ਨਵੀਂ ਦਿੱਲੀ 4 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਭਾਰੀ ਮੀਂਹ ਦੇ ਬਾਵਜੂਦ ਕੈਨੇਡੀਅਨ ਸਿੱਖਾਂ ਵਲੋਂ ਵੈਨਕੁਵਰ ਭਾਰਤੀ ਐੱਬੇਸੀ ਬਾਹਰ ਲਗਾਤਾਰ ਨੌ ਘੰਟੇ ਦਾ ਭਾਰੀ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਭਾਈ ਨਿੱਝਰ ਕਤਲ ਨਾਲ ਸੰਬੰਧਿਤ ਭਾਰਤੀ ਰਾਜਦੁਤ ਅਤੇ ਮੁਲਾਜਮ ਨੂੰ ਕੈਨੇਡੀਅਨ ਕਨੂੰਨ ਅਧੀਨ ਕਾਰਵਾਈ ਅਤੇ ਕੈਨੇਡਾ ਦੀ ਸਮੂਹ ਭਾਰਤੀ ਐੱਬੇਸਿਆ ਨੂੰ ਬੰਦ ਕਰਣ ਦੀ ਮੰਗ ਕੀਤੀ ਗਈ । ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਬੀਤੇ ਦੋ ਦਿਨ ਪਹਿਲਾਂ ਕੈਨੇਡੀਅਨ ਅਖਬਾਰਾਂ ਵਲੋਂ ਭਾਈ ਨਿੱਝਰ ਕਤਲ ਕਾਂਡ ਵਿਚ ਭਾਰਤੀ ਰਾਜਦੁਤ ਅਤੇ ਮੁਲਾਜਮ ਬਾਰੇ ਸ਼ੰਕੇ ਖੜੇ ਕਰਦਿਆਂ ਰਿਪੋਰਟਾਂ ਜਾਰੀ ਹੋਈਆਂ ਸੀ ਤੇ ਸੀਐਸਆਈਐਸ ਅਧਿਕਾਰੀਆਂ ਨੇ ਵੀ ਕੈਨੇਡਾ ਅੰਦਰ ਭਾਰਤੀ ਦਖਲਅੰਦਾਜ਼ੀ ਨੂੰ ਦੋਹਰਾਇਆ ਹੈ ਕਿਉਕਿ ਬੀਤੇ ਕੁਝ ਦਿਨ ਪਹਿਲਾਂ ਕੈਨੇਡੀਅਨ ਏਜੰਸੀਆਂ ਵਲੋਂ ਕੁਝ ਸਿੱਖਾਂ ਨੂੰ ਜਾਨ ਦਾ ਖਤਰਾ ਹੋਣ ਬਾਰੇ ਦਸਦਿਆਂ ਉਨ੍ਹਾਂ ਨੂੰ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਸੀ । ਉਨ੍ਹਾਂ ਕਿਹਾ ਕੈਨੇਡਾ ਸਰਕਾਰ ਨੂੰ ਭਾਰਤ ਸਰਕਾਰ ਨਾਲ ਜਾਨ ਦੇ ਖ਼ਤਰਿਆ ਨਾਲੋਂ ਵਪਾਰ ਨੂੰ ਤਰਜੀਹ ਨਹੀਂ ਦੇਣਾ ਚਾਹੀਦਾ ਜ਼ੇਕਰ ਕੈਨੇਡਾ ਸਰਕਾਰ ਇੰਨ੍ਹਾ ਵਪਾਰ ਸੰਧੀਆਂ ਨੂੰ ਰੱਦ ਨਹੀਂ ਕਰਦੀ ਤਾਂ ਭਾਰਤ ਸਰਕਾਰ ਦੀ ਕੈਨੇਡਾ ਅੰਦਰ ਦਖਲਅੰਦਾਜ਼ੀ ਬਹੁਤ ਵੱਧ ਜਾਏਗੀ ਜਿਸ ਨਾਲ ਕੈਨੇਡਾ ਦੀ ਪ੍ਰਭੂਸੰਪਤਾ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ । ਕੀਤੇ ਗਏ ਪ੍ਰਦਰਸ਼ਨ ਅਤੇ ਖਾਲਿਸਤਾਨ ਫੀਡਮ ਰੈਲੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੇ ਮੁੱਖ ਗ੍ਰੰਥੀ ਭਾਈ ਲਖਬੀਰ ਸਿੰਘ, ਸੇਵਾਦਾਰ ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਗੁਰਮੀਤ ਸਿੰਘ ਗਿੱਲ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਕਰਨੈਲ ਸਿੰਘ ਟੁੱਟ, ਭਾਈ ਜਰਨੈਲ ਸਿੰਘ, ਭਾਈ ਰਣਜੀਤ ਸਿੰਘ ਚਾਹਲ, ਉਕਾਨਾਗਨ ਤੋਂ ਭਾਈ ਸੁਖਬੀਰ ਸਿੰਘ, ਯੂਐਸ ਮੀਡੀਆ ਤੋਂ ਭਾਈ ਰਾਜ ਗਿੱਲ, ਟੀਮ ਸ਼ਹੀਦ ਨਿੱਝਰ ਦੇ ਭਾਈ ਅਜੈਪਾਲ ਸਿੰਘ, ਭਾਈ ਜੈਗ ਸਿੱਧੂ, ਭਾਈ ਚਰਨਜੀਤ ਸਿੰਘ, ਭਾਈ ਦਲਜੀਤ ਸਿੰਘ, ਭਾਈ ਰਜਿੰਦਰ ਸਿੰਘ ਸਮੇਤ ਵਡੀ ਗਿਣਤੀ ਵਿਚ ਮੁਜਾਹਕਾਰੀ ਪਹੁੰਚੇ ਹੋਏ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







