ਜਰਮਨੀ 4 ਜੂਨ (ਸੰਦੀਪ ਸਿੰਘ ਖਾਲੜਾ) ਅੱਜ ਵੀ ਢਠੇ ਹੋਏ ਸ਼੍ਰੀ ਅਕਾਲ ਤਖਤ ਦੀ ਜਦੋਂ ਤਸਵੀਰ ਆਪਣੇ ਸਾਹਮਣੇ ਵੇਖਦੇ ਹਾਂ ਤਾਂ 1984 ਦਾ ਉਹ ਸੀਨ ਚੇਤੇ ਆ ਜਾਂਦਾ ਹੈ , ਉਹ ਮਰਜੀਵੜੇ ਗੁਰਧਾਮਾਂ ਦੀ ਰਾਖੀ ਕਰਦਿਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਕਰ ਗਏ ਉਹ ਆਪਣੇ ਫਰਜ ਨੂੰ ਨਿਭਾ ਗਏ ਪਰ ਅੱਜ ਅਸੀਂ ਕਿੱਥੇ ਖਲੋਤੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਨੂੰ ਪੜ੍ਹ ਕੇ ਵੇਖੋ ਇਹ ਗੁਰਬਾਣੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਜੋ ਸਾਨੂੰ ਬਿਪਰਵਾਦ ਪਖੰਡਵਾਦ ਤੋਂ ਮੋੜ ਕੇ ਤੇ ਇੱਕ ਨਿਰੰਕਾਰ ਨਾਲ ਜੋੜਦੀ ਹੈ ਜਿਨਾਂ ਨੇ ਇਸ ਰਾਹ ਦੇ ਉੱਤੇ ਤੁਰਨਾ ਉਹਨਾਂ ਨੂੰ ਸਮਾਜ ਦੇ ਕੌੜੇ ਸ਼ਬਦਾਂ ਨੂੰ ਹੀ ਆਪਣੀ ਝੋਲੀ ਵਿੱਚ ਪਾਉਣ ਦੀ ਆਦਤ ਪੈ ਗਈ ਭੂਤਨਾ ਵੀ ਆਖਿਆ ਗਿਆ ਬੇਤਾਲਾ ਤੇ ਕੁਰਾਹੀਆ ਸ਼ਬਦ ਵੀ ਉਹਨਾਂ ਨੂੰ ਆਪਣੀ ਝੋਲੀ ਵਿੱਚ ਪਵਾਉਣੇ ਪਏ ਇੱਕ ਰੱਬ ਦੀ ਗੱਲ ਕਰਨੀ ਹੈ ਤਾਂ ਅਨੇਕਤਾ ਦੀ ਪੂਜਾ ਵਾਲੇ ਲੋਕਾਂ ਨੂੰ ਇਹ ਗੱਲ ਹਜਮ ਨਹੀਂ ਹੋਣੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੁੰਦਾ ਹੋਣਾ ਵਲੋਂ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁੱਟਗਾਰਟ (ਜਰਮਨ) ਵਿਖੇ ਸੰਗਤਾਂ ਨਾਲ ਸ਼ਬਦ ਵਿਚਾਰ ਦੀ ਸਾਂਝ ਕਰਦਿਆਂ ਕੀਤਾ ਹਫਤਾਵਾਰੀ ਦੀਵਾਨ ਦੌਰਾਨ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਜਿੱਥੇ ਬੱਚਿਆਂ ਦੇ ਵੱਲੋਂ ਕੀਤੇ ਗਏ ਉੱਥੇ ਗੁਰਦੁਆਰਾ ਸਾਹਿਬ ਦੇ ਇਹ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਦੀ ਸਾਂਝ ਪਾਈ ਉਪਰੰਤ ਭਾਰੀ ਦੀਵਾਨ ਸੱਜੇ ਜਿਸ ਵਿੱਚ ਸੰਗਤਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ ਇਹ ਦੀਵਾਨ ਸਾਕਾ ਨੀਲਾ ਤਾਰਾ 1984 ਦੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਜਾਏ ਗਏ, ਇਸ ਵਕਤ ਉਹਨਾਂ ਗੱਲ ਕਰਦਿਆਂ ਕਿਹਾ ਕਿ ਕੱਖਾਂ ਦੀ ਛੰਨ ਬਣਾ ਕੇ ਅੱਗ ਨਹੀਂ ਬਾਲੀ ਜਾਂਦੀ ਮਨੁੱਖ ਜਦੋਂ ਜਿੰਦਗੀ ਵਿੱਚ ਵਿਕਾਰ ਅਤੇ ਮਾੜੇ ਕਰਮ ਕਰਦਾ ਹੈ ਤਾਂ ਉਹ ਇ ਹੈ ਜਿਵੇਂ ਉਹ ਆਪਣੇ ਸਰੀਰ ਰੂਪੀ ਕੱਖਾਂ ਦੀ ਝੁਗੀ ਨੂੰ ਅੱਗ ਲਗਾ ਰਿਹਾ ਹੋਵੇ। ਸਮਾਗਮ ਦੀ ਸਮਾਪਤੀ ਦੌਰਾਨ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਭਾਈ ਸਰਬਜੀਤ ਸਿੰਘ ਹੋਰਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN








