Home » ਨਵੀਂ ਦਿੱਲੀ » ਮਾਨ ਸਰਕਾਰ ਵਲੋਂ ਗੰਦੀ ਰਾਜਨੀਤੀ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਵਰੂਪ ਮਾਮਲੇ ਤੇ ਦਰਜ਼ ਹੋਇਆ ਕੇਸ ਪੰਜਾਬ ਦੀਆਂਂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ: ਰਾਜਿੰਦਰ ਸਿੰਘ ਪੁਰੇਵਾਲ/ ਰਘਬੀਰ ਸਿੰਘ ???? ਸਰਕਾਰ ਵਲੋਂ ਇਸ ਮਸਲੇ ਤੇ ਰਾਜਨੀਤੀ ਨਾ ਕਰਕੇ ਨਸ਼ੇ, ਫਿਰੌਤੀਆਂ, ਗੈਂਗਸਟਰਾਂ ਨੂੰ ਠੱਲ੍ਹ ਪਾਉਣ ਲਈ ਹੋਣੇ ਚਾਹੀਦੇ ਹਨ ਉਦਮ

ਮਾਨ ਸਰਕਾਰ ਵਲੋਂ ਗੰਦੀ ਰਾਜਨੀਤੀ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਵਰੂਪ ਮਾਮਲੇ ਤੇ ਦਰਜ਼ ਹੋਇਆ ਕੇਸ ਪੰਜਾਬ ਦੀਆਂਂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ: ਰਾਜਿੰਦਰ ਸਿੰਘ ਪੁਰੇਵਾਲ/ ਰਘਬੀਰ ਸਿੰਘ ???? ਸਰਕਾਰ ਵਲੋਂ ਇਸ ਮਸਲੇ ਤੇ ਰਾਜਨੀਤੀ ਨਾ ਕਰਕੇ ਨਸ਼ੇ, ਫਿਰੌਤੀਆਂ, ਗੈਂਗਸਟਰਾਂ ਨੂੰ ਠੱਲ੍ਹ ਪਾਉਣ ਲਈ ਹੋਣੇ ਚਾਹੀਦੇ ਹਨ ਉਦਮ

SHARE ARTICLE

56 Views

ਨਵੀਂ ਦਿੱਲੀ 31 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿਸਾਬ ਨਾ ਰੱਖਣ ਸੰਬੰਧੀ ਚਰਚਾ ਹੁੰਦੀ ਆ ਰਹੀ ਹੈ। ਸਾਡੇ ਆਪਣੇ ਧਾਰਮਿਕ ਆਗੂ ਹੀ ਬਿਆਨ ਬਾਜ਼ੀ ਕਰ ਰਹੇ ਹਨ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਆਪਣੇ ਸਟਾਫ ਉੱਤੇ ਕਾਰਵਾਈ ਕਰ ਚੁੱਕੀ ਹੈ। ਪੰਜਾਬ ਦੀ ਆਪ ਸਰਕਾਰ ਵੱਲੋਂ ਹੁਣ ਫਿਰ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਸਿਰਫ ਗੰਦੀ ਰਾਜਨੀਤੀ ਤਹਿਤ ਪੰਜਾਬ ਦੀਆਂਂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਨੂੰ ਨਸ਼ਿਆਂ, ਰਿਸ਼ਵਤ, ਫਿਰੌਤੀਆਂ, ਗੈਂਗਸਟਰਾਂ ਵੱਲੋਂ ਲੋਕਾਂ ਨੂੰ ਬਲੈਕਮੇਲ ਕਰਕੇ ਵਸੂਲੀਆਂ ਕਰਨ ਤੋਂ ਰੋਕਣ ਲਈ ਧਿਆਨ ਦੇਣਾ ਚਾਹੀਦਾ ਹੈ। ਸਿੰਘ ਸਭਾ ਗੁਰਦੁਆਰਾ ਡਰਬੀ ਦੇ ਮੁੱਖ ਸੇਵਾਦਾਰ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਨੇ ਇਹ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਸੱਚਾ ਸੌਦਾ ਵੱਲੋਂ ਬਰਗਾੜੀ ਬੇਅਦਬੀ ਹੋਈ ਸੀ, ਉਥੇ ਪੰਥਕ ਇਕੱਠ ਵਿੱਚ ਉਸ ਵੇਲੇ ਦੇ ਆਪ ਪਾਰਟੀ ਦਾ ਪਾਰਲੀਮੈਂਟ ਮੈਂਬਰ ਭਗਵੰਤ ਸਿੰਘ ਮਾਨ ਸ਼ਰਾਬ ਪੀ ਕੇ ਸਟੇਜ ਉੱਤੇ ਆ ਕੇ ਬੈਠ ਗਿਆ ਸੀ। ਉਸ ਵੇਲੇ ਨੌਜਵਾਨਾਂ ਵੱਲੋਂ ਉਹਨੂੰ ਖਿੱਚ ਕੇ ਸਟੇਜ ਤੋਂ ਲਾਹਿਆ ਗਿਆ ਸੀ। ਉਦੋਂ ਮੈਂ ਆਪ ਉਥੇ ਮੌਜੂਦ ਸੀ। ਨੌਜਵਾਨ ਉਸ ਨੂੰ ਕੁੱਟਣ ਨੂੰ ਫਿਰਦੇ ਸਨ। ਸ: ਪੁਰੇਵਾਲ ਨੇ ਕਿਹਾ ਕਿ ਮੈਂ ਆਪ ਨੌਜਵਾਨਾਂ ਨੂੰ ਰੋਕਿਆ ਸੀ ਕਿ ਕੁੱਟੋ ਨਾ, ਤੇ ਮਾਨ ਨੂੰ ਉਥੋਂ ਚਲੇ ਜਾਣ ਲਈ ਕਿਹਾ ਸੀ ਕਿ ਉਹ ਚਲੇ ਜਾਵੇ। ਜੇ ਮੈਂ ਉਥੇ ਹਾਜ਼ਰ ਨਾ ਹੁੰਦਾ, ਕੁੱਝ ਵੀ ਹੋ ਸਕਦਾ ਸੀ। ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਂ ਵਿੱਚ 22 ਹਜਾਰ ਦੇ ਕਰੀਬ ਸਟਾਫ ਕੰਮ ਕਰਦਾ ਹੈ। ਜਿਨ੍ਹਾਂ ਕੰਮ ਕਰਨ ਵਾਲਿਆਂ ਨੇ ਗਲਤੀ ਕੀਤੀ ਸੀ, ਸ਼੍ਰੋਮਣੀ ਕਮੇਟੀ ਉਹਨਾਂ ਖਿਲਾਫ ਕਾਰਵਾਈ ਕਰ ਚੁੱਕੀ ਹੈ । ਉਹਨਾਂ ਕਿਹਾ ਕਿ ਇਸ ਮੁੱਦੇ ਤੇ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ। ਸਾਰੀਆਂ ਸੰਸਥਾਵਾਂ ਸਤਿਕਾਰ ਯੋਗ ਹਨ, ਉਹਨਾਂ ਨੂੰ ਪੰਜਾਬ ਦੇ ਭਲੇ ਲਈ ਲਾਮਬੰਦ ਹੋਣਾ ਚਾਹੀਦਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ