Home » Blog » INDIA-Pak after Terror Attack: ਪਾਕਿ ਨੇ ਭਾਰਤੀ ਏਅਰਲਾਈਨਾਂ ਲਈ ਆਪਣੀ airspace ਬੰਦ ਕੀਤੀ INDIA-Pak after Terror Attack: Pakistan blocked its airspace for Indian airlines; Islamabad says any attempt to divert water meant for it under Indus Water Treaty will be considered Act of War

INDIA-Pak after Terror Attack: ਪਾਕਿ ਨੇ ਭਾਰਤੀ ਏਅਰਲਾਈਨਾਂ ਲਈ ਆਪਣੀ airspace ਬੰਦ ਕੀਤੀ INDIA-Pak after Terror Attack: Pakistan blocked its airspace for Indian airlines; Islamabad says any attempt to divert water meant for it under Indus Water Treaty will be considered Act of War

SHARE ARTICLE

17 Views

ਇਸਲਾਮਾਬਾਦ ਨੇ ਪਾਣੀ ਦੇ ਮਾਮਲੇ ਵਿਚ ਧਮਕੀ ਦਿੰਦਿਆਂ ਕਿਹਾ: ਸਿੰਧ ਜਲ ਸੰਧੀ ਤਹਿਤ ਪਾਕਿਸਤਾਨ ਦੇ ਹਿੱਸੇ ਦੇ ਬਣਦੇ ਪਾਣੀ ਨੂੰ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗੀ ਕਾਰਵਾਈ ਮੰਨਿਆ ਜਾਵੇਗਾ; ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਭਾਰਤੀਆਂ ਲਈ ਸਾਰਕ ਵੀਜ਼ਾ ਛੋਟ ਵੀ ਬੰਦ ਕੀਤੀ  

ਇਸਲਾਮਾਬਾਦ, 24 ਅਪਰੈਲ 

INDIA-Pak after Terror Attack: ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ, ਵਾਹਗਾ ਸਰਹੱਦੀ ਰਸਤਾ ਬੰਦ ਕਰਦਿਆਂ ਨਾਲ ਹੀ ਭਾਰਤ ਨਾਲ ਸਾਰੇ ਵਪਾਰ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਗੁਆਂਢੀ ਮੁਲਕ ਨੇ ਕਿਹਾ ਕਿ ਸਿੰਧ ਜਲ ਸੰਧੀ ( Indus Water Treaty) ਤਹਿਤ ਪਾਕਿਸਤਾਨ ਲਈ ਬਣਦੇ ਪਾਣੀ ਨੂੰ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ‘ਜੰਗੀ ਕਾਰਵਾਈ’ ਮੰਨਿਆ ਜਾਵੇਗਾ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਸਫ਼ਾਰਤੀ ਸਬੰਧਾਂ ਨੂੰ ਘਟਾਉਣ ਦੇ ਭਾਰਤ ਦੇ ਕਦਮ ਉਤੇ ਜਵਾਬ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Pakistan Prime Minister Shehbaz Sharif) ਦੀ ਪ੍ਰਧਾਨਗੀ ਹੇਠ ਹੋਈ ਕੌਮੀ ਸਲਾਮਤੀ ਕਮੇਟੀ (National Security Committee – NSC) ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤੇ ਗਏ ਹਨ।

ਇਸ ਮੀਟਿੰਗ ਵਿੱਚ ਮੁਲਕ ਦੇ ਮੁੱਖ ਮੰਤਰੀਆਂ ਅਤੇ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਐਨਐਸਸੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿਚ ਕਿਹਾ ਗਿਆ ਹੈ, “ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਇਸਦੇ ਲੋਕਾਂ ਦੀ ਸੁਰੱਖਿਆ ਲਈ ਕਿਸੇ ਵੀ ਖਤਰੇ ਦਾ ਸਾਰੇ ਖੇਤਰਾਂ ਵਿੱਚ ਸਖ਼ਤ ਜਵਾਬੀ ਉਪਾਅ ਕੀਤੇ ਜਾਣਗੇ।’’ ਇਸ ਵਿਚ ਭਾਰਤ ‘ਆਪਣੇ ਤੰਗ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ’ ਅਜਿਹੀਆਂ ਘਟਨਾਵਾਂ ’ਤੇ ਆਪਣੇ ‘ਪ੍ਰਤੀਕਿਰਿਆਸ਼ੀਲ ਇਲਜ਼ਾਮਤਰਾਸ਼ੀ ਵਾਲੇ ਅਤੇ ਸਨਕੀ’ ਢੰਗ-ਤਰੀਕਿਆਂ ਤੋਂ ਬਚਣ ਲਈ ਵੀ ਕਿਹਾ ਗਿਆ ਹੈ।

ਮੀਟਿੰਗ ਵਿੱਚ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਭਾਰਤੀਆਂ ਲਈ ਸਾਰਕ ਵੀਜ਼ਾ ਛੋਟ ਯੋਜਨਾ (SAARC Visa Exemption Scheme) ਤਹਿਤ ਵੀਜ਼ੇ ਮੁਅੱਤਲ ਕਰਨ ਦਾ ਫੈਸਲਾ ਵੀ ਲਿਆ ਗਿਆ। ਫ਼ੈਸਲੇ ਮੁਤਾਬਕ ਪਾਕਿਸਤਾਨ ਨੇ ਭਾਰਤ ਨਾਲ “ਸਾਰਾ ਵਪਾਰ” ਮੁਅੱਤਲ ਕਰ ਦਿੱਤਾ, ਜਿਸ ਵਿੱਚ ਤੀਜੇ ਦੇਸ਼ਾਂ ਰਾਹੀਂ ਜਾਣ ਹੋਣ ਵਾਲਾ ਵਪਾਰ ਵੀ ਸ਼ਾਮਲ ਹੈ।

ਪਾਕਿਸਤਾਨ ਨੇ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤੀ ਫੈਸਲੇ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਹ 24 ਕਰੋੜ ਪਾਕਿਸਤਾਨੀਆਂ ਲਈ ਜੀਵਨ ਰੇਖਾ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਸਿੰਧ ਜਲ ਸੰਧੀ ਦੇ ਤਹਿਤ ਪਾਕਿਸਤਾਨ ਲਈ ਪਾਣੀ ਨੂੰ ਮੋੜਨ ਜਾਂ ਰੋਕਣ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗ ਦਾ ਕੰਮ ਮੰਨਿਆ ਜਾਵੇਗਾ।” ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਫੌਜੀ ਸਲਾਹਕਾਰਾਂ ਨੂੰ 30 ਅਪਰੈਲ ਤੱਕ ਪਾਕਿਸਤਾਨ ਛੱਡ ਜਾਣ ਲਈ ਵੀ ਕਿਹਾ ਹੈ। -ਪੀਟੀਆਈ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਰਹੱਦ ਉਤੇ ਚੌਕਸੀ ਤੇ ਤਸਕਰੀ ਰੋਕਣ ਲਈ ਪੰਜਾਬ ’ਚ ਹੋਵੇਗੀ 5500 ਹੋਮ ਗਾਰਡ ਜਵਾਨਾਂ ਦੀ ਭਰਤੀ , ਹੋਮ ਗਾਰਡ ਦਾ ਸਰਹੱਦੀ ਵਿੰਗ ਸਰਹੱਦਾਂ ’ਤੇ ਦੂਜੀ ਕਤਾਰ ਦੀ ਸੁਰੱਖਿਆ ਨੂੰ ਕਰੇਗਾ ਮਜ਼ਬੂਤ; ਮੁੱਖ ਮੰਤਰੀ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਲਿਆ ਗਿਆ ਫ਼ੈਸਲਾ

ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ ਉੱਤੇ ਦੁਰਵਿਵਹਾਰ ਸਾਬਕਾ ਜਥੇਦਾਰ ਨੇ ਇਕਾਨਮੀ ਤੇ ਬਿਜ਼ਨਸ ਸ਼੍ਰੇਣੀ ਵਿਚ ਫਟੀਆਂ ਸੀਟਾਂ ਦਾ ਵਿਰੋਧ ਕੀਤਾ; ਰੋਸ ਵਜੋਂ ਸਾਂ ਫਰਾਂਸਿਸਕੋ ਜਾਣ ਵਾਲੀ ਉਡਾਣ ਛੱਡੀ; ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਘਟਨਾ ਦੀ ਨਿੰਦਾ