ਮੈਂ ਪੌਣ ਆਜ਼ਾਦ ਹਾਂ…….
ਮੈਂ ਸੱਭ ਦਾ ਹਾਂ, ਸੱਭ ਮੇਰੇ ਨੇ
ਮੇਰੇ ਪਿਆਰ ਦੇ ਵੱਡੇ ਘੇਰੇ ਨੇ
ਮੈਂ ਟੁਟ ਕੇ ਜੀਣਾ ਨਹੀਂ ਚਾਹੁੰਦਾ
ਲੁੱਕ ਕੇ ਵੀ ਮਰਨਾ ਚਾਹੁੰਦਾ ਨਹੀਂ
ਮੇਰੀ ਜੁੜ੍ਹ ਕੇ ਮਰਨ ਦੀ ਚਾਹ ਮਿੱਤਰੋ
ਪਰ ਵੱਖ ਨਹੀਂ ਮੇਰਾ ਰਾਹ ਮਿੱਤਰੋ
ਮੈਂ ਸਿਰ ਝੁਕਾ ਕੇ ਜੀਵਿਆ ਨਹੀਂ
ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ
ਏਸੇ ਲਈ ਵਾਪਿਸ ਆਣਾ ਨਹੀਂ
ਏਥੇ ਹੀ ਮਰਨ ਦੀ ਚਾਹ ਮਿੱਤਰੋ
ਮੈਨੂੰ ਆਪਣੇ ਢੰਗ ਨਾਲ ਜੀਅ ਲੈਣ ਦਿਓ
ਮੈਨੂੰ ਆਪਣੇ ਰੰਗ ਵਿੱਚ ਥੀਅ ਲੈਣ ਦਿਓ
ਹੁਣ ਆਖਰੀ ਸਫਰ ਦੀ ਤਿਆਰੀ ਹੈ
ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ
ਮੈਂ, ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ
ਭਾਵੇਂ ਅਨਾਮ ਹਾਂ, ਜਾਂ ਨਾਮ ਹਾਂ
ਹਰ ਪਲ ਅਜ਼ਾਦੀ ਲਈ ਤੜਪਦਾ ਹਾਂ
ਇਸੇ ਲਈ ਦਿੱਲੀ ਨੂੰ ਰੜਕਦਾ ਹਾਂ
ਮੈਂ ਇਹੀ ਤੜਪ, ਤੇ ਇਹੀ ਰੜਕ
ਬਚਿਆਂ ਨੂੰ ਦੇ ਕੇ ਜਾਣੀ ਹੈ
ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ,
ਪਰ ਲੰਮੀ ਬੜ੍ਹੀ ਕਹਾਣੀ ਹੈ,
ਮੈਨੂੰ ਆਪਣੇ ਢੰਗ ਨਾਲ ਜੀਅ ਲੈਣ ਦਿਓ
ਮੈਨੂੰ ਆਪਣੇ ਰੰਗ ਵਿੱਚ ਥੀਅ ਲੈਣ ਦਿਓ
ਗਜਿੰਦਰ ਸਿੰਘ, ਦਲ ਖਾਲਸਾ ।
13.6.2024
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।