Home » ਨਵੀਂ ਦਿੱਲੀ » ਭਾਈ ਮਨਦੀਪ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ: ਜਲਾਵਤਨੀ ਸਿੰਘ ਜਰਮਨੀ

ਭਾਈ ਮਨਦੀਪ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ: ਜਲਾਵਤਨੀ ਸਿੰਘ ਜਰਮਨੀ

SHARE ARTICLE

55 Views

 

ਨਵੀਂ ਦਿੱਲੀ 29 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੇ ਜਲਾਵਤਨੀ ਸਿੰਘ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਨੇ ਤਰਨਤਾਰਨ ਹਲਕੇ ਦੇ ਅਣਖੀ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਆਪਣੇ ਫਰਜ਼ ਨੂੰ ਪਹਿਚਾਣਦੇ ਹੋਏ ਭਾਈ ਮਨਦੀਪ ਸਿੰਘ ਦੇ ਚੋਣ ਨਿਸ਼ਾਨ ਬਾਲਟੀ ਤੇ ਮੋਹਰ ਲਾ ਕੇ ਭਾਰੀ ਬਹੁਮਤ ਨਾਲ ਜਤਾਈਏ। ਜਿਸ ਨਾਲ 2027 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪੰਥਕ ਉਮੀਦਵਾਰਾਂ ਦੀ ਸਰਕਾਰ ਬਣਨ ਦਾ ਮੁੱਢ ਬੱਝ ਜਾਵੇਗਾ। ਹੁਣ ਤੱਕ ਦੀਆਂ ਹੋਂਦ ਵਿੱਚ ਆਈਆਂ ਸਰਕਾਰਾਂ ਨੇ ਪੰਜਾਬ ਅਤੇ ਸਿੱਖ ਕੌਮ ਨਾਲ ਧੋਖੇ ਹੀ ਕੀਤੇ ਹਨ। ਇਨ੍ਹਾਂ ਸਾਰੀਆਂ ਸਰਕਾਰਾਂ ਨੇ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣਕੇ ਪੰਜਾਬ ਨੂੰ ਵੰਡਣ ਵਾਲੀ ਕੋਈ ਕਸਰ ਬਾਕੀ ਨਹੀ ਛੱਡੀ। ਜਿਸ ਕਾਰਨ ਪੰਜਾਬ, ਪੰਜਾਬ ਨਾ ਰਹਿ ਕੇ ਭਈਆ ਸਥਾਨ ਬਣਨ ਦੀ ਕਾਰਗਰ ਤੇ ਪਹੁੰਚ ਚੁਕਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਭਾਵੇਂ ਕਿ ਸਾਡਾ ਨਿਸ਼ਾਨਾ ਖਾਲਿਸਤਾਨ ਹੈ। ਅਸੀਂ ਉਸ ਦੀ ਪ੍ਰਾਪਤੀ ਲਈ ਡਟੇ ਹੋਏ ਵੀ ਹਾਂ। ਪਰ ਉਦੋਂ ਤੱਕ ਅਸੀਂ ਆਪਣੇ ਦੇਸ਼ ਪੰਜਾਬ ਨੂੰ ਕਿਊਂ ਪੰਥਕ ਦੋਖੀਆਂ ਦੇ ਹੱਥਾਂ ਵਿੱਚ ਰੱਖੀਏ। ਕਿਉਂ ਸਾਡੇ ਯੋਧੇ ਸਜਾਵਾਂ ਪੂਰੀਆਂ ਹੋਣ ਤੇ ਵੀ ਜੇਲ੍ਹਾਂ ਵਿੱਚ ਬੰਦ ਰਹਿਣ। ਭਾਈ ਸੰਦੀਪ ਸਿੰਘ ਸਨੀ ਨੇ ਦੋ ਦੁਸ਼ਟਾ ਨੂੰ ਨਰਕਾਂ ਵਲ ਤੋਰ ਕੇ ਹਜ਼ਾਰਾਂ ਹੀ ਮਾਵਾਂ ਦੇ ਸੀਨਿਆਂ ਨੂੰ ਠੰਡ ਪਾਈ ਹੈ। ਆਪਣੇ ਆਪ ਨੂੰ ਸੂਬਾ ਸਰਹਿੰਦ ਅਖਵਾਉਣ ਵਾਲੇ ਬੁੱਚੜ ਨੇ ਤਾਂ ਤਰਨਤਾਰਨ ਦੇ ਇਲਾਕੇ ਵਿੱਚ ਹੀ ਅਣਗਿਣਤ ਬੇਦੋਸ਼ੇ ਸਿੰਘਾਂ ਨੂੰ ਬੇਰਹਿਮੀ ਨਾਲ ਸ਼ਹੀਦ ਕਰਕੇ, ਅਨੇਕਾਂ ਹੀ ਮਾਵਾਂ, ਭੈਣਾਂ, ਬੱਚਿਆਂ ਅਤੇ ਬਜ਼ੁਰਗਾਂ ਦੇ ਸੀਨੇ ਛਲਣੀ ਕੀਤੇ ਸਨ। ਸੋ ਆਓ ਅੱਜ ਆਪਾਂ ਭਾਈ ਮਨਦੀਪ ਸਿੰਘ ਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੀਏ। ਸਾਨੂੰ ਹਰ ਪੜਾਅ ਉਤੇ ਪੰਥਕ ਗੱਲ ਰੱਖਣ ਵਾਲੇ ਸਿੰਘਾਂ ਦੀ ਲੋੜ ਹੈ। ਅੱਜ ਸਮੂੰਹ ਪੰਥਕ ਜਥੇਬੰਦੀਆਂ, ਪੰਥਕ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ ਅਤੇ ਪੰਥਕ ਅਖਵਾਉਣ ਵਾਲਿਆਂ ਨੂੰ ਜਿਹੜੇ ਦਿਲੋਂ ਪੰਥ ਦਾ ਭਲਾ ਲੋਚਦੇ ਹਨ ਨੂੰ ਬੇਨਤੀ ਹੈ ਕਿ ਆਓ ਆਪਾਂ ਸਾਰੇ ਮੱਤਭੇਦ ਪਾਸੇ ਰੱਖਕੇ ਕੌਮ ਅਤੇ ਪੰਜਾਬ ਦੀ ਭਲਾਈ ਲਈ ਇਸ ਜਿੱਤ ਨੂੰ ਯਕੀਨੀ ਬਣਾਕੇ ਕੌਮ ਦੀ ਝੋਲੀ ਪਾਈਏ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ