ਨਵੀਂ ਦਿੱਲੀ 13 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਅਕਾਲਗੜ ਛਾਉਣੀ ਨਿਹੰਗ ਸਿੰਘਾ ਕੋਟ ਈਸੇ ਖਾਂ ਵਿਖੇ ਪਾਰਟੀ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਵਿੱਚ ਹੋਈ ।ਮੀਟਿੰਗ ਦੀ ਇੱਕਤਰਤਾ ਵਿੱਚ ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੋਤੀਆ ਨੁੂੰ ਲੈ ਕੇ ਆਗੂਆਂ ਵਲੋਂ ਵੀਚਾਰ ਚਰਚਾ ਕੀਤੀ ਗਈ । ਦੋਵਾਂ ਹੀ ਆਗੂਆਂ ਨੇ ਸਾਂਝੇ ਰੂਪ ਵਿੱਚ ਮੀਟਿੰਗ ਵਿੱਚ ਬੋਲਦਿਆ ਕਿਹਾ ਕਿ ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਪਾਣੀ ਦੀ ਹਥਿਆਰ ਵਜੋ ਵਰਤੋਂ ਅਤੇ ਸਰਕਾਰੀ-ਸ਼ਹਿ ਪ੍ਰਾਪਤ ਪ੍ਰਵਾਸ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ । ਦਲ ਖਾਲਸਾ ਚਿੰਤਤ ਵੀ ਹੈ ਅਤੇ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈਂ ਸਤਰਕ ਵੀ। ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਤਸ਼ੱਦਦ ਰਾਹੀਂ ਹਿੰਸਾ,ਪਾਣੀ ਦੀ ਹਥਿਆਰ ਵਜੋਂ ਵਰਤੋਂ, ਅਤੇ ਸਰਕਾਰੀ-ਸ਼ਹਿ ਪ੍ਰਾਪਤ ਪ੍ਰਵਾਸ ਰਾਹੀਂ ਸਮਾਜ ਵਿੱਚ ਉਥਲ-ਪੁਥਲ ਅਤੇ ਡੈਮੋਗ੍ਰਾਫਿਕ ਵਿਗਾੜ ਨੂੰ ਪੰਜਾਬ ਲਈ ਗੰਭੀਰ ਚੁਣੌਤੀਆਂ ਮੰਨਦਿਆਂ ਦਲ ਖ਼ਾਲਸਾ ਨੇ ਸਤੰਬਰ ਮਹੀਨੇ ਵਿੱਚ ਪੰਜਾਬ ਸੰਮੇਲਨ 2025 ਦੇ ਸਿਰਲੇਖ ਹੇਠ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਚੋਣਵੇਂ ਰਾਜਸੀ ਤੇ ਸਮਾਜਿਕ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀ ਇਕੱਤਰਤਾ ਸੱਦੀ ਸੀ। ਉਸ ਵਿਚਾਰ ਵਟਾਂਦਰੇ ਦੀ ਰੌਸ਼ਨੀ ਵਿੱਚ ਜਲਦ ਹੀ ਜਨਤਕ ਪ੍ਰੋਗਰਾਮਾਂ ਦੀ ਲੜੀ ਤੋਰੀ ਜਾਵੇਗੀ । ਇਸ ਮੌਕੇ ਪਾਰਟੀ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਸਾਰਜ ਸਿੰਘ ਬ੍ਰਾਹਮਕੇ ਨੂੰ ਜਿਲ੍ਹਾ ਪ੍ਰਧਾਨ, ਹਰਬਿੰਦਰ ਸਿੰਘ ਨੰਬਰਦਾਰ ਜਥੇਬੰਦਕ ਸਕੱਤਰ, ਜਗਸੀਰ ਸਿੰਘ ਇੰਦਗੜ ਜਨਰਲ ਸਕੱਤਰ, ਪਰਮਿੰਦਰ ਸਿੰਘ ਮੀਤ ਪ੍ਰਧਾਨ, ਬਲਵੰਤ ਸਿੰਘ ਪ੍ਰੈੱਸ ਸਕੱਤਰ, ਕੁਲਦੀਪ ਸਿੰਘ ਸਕੱਤਰ ਬਲਾਕ ਕੋਟ ਈਸੇ ਖਾਂ, ਹਰਜਿੰਦਰ ਸਿੰਘ ਫੌਜੀ ਅਕਾਲੀਆਂ ਵਾਲਾ ਬਲਾਕ ਪ੍ਰਧਾਨ ਫਤਹਿਗੜ੍ਹ ਪੰਜਤੂਰ, ਦਲਜੀਤ ਸਿੰਘ ਬ੍ਰਾਹਮਕੇ ਬਲਾਕ ਪ੍ਰਧਾਨ ਕੋਟ ਈਸੇ ਖਾਂ, ਲਖਵੀਰ ਸਿੰਘ ਧੱਲੇਕੇ ਬਲਾਕ ਪ੍ਰਧਾਨ ਮੋਗਾ, ਬਲਵੀਰ ਸਿੰਘ ਬੱਧਨੀ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਬਣਾਇਆ ਗਿਆ । ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਭਾਈ ਜਗਜੀਤ ਸਿੰਘ ਖੋਸਾ ਅਤੇ ਭਾਈ ਸੁਰਜੀਤ ਸਿੰਘ ਖਾਲਸਤਾਨੀ ਨੇ ਪਹੁੰਚੇ ਹੋਏ ਆਗੂਆਂ ਅਤੇ ਸਿਘਾ ਦਾ ਧੰਨਵਾਦ ਕੀਤਾ ਅਤੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਮੀਟਿੰਗ ਵਿੱਚ ਕੁਲਜੀਤ ਸਿੰਘ ਧਰਮਕੋਟ,ਹਰਬੰਸ ਸਿੰਘ ਭੁੱਲਰ,ਸ਼ਮਾਰ ਸਿੰਘ ਨਿਹਾਲਗੜ੍ ,ਸੁਰਿੰਦਰਪਾਲ ਸਿੰਘ ਦਾਤੇਵਾਲ, ਬਲਕਾਰ ਸਿੰਘ ਨੂਰਪੁਰ, ਰਜਿੰਦਰ ਸਿੰਘ ਅਸ਼ੋਕ, ਡਾਕਟਰ ਰਣਜੀਤ ਸਿੰਘ ,ਗੁਰਸੇਵਕ ਸਿੰਘ ਗਲੋਟੀ, ਬਖਸ਼ੀਸ਼ ਸਿੰਘ ਮੈਂਬਰ ਬਰਿਰਾਮ ਕੇ, ਬਾਬਾ ਵੀਰਿੰਦਰ ਸਿੰਘ ਗਲੋਟੀ, ਜਗਜੀਤ ਸਿੰਘ ਇੰਦਗੜ੍ਹ ,ਰਾਜਵਿੰਦਰ ਸਿੰਘ ਇੰਦਗੜ ,ਬਲਦੇਵ ਸਿੰਘ ਗੁਰਚਰਨ ਸਿੰਘ ਕੋਟ ਈਸੇ ਖਾਂ, ਦਵਿੰਦਰ ਸਿੰਘ ਸਦਰ ਕੋਟ ,ਚਰਨਜੀਤ ਸਿੰਘ ਰਡਿਆਲਾ, ਵਿੱਕੀ ਖੋਸਾ ,ਪਰਮਜੀਤ ਸਿੰਘ ਔਲਖ ,ਜਸਵੀਰ ਸਿੰਘ ਮਸੀਤਾਂ, ਰਣਜੀਤ ਸਿੰਘ ,ਬਲਵਿੰਦਰ ਸਿੰਘ ਕਾਰਜ ਸਿੰਘ ਬਹਿਰਾਮ ਕੇ ,ਅੰਮ੍ਰਿਤ ਪਾਲ ਸਿੰਘ ਤੂਰ ,ਹਰਨੇਕ ਸਿੰਘ ਖੋਸਾ ਰਣਧੀਰ, ਨਿਰਮਲ ਸਿੰਘ ਭਿੰਡਰ, ਹਰਨੇਕ ਸਿੰਘ ਗਗੜਾ, ਬਲਜੀਤ ਸਿੰਘ ਬ੍ਰਾਹਿਰਾਮਕੇ ,ਆਦਿ ਸਿੰਘਾਂ ਨੇ ਹਿੱਸਾ ਲਿਆ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN








