Home » ਭਾਰਤ » Live Breaking – ਆਪਰੇਸ਼ਨ Sindoor ‘ਤੇ ਵੱਡੀ ਪ੍ਰੈਸ ਕਾਨਫਰੰਸ

Live Breaking – ਆਪਰੇਸ਼ਨ Sindoor ‘ਤੇ ਵੱਡੀ ਪ੍ਰੈਸ ਕਾਨਫਰੰਸ

SHARE ARTICLE

186 Views

 

ਫੌਜ ਨੇ ਦਾਅਵਾ ਕੀਤਾ ਕਿ ਅੱਤਵਾਦੀ ਹਮਲਿਆਂ ਵਿੱਚ ਆਮ ਲੋਕ ਮਾਰੇ ਜਾ ਰਹੇ ਹਨ

ਪਹਿਲਗਾਮ ਤੱਕ ਅੱਤਵਾਦ ਦੇ ਪਾਪ ਦਾ ਘੜਾ ਭਰਿਆ

ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ‘ਤੇ ਐਲਓਸੀ ਪਾਰ ਕੀਤੇ ਬਿਨਾਂ ਹਮਲਾ ਕੀਤਾ

ਅਸੀਂ ਪਹਿਲਾਂ ਹੀ ਤਿਆਰ ਕੀਤੇ ਏਅਰ ਡਿਫੈਂਸ ਸਿਸਟਮ ਦੇ ਨਾਲ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਨਸ਼ਟ ਕੀਤਾ

ਨਵੀਂ ਦਿੱਲੀ : ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਬਾਰੇ ਵੱਡੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਅੱਤਵਾਦ ਦੇ ਖਿਲਾਫ ਸੀ, ਪਰ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦਾ ਸਾਥ ਦਿੱਤਾ ਅਤੇ ਖੁਦ ਲੜਾਈ ਛੇੜੀ। ਫੌਜ ਨੇ ਦਾਅਵਾ ਕੀਤਾ ਕਿ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ-ਅਧੀਨ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਹਮਲੇ ਕੀਤੇ ਗਏ, ਜਿਸਨੂੰ ਆਪਰੇਸ਼ਨ ਸਿੰਦੂਰ ਨਾਮ ਦਿੱਤਾ ਗਿਆ।

ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨ ਨੇ ਜਿੰਨੇ ਵੀ ਡਰੋਨ ਅਤੇ ਬੰਬ ਭੇਜੇ, ਉਹਨਾਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਨਸ਼ਟ ਕੀਤਾ। ਇਸ ਦੌਰਾਨ, ਚੀਨ ਬਣੇ ਕਾਮੀਕਾਜੈ ਡਰੋਨ ਵੀ ਡਿੱਗਾਏ ਗਏ। ਫੌਜ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਵੱਲੋਂ PL15E ਮਿਜ਼ਾਈਲ ਦੀ ਵਰਤੋਂ ਕੀਤੀ ਗਈ, ਪਰ ਭਾਰਤ ਦਾ ਡਿਫੈਂਸ ਸਿਸਟਮ ਬਹੁਤ ਮਜਬੂਤ ਹੈ ਅਤੇ ਸਾਰੇ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਗਿਆ।

ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਝੂਠ ਦਾ ਸਬੂਤਾਂ ਸਮੇਤ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਲੜਾਈ ਸਿਰਫ਼ ਅੱਤਵਾਦ ਦੇ ਖਿਲਾਫ ਸੀ, ਪਰ ਪਾਕਿਸਤਾਨ ਨੇ ਇਸਨੂੰ ਆਪਣੀ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ। ਫੌਜ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਨੂੰ ਸਿੱਧਾ ਸਹਿਯੋਗ ਦਿੱਤਾ, ਜਿਸ ਕਰਕੇ ਸਰਹੱਦ ‘ਤੇ ਤਣਾਅ ਵਧ ਗਿਆ।

ਭਾਰਤੀ ਫੌਜ ਨੇ ਇਹ ਵੀ ਸਾਫ਼ ਕੀਤਾ ਕਿ ਕਿਸੇ ਵੀ ਹਮਲੇ ‘ਚ ਭਾਰਤੀ ਫੌਜ ਨੂੰ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਹਮਲਿਆਂ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ