Home » ਸੰਸਾਰ » ਜਰਮਨੀ » ਫਰੈਂਕਫਰਟ ਚੋਣਾਂ ਵਿੱਚ ਗੁਰਸਿੱਖ ਉਮੀਦਵਾਰ ਸਰਦਾਰ ਨਰਿੰਦਰ ਸਿੰਘ ਘੋਤੜਾ ਦਾ ਸਾਰੇ ਪੰਜਾਬੀ ਪੂਰਾ ਸਹਿਯੋਗ ਦੇਣ – ਬੀਬੀ ਜਗੀਰ ਕੌਰ।

ਫਰੈਂਕਫਰਟ ਚੋਣਾਂ ਵਿੱਚ ਗੁਰਸਿੱਖ ਉਮੀਦਵਾਰ ਸਰਦਾਰ ਨਰਿੰਦਰ ਸਿੰਘ ਘੋਤੜਾ ਦਾ ਸਾਰੇ ਪੰਜਾਬੀ ਪੂਰਾ ਸਹਿਯੋਗ ਦੇਣ – ਬੀਬੀ ਜਗੀਰ ਕੌਰ।

SHARE ARTICLE

56 Views

ਜਰਮਨੀ 21 ਜਨਵਰੀ (ਖਿੜਿਆ ਪੰਜਾਬ) ਮੈਂ ਫਰੈਂਕਫੋਰਟ ਵਿੱਚ ਵਸਦੇ ਸਮੁੱਚੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਦੀ ਹਾਂ ਸਰਦਾਰ ਨਰਿੰਦਰ ਸਿੰਘ ਬਹੁਤ ਮਿਹਨਤੀ ਇਨਸਾਨ ਹਨ, ਕਿ ਜੋ ਇਨਸਾਨ ਸਿੱਖ ਹੋ ਕੇ ਚੰਗਾ ਅਸਰ ਰਸੂਖ ਰੱਖਦਾ, ਹਰੇਕ ਦੇ ਦੁਖ ਸੁਖ ਦਾ ਭਾਈਵਾਲ ਬਣਦਾ ਹੈ, ਗੁਰਸਿੱਖੀ ਜੀਵਨ ਨੂੰ ਅਪਣਾਉਂਦਿਆਂ ਹੋਇਆਂ ਅਜਿਹੇ ਸਮੇਂ ਤੇ ਸਿਆਸਤ ਦੇ ਵਿੱਚ ਅੱਗੇ ਆਉਂਦਾ ਹੈ ਤਾਂ ਸਾਨੂੰ ਉਸਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਉਹ ਜਿੱਤ ਪ੍ਰਾਪਤ ਕਰਕੇ ਆਪਣੇ ਸਿੱਖ ਪੰਜਾਬੀ ਭਾਈਚਾਰੇ ਦੀਆਂ ਜਿੱਥੇ ਮੁਸ਼ਕਲਾਂ ਨੂੰ ਹੱਲ ਕਰੇ ਉਥੇ ਦੇਸ਼ ਵਿਦੇਸ਼ ਵਿੱਚ ਪੰਜਾਬੀਅਤ ਦਾ ਨਾਮ ਵੀ ਰੋਸ਼ਨ ਕਰੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਜਗੀਰ ਕੌਰ ਹੋਰਾਂ ਨੇ ਪੱਤਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਕੀਤਾ ਇਹਨੀਂ ਦਿਨੀ ਸਰਦਾਰ ਨਰਿੰਦਰ ਸਿੰਘ ਘੋਤੜਾ ਫਰੈਂਕਫੋਰਟ ਜਰਮਨੀ ਦੇ ਜਾਣੇ ਪਹਿਚਾਣੇ ਅੰਮ੍ਰਿਤਧਾਰੀ ਅਤੇ ਪੰਥ ਦਰਦੀ ਸਿੱਖ ਜੋ ਕਿ ਪਹਿਲਾਂ ਵੀ ਫਰੈਂਕਫਰਟ ਸ਼ਹਿਰ ਵਿੱਚ ਸਿਟੀ ਕੌਂਸਲ ਦੇ ਮੈਂਬਰ ਹਨ ਅਤੇ ਹੁਣ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਦੋਂ ਕਿ 15 ਮਾਰਚ 2026 ਨੂੰ ਫਰੈਂਕਫੋਰਟ ਸ਼ਹਿਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਸ ਵਿੱਚ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਲਈ ਬਿਊਡਨਿਸ ਨੋਇਨਸਿਗ ਅਤੇ ਗਰੀਨ ਪਾਰਟੀ ਵੱਲੋਂ ਉਮੀਦਵਾਰ ਖੜੇ ਹਨ । ਜਿੱਥੇ ਸਰਦਾਰ ਨਰਿੰਦਰ ਸਿੰਘ ਹੋਰਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਹੈ ਉੱਥੇ ਉਹ ਧਾਰਮਿਕ ਕਾਰਜਾਂ ਵਿੱਚ ਵੀ ਅੱਗੇ ਹੋ ਕੇ ਆਪਣੇ ਸਿੱਖ ਭਾਈਚਾਰੇ ਲਈ ਸਰਗਰਮ ਹੋ ਕੇ ਚਾਅ ਦੇ ਨਾਲ ਕਾਰਜਾਂ ਨੂੰ ਨੇਪਰੇ ਚਾੜਦੇ ਹਨ। ਉਹਨਾਂ ਦੇ ਇਸ ਕਾਰਜ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ