ਜਰਮਨੀ 29 ਨਵੰਬਰ (ਖਿੜਿਆ ਪੰਜਾਬ) ਜਰਮਨੀ ਦੇ ਸ਼ਹਿਰ ਹਾਈਡਲਬਰਗ ਤੋਂ ਜਸਵਿੰਦਰ ਪਾਲ ਸਿੰਘ ਰਾਠ ਜੋ 23 ਸਾਲਾਂ ਤੋਂ ਇਕੱਲੇ ਸਮਾਜ ਸੇਵਾ ਹੀ ਨਹੀਂ , ਰਾਜਨੀਤੀ ਪੱਧਰ ਤੇ ਸੇਵਾ ਕਰਦੇ ਪਏ ਹਨ ਅਤੇ ਸਟੇਟ ਦੇ ਵਾਈਸਪ੍ਰੈਜ਼ੀਡੈਂਟ ਹਨ ਕੌਂਸਲਰ ਅਤੇ ਆਪਣੇ ਸ਼ਹਿਰ ਦੇ ਐਸ.ਪੀ .ਡੀ. ਰਾਜਨੀਤਿਕ ਪਾਰਟੀ ਵਲੋਂ ਪ੍ਰਧਾਨ ਵੀ ਹਨ ਜੋ ਪੰਜਾਬ ਦੀ ਧਰਤੀ ਦੇ ਪਿੰਡ ਘੋੜੇ ਚੱਕ (ਜਿੱਲ੍ਹਾ ਹੁਸ਼ਿਆਰਪੁਰ ) ਸਰਦਾਰ ਕਪਤਾਨ ਮੋਹਿੰਦਰ ਸਿੰਘ ਦੇ ਫਰਜੰਦ ਹਨ, ਨੂੰ ਹੈਡਲਬਰਗ ( ਜਰਮਨ) ਦੇ ਮੇਅਰ ਨੇ ਸਮਾਜ ਅਤੇ ਲੋਕ ਭਲਾਈ ਲਈ ਕੀਤੇ ਕੰਮਾਂ ਕਰਕੇ ਇਸ ਸ਼ਹਿਰ ਦਾ ਸਬ ਤੋਂ ਵੱਡੇ ਇਨਾਮ ਵਲੰਟੀਅਰ ਮੈਡਲ 2024 ਨਾਲ ਨਿਵਾਜਿਆ ਇਹ ਵਲੰਟੀਅਰ ਮੈਡਲ ਹਰ ਸਾਲ ਇਸ ਸ਼ਹਿਰ ਵਿਚ ਚੰਗੇ ਕੰਮ ਕਾਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ .ਹੈਡਲਬਰਗ ਸ਼ਹਿਰ ਵਿਚ ਜਸਵਿੰਦਰ ਪਾਲ ਸਿੰਘ ਰਾਠ ਪਹਿਲੇ ਪੰਜਾਬੀ ਨੇ ਜਿੰਨਾ ਨੂੰ ਇਸ ਇਨਾਮ ਨਾਲ ਨਿਵਾਜਿਆ ਗਿਆ ਹੈ , ਇਸ ਸਾਲ 200 ਨਾਮਜਦ ਕੀਤੇ ਵਲੰਟੀਅਰਾਂ ਵਿੱਚੋਂ ਸਿਰਫ 21 ਵਲੰਟੀਅਰ ਹੀ ਇਸ ਇਨਾਮ ਦੇ ਹਕ਼ਦਾਰ ਬਣੇ ਹਨ । ਇਸ ਵਕਤ ਉਹਨਾਂ ਗੱਲ ਕਰਦਿਆਂ ਕਿਹਾ ਕਿ ਮੈਂ ਉਸ ਵਾਹਿਗੁਰੂ ਦਾ ਕੋਟਿ ਕੋਟ ਧੰਨਵਾਦ ਕਰਦਾ ਹਾਂ ਜਿਸਦੀ ਕਿਰਪਾ ਸਦਕਾ ਤੇ ਹਰ ਉਸ ਇਨਸਾਨ ਦਾ ਜਿਸਨੇ ਮੇਰੀ ਤਰੱਕੀ ਵਾਸਤੇ ਅਰਦਾਸ ਕੀਤੀ, ਜਿਸ ਕਰਕੇ ਮੇਰੇ ਸ਼ਹਿਰ ਹੈਡਲਬਰਗ ਦੇ ਮੇਅਰ ਨੇ ਸਮਾਜ ਵਾਸਤੇ ਕੀਤੇ ਗਏ ਲੋਕ ਭਲਾਈ ਕੰਮਾਂ ਕਰਕੇ ਇਸ ਸ਼ਹਿਰ ਦਾ ਸਬ ਤੂੰ ਵੱਡੇ ਇਨਾਮ ਵਲੰਟੀਅਰ ਮੈਡਲ ਨਾਲ ਨਿਵਾਜਿਆ ਗਿਆ ਹਾਂ , ਵਾਹਿਗੁਰੂ ਅੱਗੇ ਅਰਦਾਸ ਹੈ ਇਸੇ ਤਰਾਂ ਬੱਲ ਤੇ ਸਮਰਥਾ ਬਖਸ਼ੇ ਕੌਮ ਤੇ ਸਮਾਜ ਦੀ ਸੇਵਾ ਕਰਦਾ ਰਹਾ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।