂ ਦੇ ਧਾਰਮਿਕ ਆਗੂਆਂ ਨੇ ਆਪਣੀ ਵਿਦਵੱਤਾ ਤੇ ਅਕਲ ਤੋਂ ਕੰਮ ਲੈਦੇ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਜਾ ਚਰਨ ਪਕੜੇ ਤੇ ਸਤਿਗੁਰਾਂ ਨੇ ਦਿੱਲੀ ਵਿੱਚ ਤਿੰਨ ਗੁਰਸਿੱਖਾਂ ਸਮੇਤ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਤੇ ਬਾਬੇ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਕਰਨ ਵਾਲੀਆ ਹਕੂਮਤਾਂ ਨਾਲ ਸਿੱਧੀ ਟੱਕਰ ਤੇ ਦੀਨ ਦੁਖੀਆਂ ,ਮਜ਼ਲੂਮਾਂ ਦੀ ਮਦੱਦ ਵਾਸਤੇ ਖਾਲਸਾ ਪੰਥ ਦੀ ਸਾਜਣਾ ਕੀਤੀ ਗੁਰੂ ਜੀ ਦੇ ਖਾਲਸਾ ਪੰਥ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਦਿਆਂ ਹੋਇਆ ਜ਼ੁਲਮੀ ਹਕੂਮਤ ਦੀਆਂ ਜੜ੍ਹਾਂ ਉਖੇੜ ਕੇ ਜ਼ੁਲਮੀ ਰਾਜ ਦਾ ਅੰਤ ਕੀਤਾ ।ਇਸੇ ਦਿੱਲੀ ਤਖਤ ਦੀ ਹਕੂਮਤ ਉਹੀ ਮਜ਼ਲੂਮ ਕਸ਼ਮੀਰੀ ਪੰਡਤਾਂ ਦੀ ਅਲੌਦ ਕੋਲ ਆਈ ਇਹਨਾਂ ਨੇ ਅਰੰਗਜ਼ੇਬੀ ਫਾਰਮੂਲਾਂ ਜੋ ਕਿਸੇ ਵਕਤ ਇਹਨਾਂ ਤੇ ਵਰਤਿਆਂ ਸੀ ।ਇਹਨਾਂ ਨੇ ਹਿੰਦੋਸਤਾਨ ਵਿੱਚ ਘੱਟ ਗਿਣਤੀ ਵਿੱਚ ਵਸੱਣ ਵਾਲੀਆਂ ਕੌਮਾਂ ਤੇ ਵਰਤਣਾਂ ਸ਼ੁਰੂ ਕਰ ਦਿੱਤਾ ਖਾਸ ਕਰਕੇ ਇਹਨਾਂ ਦੇ ਪੰਖਡ , ਕਰਮ ਕਾਂਡ ਛੂਤ- ਛਾਤ ਊਚ ਨੀਚ ਤੇ ਧਰਮ ਦੇ ਨਾ ਤੇ ਹੋ ਰਿਹੀ ਮਨੁੱਖੀ ਲੁੱਟ ਪ੍ਰਤੀ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਨੇ ਜੋ ਚੋਟ ਮਾਰੀ ਸੀ ।ਉਸ ਦਿਨ ਤੋਂ ਹੀ ਸਿੱਖ ਕੌਮ ਇਸ ਬ੍ਰਹਮਵਾਦ ਦੀਆਂ ਅੱਖਾਂ ਵਿੱਚ ਰੜਕਦੀ ਆ ਰਹੀ ਸੀ । ਪਰ ਆਪ ਗੁਲਾਮ ਹੋਣ ਕਰਕੇ ਪੇਸ਼ ਕੋਈ ਨਹੀ ਜਾਦੀ ਸੀ ।ਪਰ ਹਕੂਮਤ ਹੱਥ ਆਉਣ ਤੇ ਇਸ ਨੇ ਆਪਣੇ ਪੰਜ ਸਦੀਆਂ ਦੇ ਵੈਰ ਕੱਢਣ ਲਈ ਇਸ ਨੇ ਸਿੱਖ ਕੌਮ ਨੂੰ ਆਪਣੇ ਛਾਤਰ ਦਿਮਾਗ ਤੇ ਚਾਣਕੀਆਂ ਨੀਤੀ ਸਾਮ,ਦਾਮ,ਭੇਦ,ਦੰਡ ਵਰਤਕੇ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਗੁਰੂ ਨਾਨਕ ਜੀ ਦੇ ਸਿਧਾਤ ਤੋਂ ਤਿਲਾਜ਼ਲੀ ਦੁਆ ਕੇ ਮਾਨਸਿਕ ਤੌਰਤੇ ਹਿੰਦੂਇਜ਼ਮ ਦੇ ਸਾਂਚੇ ਵਿੱਚ ਢਾਲ ਕੇ ਇਕ ਅਕਾਲ ਦੇ ਪੁਜਾਰੀ ਨਾ ਹੋਕੇ ਹਿੰਦੂ ਰਾਸ਼ਟਰ ਦੇ ਪੁਜਾਰੀ ਬਣਾ ਦਿੱਤਾ ਹੈ । ਹਿੰਦੋਸਤਾਨ ਨੂੰ ਚਲਾਉਣ ਵਾਲੇ ਥੈਂਕ ਟੈਂਕ ਤੇ ਖੂਫੀਆਂ ਏਜੰਸੀਆਂ ਦੀ ਕਟੱੜ ਹਿੰਦੂਤਵੀ ਸੋਚ ਤੇ ਹਿੰਦੋਸਤਾਨ ਦਾ ਸੰਵਿਧਾਨ ਦੇ ਨਾਮ ਹੇਠ ਜੋ ਕਿ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਿੰਦੂ ਧਰਮ ਦੀ ਤਰਜ਼ਮਾਨੀ ਕਰਦਾ ਹੈ ਇਸੇ ਕਰਕੇ ਉਹ ਕਹਿੰਦੇ ਹਨ ਕਿ ਸਾਨੂੰ ਰਾਸ਼ਟਰ ਪਹਿਲਾਂ ਧਰਮ ਬਾਅਦ ਵਿੱਚ ਇਹ ਹੀ ਗੱਲ ਉਹ ਸਿੱਖਾਂ ਤੇ ਮੁਸਲਮਾਨਾਂ ਤੋਂ ਕਹਾਉਣੀ ਚਹਾਉਦੇ ਹਨ।ਜਿਸ ਸਿੱਖ ਜਾਂ ਮੁਸਲਮਾਨ ਤੇ ਉਨਾਂ ਨੂੰ ਯਕੀਨ ਤੇ ਵਿਸ਼ਵਾਸ਼ ਹੋ ਜਾਦਾ ਹੈ ਕਿ ਗੁਰੂ ਸਿਧਾਤਾਂ ਨੂੰ ਤਿਲਾਂਜਲੀ ਦੇ ਕੇ ਗੁਰੂ ਨਾਲੋਂ ਹਿੰਦੂਰਾਸ਼ਟਰ ਪਿਆਰਾ ਲੱਗਣ ਲੱਗ ਪਿਆ ਹੈ ।ਬਹਾਰੋਂ ਦੇਖਣ ਨੂੰ ਭਵੇਂ ਆਪਣੇ ਭੇਸ ਵਿੱਚ ਰਹੇ ਤਾਂ ਫਿਰ ਉਹ ਦੇਸ਼ ਦਾ ਪ੍ਰਧਾਨ ਮੰਤਰੀ,ਰਾਸ਼ਟਰਪਤੀ, ਫੌਜ ਦਾ ਮੁੱਖੀ ਪੰਜਾਬ ਦਾ ਦਾ ਚੀਫ ਮਨਿਸਟਰ ਬਣ ਸਕਦਾ ਹੈ।ਜੇਕਰ ਅਰੰਗਜ਼ੇਬ ਨੇ ਸਤਾ ਦੀ ਭੁੱਖ ਕਾਰਨ ਉਸ ਨੇ ਜ਼ੁਲਮ ਕੀਤੇ ਧਰਮਿਕ ਆਗੂ ਕਾਜ਼ੀਆਂ ਤੋਂ ਫਤਵੇ ਜਾਰੀ ਕਰਾਏ ਈਨ ਨਾ ਮੰਨਣ ਵਾਲੇ ਸੱਚ ਧਰਮ ਦੇ ਪੁਜਾਰੀਆਂ ਨੂੰ ਸ਼ਹੀਦ ਕੀਤਾ ਕੀ ਉਸੇ ਸਤਾ ਦੀ ਪ੍ਰਾਪਤੀ ਤੇ ਉਸ ਨੂੰ ਕਾਈਮ ਰੱਖਣ ਲਈ ਤੇ ਬਹੁਗਿਣਤੀ ਨੂੰ ਖੁਸ਼ ਕਰਨ ਲਈ ਕਟੱੜ ਫਿਰਕੂ ਭਾਜਪਾ ਨੇ ਮੁਸਲਮਾਨਾਂ ਦੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਤੇ ਗੁਜਰਾਤ ਵਿੱਚ ਮੁਲਮਾਨਾਂ ਦਾ ਕਤਲੇਆਮ ਕਰਾਇਆ ਤੇ ਕਾਗਰਸ ਨੇ ਸਿੱਖ ਕੌਮ ਦੇ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਇਆਂ ਤੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰਵਾਇਆ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਚੁਣ ਚੁਣ ਕੇ ਝੂਠੇ ਪੁਲਿਸ ਮੁਕਬਾਲਿਆਂ ਰਾਹੀ ਸ਼ਹੀਦ ਕੀਤਾ ਗਿਆ ਉਥੇ ਨਵੰਬਰ 84 ਵਿੱਚ ਦਿੱਲੀ ਤੇ ਵੱਖ ਵੱਖ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆਂ ਜਿਸ ਦਾ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਹੀ ਮਿਲਿਆਂ ।ਇਸ ਦਾ ਕਾਰਣ ਸਾਫ ਹੈ ਕਿ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜੋ ਦੇਖਣ ਨੂੰ ਤਾਂ ਸਿੱਖ ਹੈ ਬਾਹਰੀ ਭੇਸ ਤਾਂ ਹੈ ਪਰ ਮਾਨਸਿਕ ਤੌਰਤੇ ਪੂਰੀ ਤਰ੍ਹਾਂ ਹਿੰਦੂਤਵੀ ਸੋਚ ਦਾ ਗੁਲਾਮ ਹੋ ਗਿਆ ਹੈ । ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਰਾਖੀ ਵਾਸਤੇ ਸ਼ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਹਿੰਦੂਤਵੀ ਸੋਚ ਨੇ ਸਿੱਖਾਂ ਦੀ ਇਸ ਸਿਰਮੌਰ ਸੰਸਥਾਂ ਤੇ ਹਿੰਦੂਤਵੀਆਂ ਦੇ ਗੁਲਾਮ ਬਾਦਲ ਜੁੰਡਲੀ ਕਾਬਜ ਹੈ ਤੇ ਦੂਜੀ ਸਿੱਖਾਂ ਦੀ ਧਾਰਮਿਕ ਸਿਰਮੌਰ ਸੰਸਥਾਂ ਸ਼ਰਮੋਣੀ ਗੁਰਦਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਅਧੀਨ ਹੈ ਤਸੀਰੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਦੇ ਸਿਧਾਤਾਂ ਦੀ ਪਹਿਰਦਾਰੀ ਕਰਨ ਵਾਲਾ ਜਥੇਦਾਰ ਜਿਸ ਨੂੰ ਸਿੰਘ ਸਾਹਿਬਾਨ ਵਾਲਾ ਸਤਿਕਾਰ ਦਿੱਤਾ ਜਾਦਾ ਸੀ ਜਿਸ ਦੀ ਨਿਯੁਕਤੀ ਵੀ ਇਹ ਹੀ ਕਰਦੇ ਹਨ ਇਸ ਮਹਾਨ ਪੱਦਵੀ ਦਾ ਸਭ ਤੋਂ ਵੱਧ ਨਿਰਾਦਰ ਤੇ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਨਾਲ ਖਿਲਵਾੜ ਕਰਨ ਵਾਲਾ ਆਗਿਆਨੀ ਗੁਰਬਚਨ ਸਿੰਘ ਜਿਸ ਨੇ ਆਪਣੀ ਜ਼ਮੀਰ ਆਬਰੂ ਇਜ਼ੱਤ ਸਿਰਫ ਇਸ ਅਹੁਦੇ ਤੇ ਬਣੇ ਰਹਿਣ ਲਈ ਬਾਦਲ ਜੁੰਡਲੀ ਦੇ ਚਰਨਾਂ ਵਿੱਚ ਰੱਖ ਦਿੱਤੀ ਜੋ ਉਹ ਹੁਕਮ ਕਰਦਾ ਉਹ ਹੀ ਕਰਦਾ ਰਿਹਾ । ਜਦੋ ਸਿੱਖ ਕੌਮ ਦੀਆਂ ਇਹ ਸਿਰਮੌਰ ਸੰਸਥਾਵਾਂ ਹਿੰਦੂਤਵੀ ਸੋਚ ਦੇ ਅਧੀਨ ਹੋ ਗਈਆਂ ਤੇ ਫਿਰ ਆਉਦਾ ਸੰਤ ਸਮਾਜ ਜੋ ਪਹਿਲਾਂ ਹੀ ਬ੍ਰਹਮਣਵਾਦੀ ਕਰਮਕਾਂਡਾਂ ਵਿੱਚ ਰੰਗਿਆਂ ਹੋਇਆ ਉਹ ਵੀ ਹੁਣ ਬਾਦਲਾਂ ਦੇ ਪੂਰੀ ਤਰ੍ਹਾਂ ਗੁਲਾਮ ਹੋ ਗਏ ਹਨ ਬਾਕੀ ਬਹੁਤ ਹੀ ਘੱਟ ਗਿਣਤੀ ਵਿੱਚ ਉਹ ਵੀ ਬਹੁਤ ਹਿੱਸਿਆਂ ਵਿੱਚ ਵੰਡੇ ਸਿੱਖ ਜਿਨ੍ਹਾਂ ਨੇ ਆਪਣੀ ਜ਼ਮੀਰ ਨੂੰ ਦਾਗੀ ਨਹੀ ਹੋਣ ਦਿੱਤਾ ਜੋ ਕਿ ਅਜਗਰ ਰੂਪੀ ਬ੍ਰਹਮਵਾਦ ਤੋਂ ਸਿੱਖ ਕੌਮ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ੀਲ ਹਨ ਪਰ ਉਹਨਾਂ ਵਿੱਚੋਂ ਵੀ ਕਿੱਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜਾਣੇ ਜਾਂ ਅਣਜਾਣੇ ਗੁਲਾਮਾਂ ਦੇ ਗੁਲਾਮ ਜਥੇਦਾਰਾਂ ਨੂੰ ਸਰਬਉੱਚ ਜਾਣਕੇ ਆਪਣੀਆਂ ਫਰਿਆਦਾਂ ਲੈਕੇ ਜਾਦੇ ਹਨ ਇਹ ਜਥੇਦਾਰ ਖਚਰੀ ਜਿਹੀ ਹਾਸੀ ਨਾਲ ਉਹਨਾਂ ਦਾ ਮੁਜ਼ਾਕ ਬਣਾਕੇ ਟਾਲ ਦਿੰਦੇ ਹਨ ।ਪਰ ਇਹ ਫਿਰ ਵੀ ਉਹਨਾਂ ਤੋਂ ਆਸ ਰੱਖੀ ਪੰਜਾਬੀ ਦਾ ਸ਼ਬਦ ਕਿ ਢੀਠਾਂ ਵਾਂਗ ਫਿਰ ਚਲੇ ਜਾਦੇ ਹਨ।ਬਹੁਤ ਹੀ ਥੌੜੀ ਗਿਣਤੀ ਵਿੱਚ ਉਹ ਸਿੰਘ ਆ ਜੋ ਇਹਨਾਂ ਸੰਸਥਾਵਾਂ ਦਾ ਸਤਿਕਾਰ ਕਰਦੇ ਹਨ ਪਰ ਇਹਨਾਂ ਸੰਸਥਾਵਾਂ ਤੇ ਕਾਬਜ਼ ਕੇਸਾਧਾਰੀ ਹਿੰਦੂਆਂ ਦਾ ਕਬਜ਼ਾਂ ਹੋਣ ਕਰਕੇ ਇਹਨਾਂ ਤੋਂ ਦੂਰੀ ਬਣਾਕੇ ਰੱਖਦੇ ਹਨ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤੇ ਉਸਦਾ ਪ੍ਰਚਾਰ ਕਰਦੇ ਹਨ ਜੋ ਕਿ ਇਹਨਾਂ ਕੇਸਧਾਰੀ ਹਿੰਦੂਆਂ ਦੀਆਂ ਅੱਖਾਂ ਵਿੱਚ ਉਹ ਵੀ ਰੜਕਦੇ ਹਨ ਤੇ ਉਹਨਾਂ ਦੇ ਖਿਲਾਫ ਇਹ ਫਤਵੇ ਜਾਰੀ ਕਰਕੇ ਆਪਣੇ ਹਿੰਦੂਤਵੀ ਪੰਥ ਵਿੱਚੋ ਛੇਕ ਵੀ ਚੁੱਕੇ ਹਨ ।ਦਿੱਲੀ ਤਖਤ ਦਾ ਬਾਦਸ਼ਾਹ ਅਰੰਗਜ਼ੇਬ ਹਿੰਦੂਆਂ ਨੂੰ ਇਸਲਾਮ ਧਾਰਨ ਦਾ ਕੰਮ ਗੁਰੂ ਨਾਨਕ ਦੀ ਦਸਵੀ ਜੋਤ ਗੁਰੂ ਤੇਗ ਬਹਾਦਰ ਜੀ ਦੀ ਵੱਡੀ ਕੁਰਬਾਨੀ ਕਰਕੇ ਨਹੀ ਕਰ ਸਕਿਆਂ ਸੀ ਪਰ ਉਹ ਦਿੱਲੀ ਤਖਤ ਤੇ ਕਾਬਜ਼ ਅਜਗਰ ਰੂਪੀ ਹਿੰਦੂਤਵੀਆਂ ਨੇ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਕੇ ਨਿਗਲ ਲਿਆਂ ਹੈ ਅੱਜ ਜੋ ਬਹੁਤ ਹੀ ਥੋੜੀ ਗਿਣਤੀ ਵਿੱਚ ਹਿੰਦੂ ਰੂਪੀ ਅਜਗਰ ਤੋਂ ਬਚੇ ਹਨ ਜੋ ਕਿ ਵੱਖ ਵੱਖ ਗਰੁਪਾਂ ਧੜਿਆਂ ਵਿੱਚ ਵੰਡੇ ਹੋਏ ਹਨ ਉਹਨਾਂ ਨੂੰ ਇੱਕਠੇ ਹੋਕੇ ਸਭ ਤੋਂ ਪਹਿਲਾਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਨੂੰ ਬਾਦਲ ਮਹੰਤ ਤੋਂ ਅਜ਼ਾਦ ਕਰਾਉਣ ਦੀ ਲੋੜ ਹੈ ।ਬਾਦਲ ਦੀ ਹਿੰਦੂਤਵੀ ਸੋਚ ਨੇ ਆਪਣੀ ਸਤਾ ਦੀ ਕੁਰਸੀ ਕਾਰਨ ਸਿੱਖ ਕੌਮ ਤੇ ਪੰਜਾਬ ਨੂੰ ਧਾਰਮਿਕ, ਆਰਥਿਕ, ਸਮਾਜਿਕ ਤੌਰਤੇ ਤਬਾਹ ਕਰ ਦਿੱਤਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਵਿਸ਼ਵਾਸ਼ ਰੱਖਣ ਵਾਲੇ ਗੁਰਸਿੱਖਾਂ ਦੇ ਚਰਨਾਂ ਵਿੱਚ ਬੇਨਤੀ ਅਰੋਜੀ ਹੈ ਕਿ ਗੁਰੂ ਦੀ ਅਗਵਾਈ ਵਿੱਚ ਇੱਕਠੇ ਹੋਕੇ ਸਭ ਤੋ ਪਹਿਲਾਂ ਬਾਦਲ ਮਹੰਤ ਤੋਂ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਨੂੰ ਅਜ਼ਾਦ ਕਰਵਾ ਲਵੋ ਜਦੋ ਅੰਗਰੇਜ਼ ਰਾਜ ਵਿੱਚ ਸਿੱਖਾਂ ਨੇ ਮਹੰਤਾਂ ਤੌ ਗੁਰਦੁਆਰਾ ਸਾਹਿਬ ਅਜ਼ਾਦ ਕਰਾਏ ਸਨ ਉਸ ਵਕਤ ਗਾਂਧੀ ਨੂੰ ਵੀ ਇਹ ਕਹਿਣਾ ਪੈ ਗਿਆਂ ਸੀ ਕਿ ਸਿੱਖਾਂ ਨੇ ਗੁਰਦੁਆਰਾ ਸਾਹਿਬ ਅਜ਼ਾਦ ਕਰ ਲੈ ਹਨ ਇਹ ਹੁਣ ਹਿੰਦੋਸਤਾਨ ਵੀ ਅਜ਼ਾਦ ਕਰਾਉਣ ਭਾਵ ਕਿ ਜਦੋ ਸਿੱਖ ਕੌਮ ਦੇ ਗੁਰਦੁਆਰਾ ਸਾਹਿਬਾਂ ਤੇ ਸਿਰਮੌਰ ਸੰਸਥਾਵਾਂ ਤੇ ਗੁਰੂ ਨੂੰ ਸਮਰਪਿਤ ਗੁਰਸਿੱਖ ਕਾਬਜ਼ ਹੋਣਗੇ ਫਿਰ ਉਹ ਗੁਰੂ ਦੀ ਮੱਤ ਅਨੁਸਾਰ ਕੌਮ ਦੀ ਅਗਵਾਈ ਕਰਨਗੇ ।ਅੱਜ ਲੋੜ ਹੈ ਸਿਰਫ ਗੂਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਚਲਣਦੀ ਸੋ ਵੀਚਰ ਲਿਖਿਦਿਆਂ ਬੇਅੰਤ ਗਲਤੀਆ ਭੁਲਾਂ ਚੁੱਕਾਂ ਹੋ ਗਈਆ ਹੋਣਗੀਆਂ ਉਹਨਾਂ ਲਈ ਗੁਰਸਿੱਖਾਂ ਤੋਂ ਖਿਮਾਂ ਦਾ ਜਾਂਚਕ ਹਾਂ ।–ਗੁਰਚਰਨ ਸਿੰਘ ਗੁਰਾਇਆ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ