Home » ਸੰਸਾਰ » ਜਰਮਨੀ » ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ ਜਰਮਨੀ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ – ਸਿੱਖ ਸੰਦੇਸ਼ਾ ਜਰਮਨੀ

ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ ਜਰਮਨੀ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ – ਸਿੱਖ ਸੰਦੇਸ਼ਾ ਜਰਮਨੀ

SHARE ARTICLE

55 Views

ਜਰਮਨੀ 31 ਦਸੰਬਰ (ਜਗਦੀਸ਼ ਸਿੰਘ) ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ ਜਰਮਨੀ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ 65 ਦੇ ਕਰੀਬ ਬੱਚਿਆਂ ਅਤੇ ਵੱਡਿਆਂ ਨੇ ਭਾਗ ਲੈਕੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ। ਕੈਂਪ ਵਿੱਚ ਪੰਜਾਬੀ ਦੇ ਅਧਿਆਪਕ ਭੈਣ ਰਾਜਵਿੰਦਰ ਕੌਰ, ਭੈਣ ਗੁਰਲੀਨ ਕੌਰ ਅਤੇ ਭੈਣ ਰਾਜਵੰਤ ਕੋਰ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆ। ਗ੍ਰੰਥੀ ਭਾਈ ਰਵੇਲ ਸਿੰਘ ਨੇ ਬੱਚਿਆਂ ਨੂੰ ਤਬਲਾ ਸਿੱਖਾਉਣ ਦੀ ਸੇਵਾ ਨਿਭਾਈ। ਭਾਈ ਜਗਦੀਸ਼ ਸਿੰਘ ਆਖਨ ਸਿੱਖ ਸੰਦੇਸ਼ਾ ਜਰਮਨੀ ਵਾਲਿਆ ਨੇ ਗੁਰਬਾਣੀ ਵਿਆਕਰਣ ਦੀ ਸਿਖਿਆਂ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਸਾਕਾ ਸਰਸਾ ਨਦੀ, ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਇਤਿਹਾਸ ਦੀ ਭਰਭੂਰ ਜਾਣਕਾਰੀ ਦਿਤੀ ਗਈ ।ਕੈਂਪ ਵਿਚ ਆਈਆ ਸੰਗਤਾਂ ਨੇ ਸਹਿਜ ਪਾਠ ਕਰਨ ਬਾਰੇ ਸਵਾਲ ਕੀਤੇ ਸਭਨਾਂ ਦੇ ਸਵਾਲਾਂ ਦੇ ਜਵਾਬ ਦਿਤੇ ਗਏ । ਜਿਸ ਉਪਰੰਤ ਗੁਰੂ ਪਿਆਰੇ 11 ਪ੍ਰਾਣੀਆਂ ਨੇ ਸਹਿਜ਼ ਪਾਠ ਆਰੰਭ ਕੀਤੇ । ਜਿੰਨ੍ਹਾ ਵਿਚ 8 ਸਤਿਕਾਰਯੋਗ ਭੈਣਾਂ ਅਤੇ 3 ਵੀਰਾਂ ਨੇ ਸਹਿਜ ਪਾਠ ਰੱਖੇ। ਜੌ ਕੇ ਕੈਂਪ ਦੀ ਵੱਡੀ ਪ੍ਰਾਪਤੀ ਹੋਈ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕੈਂਪ ਵਿਚ ਬੱਚਿਆਂ ਨਾਲ ਜਮਾਤਾਂ ਲਗਾਈਆ ਅਤੇ ਗੁਰਮਤਿ ਪ੍ਰੀਖਿਆਂ ਵੀ ਦਿਤੀ। ਕੁਝ ਛੋੱਟੇ ਬੱਚਿਆਂ ਨੇ ਆਪਣੀ ਉਮਰ ਦੇ ਗਰੁਪ ਨੂੰ ਛੋੜ ਵੱਡਿਆਂ ਵਾਲੇ ਗਰੁਪ ਨਾਲ ਮੁਕਾਬਲਾ ਕਰ ਸਾਰਿਆ ਸਵਾਲਾਂ ਦੀ ਪ੍ਰੀਖਿਆ ਦਿਤੀ। ਬੱਚਿਆਂ ਨੂੰ ਆਧੁਨਿਕ ਢੰਗ ਨਾਲ ਸਵਾਲਾਂ ਜਵਾਬਾਂ ਨਾਲ ਇਤਿਹਾਸ ਯਾਦ ਕਰਵਾਇਆ ਗਿਆ।ਸੰਗਤਾਂ ਦੀ ਹਾਜ਼ਰੀ ਵਿੱਚ ਬੱਚਿਆਂ ਦਾ ਪ੍ਰਸ਼ਨ ਮੰਚ ਮੁਕਾਬਲਾ ਕਰਵਾਇਆ ਗਿਆ। ਇਕ ਪਾਸੇ ਮੁੰਡੇ ਤੇ ਇਕ ਪਾਸੇ ਕੁੜੀਆਂ ਦਾ ਗਰੁਪ ਸੀ ਦੋਵੇ ਟੀਮਾਂ ਨੂੰ ਸਾਕਾ ਸਰਹਿੰਦ ਸਾਕਾ ਚਮਕੌਰ ਅਤੇ ਸਾਕਾ ਸਰਸਾ ਨਦੀ ਦੇ ਸਾਕਿਆ ਬਾਰੇ ਸਵਾਲ ਪੁਛੇ ਗਏ ਦੋਵੇ ਟੀਮਾ 60-60 ਨੰਬਰ ਲੈਕੇ ਬਰਾਬਰ ਰਹੀਆ। ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਸਵਾਲਾਂ ਦੇ ਜਵਾਬ ਦਿੱਤੇ। ਕੈਂਪ ਵਿਚ ਬੱਚਿਆਂ ਤੇ ਵੱਡਿਆਂ ਨੂੰ ਦਸਤਾਰਾ ਸਜਾਉਣ ਦੀ ਸਿਖਲਾਈ ਵੀ ਦਿਤੀ ਗਈ । ਦਸਤਾਰਾਂ ਬੰਨਣ ਦੀ ਸਿੱਖਲਾਈ ਭਾਈ ਸੋਹਣ ਸਿੰਘ, ਭਾਈ ਗਬਰ ਸਿੰਘ ਅਤੇ ਭਾਈ ਗੋਬਿੰਦ ਸਿੰਘ ਨੇ ਦਿੱਤੀ। ਮਾਤਾ ਪਿਤਾ ਬੜੇ ਉਤਸ਼ਾਹ ਨਾਲ ਆਪਣੇ ਬੱਚਿਆਂ ਨੂੰ ਕੈਂਪ ਵਿਚ ਲੈਕੇ ਆਏ ।ਸਵੇਰੇ ਸ਼ਾਮ ਗੁਰਮਤਿ ਦੀਆਂ ਕਲਾਸਾਂ ਲਗਦੀਆ ਰਹੀਆ। ਗੁਰਮਤਿ ਦੀ ਪੜ੍ਹਈ ਤੋਂ ਬਾਅਦ ਸਭ ਦੀ ਗੁਰਮਤਿ ਲਿਖਤੀ ਪ੍ਰੀਖਿਆ ਲਈ ਗਈ। ਜਿਸ ਦਾ ਨਤੀਜਾ ਸੋ ਫੀ ਸਦੀ ਰਿਹਾ। ਕੈਂਪ ਵਿਚ ਭਾਗ ਲੈਣ ਵਾਲਿਆ ਬੱਚਿਆਂ ਨੂੰ ਅਤੇ ਸੇਵਾਦਾਰਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ।ਭਾਈ ਰਵੇਲ ਸਿੰਘ ,ਭੈਣ ਰਾਜਵੰਤ ਕੌਰ ਅਤੇ ਭਾਈ ਜਗਦੀਸ ਸਿੰਘ ਸਿੱਖ ਸੰਦੇਸਾਂ ਜਰਮਨੀ ਵਾਲਿਆ ਨੇ ਬੱਚਿਆਂ ਨੂੰ ਇਨਾਮ ਵੰਡੇ । ਆਖੀਰ ਤੇ ਭੈਣ ਰਾਜਵੰਤ ਕੌਰ ਨੇ ਕੈਂਪ ਬਾਰੇ ਬਹੁਤ ਸੋਹਣੇ ਢੰਗ ਨਾਲ ਸੰਗਤਾਂ ਨੂੰ ਦਸਿਆ
ਸਟੇਜ਼ ਦੀ ਸੇਵਾ ਭਾਈ ਸੋਹਨ ਸਿੰਘ ਜੀ ਨੇ ਨਿਭਾਈ।ਗੁਰਦੁਆਰਾ ਪ੍ਰਬੰਧਕ ਕਮੇਂਟੀ ਵਲੋ ਕੈਂਪ ਵਿਚ ਆਈ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾ ਕੈਂਪ ਵਿਚ ਸ਼ਮੂਲੀਅਤ ਕੀਤੀ ਤੇ ਆਪਣੇ ਬੱਚਿਆਂ ਨੂੰ ਕੈਂਪ ਵਿਚ ਲਿਆਏ ਅਤੇ ਸਮੂਹ ਸੇਵਾਦਾਰਾਂ ਦਾ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਕੈਂਪ ਵਿਚ ਸੇਵਾਵਾਂ ਨਿਭਾਈਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ