Home » ਪੰਜਾਬ » ਪਿੰਡ ਮੰਡਾਲਾ ਵਿੱਚ ਬ੍ਰਹਮਪੁਰਾ ਦੀ ਸ਼ਕਤੀਸ਼ਾਲੀ ਗੂੰਜ, ਰਣਜੀਤ ਕੌਰ ਦੇ ਹੱਕ ਵਿੱਚ ਉੱਭਰੀ ਜਿੱਤ ਦੀ ਲਹਿਰ

ਪਿੰਡ ਮੰਡਾਲਾ ਵਿੱਚ ਬ੍ਰਹਮਪੁਰਾ ਦੀ ਸ਼ਕਤੀਸ਼ਾਲੀ ਗੂੰਜ, ਰਣਜੀਤ ਕੌਰ ਦੇ ਹੱਕ ਵਿੱਚ ਉੱਭਰੀ ਜਿੱਤ ਦੀ ਲਹਿਰ

SHARE ARTICLE

66 Views

 

ਪਿੰਡ ਮੰਡਾਲਾ ਵਿੱਚ ਬ੍ਰਹਮਪੁਰਾ ਦੀ ਸ਼ਕਤੀਸ਼ਾਲੀ ਗੂੰਜ, ਰਣਜੀਤ ਕੌਰ ਦੇ ਹੱਕ ਵਿੱਚ ਉੱਭਰੀ ਜਿੱਤ ਦੀ ਲਹਿਰ

ਵਰਤਮਾਨ ਸਰਕਾਰ ਨੇ ਵਿਕਾਸ ਰੋਕਿਆ; ਅਕਾਲੀ ਦਲ ਹੀ ਮੁੜ ਰਾਹ ਖੋਲ੍ਹੇਗਾ” — ਬ੍ਰਹਮਪੁਰਾ ਨੇ ਕੀਤੀ ਸਪਸ਼ਟ ਚਰਚਾ

ਤਰਨਤਾਰਨ 8 ਦਸੰਬਰ (ਗੁਰਪ੍ਰੀਤ ਸਿੰਘ ਸੈਡੀ) ਜੋਨ ਬਾਣੀਆ ਦੇ ਪਿੰਡ ਮੰਡਾਲਾ ਵਿੱਚ ਅੱਜ ਅਕਾਲੀ ਦਲ ਦੀ ਚੋਣ ਮੁਹਿੰਮ ਇੱਕ ਸ਼ਕਤੀਸ਼ਾਲੀ ਰੂਪ ਵਿੱਚ ਨਜ਼ਰ ਆਈ। ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਬਲਾਕ ਸੰਮਤੀ ਲਈ ਬੀਬੀ ਰਣਜੀਤ ਕੌਰ ਪਤਨੀ ਸਰਬਜੀਤ ਸਿੰਘ ਪ੍ਰਧਾਨ ਲੋਕਲ ਗੁਰਦੁਵਾਰਾ ਪ੍ਰਬੰਧਕ ਕਮੇਟੀ ਖਾ ਡੂਰ ਸਾਹਿਬ ਦੇ ਹੱਕ ਵਿੱਚ ਤਿੱਖਾ ਪ੍ਰਚਾਰ ਕੀਤਾ। ਪਿੰਡ ਮੰਡਾਲਾ ਦੀ ਵੱਡੀ ਭੀੜ ਨੇ ਬ੍ਰਹਮਪੁਰਾ ਦਾ ਸਵਾਗਤ ਕਰਕੇ ਆਪਣਾ ਪੂਰਾ ਸਮਰਥਨ ਜਤਾਇਆ।

ਬ੍ਰਹਮਪੁਰਾ ਨੇ ਦੱਸਿਆ ਕਿ ਅਕਾਲੀ ਦਲ ਨੇ ਸਿਰਫ਼ ਨਾਅਰੇ ਨਹੀਂ ਲਾਏ, ਸਗੋਂ ਹਲਕੇ ਦੇ ਹਰ ਪਿੰਡ ਵਿੱਚ ਜ਼ਮੀਨ ਪੱਧਰ’ਤੇ ਉਤਰ ਕੇ ਕੰਮ ਕਰਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਮੰਡਾਲਾ ਪਿੰਡ ਵਿੱਚ ਵੀ ਬਾਦਲ ਸਰਕਾਰ ਦੇ ਸਮੇਂ ਕਈ ਵੱਡੇ ਵਿਕਾਸ ਕਾਰਜ ਕੀਤੇ ਗਏ—ਨਾਲੀਆਂ ਦੀ ਮੁੜ ਤਿਆਰੀ, ਪੱਕੀਆਂ ਗਲੀਆਂ, ਪਾਣੀ ਦੀ ਅਟੁੱਟ ਸਪਲਾਈ, ਖੇਡਾਂ ਨੂੰ ਵਧਾਉਣ ਲਈ ਸਹੂਲਤਾਂ ਅਤੇ ਬਿਜਲੀ ਪ੍ਰਬੰਧ।

ਉਨ੍ਹਾਂ ਨੇ ਮੌਜੂਦਾ ਹਾਲਾਤਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਜਨਤਾ ਵਿਕਾਸ ਦੀ ਕਮੀ ਕਾਰਨ ਪਰੇਸ਼ਾਨ ਹੈ ਅਤੇ ਲੋਕਾਂ ਦੇ ਮੁੱਦੇ ਸੁਣਨ ਵਾਲਾ ਕੋਈ ਨਹੀਂ। ਇਸ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਨੂੰ ਵੱਡੀ ਵੋਟ ਦੀ ਲੀਡ ਨਾਲ ਜਿੱਤਾਇਆ ਜਾਵੇ ਤਾਕਿ ਹਲਕੇ ਦਾ ਰੁਕਿਆ ਹੋਇਆ ਵਿਕਾਸ ਮੁੜ ਤੇਜ਼ੀ ਨਾਲ ਸ਼ੁਰੂ ਹੋ ਸਕੇ।

 ਇਸ ਮੌਕੇ ’ਤੇ ਨੰਬਰਦਾਰ ਦਿਲਬਾਗ ਸਿੰਘ, ਦੁੱਲਾ ਸਿੰਘ ਫੌਜੀ, ਨਿਸ਼ਾਨ ਸਿੰਘ, ਦਲਬੀਰ ਸਿੰਘ, ਨਿਰਵੈਲ ਸਿੰਘ ਫੌਜੀ, ਪ੍ਰਭਜੋਤ ਸਿੰਘ, ਰਵਿੰਦਰਜੀਤ ਸਿੰਘ ਸਮੇਤ ਅਨੇਕ ਵਰਕਰ ਹਾਜ਼ਰ ਸਨ ਜਿਨ੍ਹਾਂ ਨੇ ਇੱਕਸੁਰ ਹੋ ਕੇ ਰਣਜੀਤ ਕੌਰ ਨੂੰ ਜਿਤਾਉਣ ਦਾ ਐਲਾਨ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ