Home » ਨਵੀਂ ਦਿੱਲੀ » ਪੰਜਾਬ ਸਰਕਾਰ ਆਪਣੀ ਮਿਆਦ ਪੂਰੀ ਕਰਨ ਖਾਤਰ ਲੋਕਰਾਜੀ ਪ੍ਰਣਾਲੀ ਨੂੰ ਤਿਆਗ ਕੇ ਸੂਬੇ ਨੂੰ ਬਣਾ ਰਹੀ ਪੁਲਿਸ ਰਾਜ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ)

ਪੰਜਾਬ ਸਰਕਾਰ ਆਪਣੀ ਮਿਆਦ ਪੂਰੀ ਕਰਨ ਖਾਤਰ ਲੋਕਰਾਜੀ ਪ੍ਰਣਾਲੀ ਨੂੰ ਤਿਆਗ ਕੇ ਸੂਬੇ ਨੂੰ ਬਣਾ ਰਹੀ ਪੁਲਿਸ ਰਾਜ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ)

SHARE ARTICLE

46 Views

ਨਵੀਂ ਦਿੱਲੀ 6 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਇਨ੍ਹਾਂ ਦਿਨਾਂ ਵਿੱਚ ਨੌਜਵਾਨ ਰਣਜੀਤ ਸਿੰਘ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ ਭਖਿਆ ਹੋਇਆ ਹੈ। ਦਰਅਸਲ ਮੁਕਾਬਲਾ ਅਚਾਨਕ ਹੁੰਦਾਂ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਨਕਾਊਂਟਰ ਕਰ ਦਿੱਤਾ ਅਤੇ 35 ਦੇ ਕਰੀਬ ਕਥਿਤ ਮੁਕਾਬਲਿਆਂ ਵਿੱਚ ਇੱਕ ਹੀ ਕਹਾਣੀ ਅਤੇ ਘਟਨਾਵਾਂ ਬਿਆਨ ਕੀਤੀਆਂ ਜਾਂਦੀਆ ਹਨ ਤਾਂ ਸ਼ੱਕ ਹੋਣਾ ਸੁਭਾਵਿਕ ਹੀ ਹੈ। ਸਮੂਹ ਇਨਸਾਫ ਪਸੰਦ ਧਿਰਾਂ ਨੂੰ ਬੇਨਤੀ ਹੈ ਕਿ ਇਕਮੁੱਠ ਹੋ ਕੇ ਇਸਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇੰਞ ਪ੍ਰਤੀਤ ਹੁੰਦਾ ਹੈ ਕਿ ਜਿਵੇਂ 1978ਵਿਆਂ ਵਾਲਾ ਦੌਰ ਮੁੜ ਪਰਤ ਆਇਆ ਹੋਵੇ, ਅਤੇ ਜਿਵੇਂ ਢਿੱਲਵਾਂ ਦੇ ਨਜਦੀਕ ਇਕ ਫਿਰਕੇ ਦੇ ਲੋਕਾਂ ਨੂੰ ਬੱਸ ਵਿਚੋਂ ਕੱਢ ਕੇ ਮਾਰਨ ਉਪਰੰਤ ਸੂਬਾ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਸੀ ਸ਼ਾਇਦ ਉਹ ਇਤਿਹਾਸ ਦੁਹਰਾਉਣ ਲਈ ਜਮੀਨ ਤਿਆਰ ਕੀਤੀ ਜਾ ਰਹੀ ਹੋਵੇ। ਪੰਜਾਬ ਸਰਕਾਰ ਵੀ ਸ਼ਾਇਦ ਬੇਬਸ ਹੋ ਕੇ ਸਿਰਫ ਆਪਣੀ ਮਿਆਦ ਪੂਰੀ ਕਰਨ ਖਾਤਰ ਲੋਕਰਾਜੀ ਪ੍ਰਣਾਲੀ ਨੂੰ ਤਿਆਗ ਕੇ ਸੂਬੇ ਨੂੰ ਪੁਲਿਸ ਰਾਜ ਬਣਾ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ (ਰਜਿ) ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ 2027 ਤੱਕ ਪੰਜਾਬ ਸਿਰ ਤਕਰੀਬਨ 5 ਲੱਖ ਕਰੋੜ ਦਾ ਕਰਜ਼ਾ ਹੋ ਜਾਵੇਗਾ ਕਿਸੇ ਵੀ ਪਾਰਟੀ ਕੋਲ ਇਸ ਆਰਥਿਕ ਸੰਕਟ ਵਿਚੋਂ ਨਿਕਲਣ ਲਈ ਕੋਈ ਰੋਡ ਮੈਪ ਨਾਂ ਹੋਣ ਦੇ ਬਾਵਜੂਦ ਹਰ ਪਾਰਟੀ ਸੱਤਾ ਹਥਿਆਉਣ ਲਈ ਤਰਲੋਮੱਛੀ ਹੋ ਰਹੀ ਹੈ। ਜਿਵੇਂ ਕਨਸੋਆਂ ਮੁਤਾਬਿਕ ਐਪਸਟੀਨ ਫਾਈਲਾਂ ਤੋਂ ਦੁਨੀਆਂ ਦਾ ਧਿਆਨ ਭੜਕਾਉਣ ਲਈ ਇਰਾਨ ਤੇ ਹਮਲਾ ਕਰਨ ਦੀਆਂ ਚਰਚਾਵਾਂ ਹਨ ਜੇ ਇਹ ਦੋਸ਼ ਸਹੀ ਹੈ ਤਾਂ ਸਮੇਂ ਦੀਆਂ ਸਰਕਾਰਾਂ ਕੁੱਝ ਵੀ ਕਰ ਸਕਦੀਆਂ ਹਨ, ਪਰ ਜਿਵੇਂ ਉਮੀਦ ਤੋਂ ਉਲਟ ਇਰਾਨ ਨੇ ਦ੍ਰਿੜ ਸਟੈਂਡ ਲੈ ਕੇ ਨਿਊ ਵਰਲਡ ਆਰਡਰ ਨੂੰ ਝਟਕਾ ਦਿੱਤਾ ਹੈ ਸੱਤਾ ਦੀ ਹਵਸ ਵਾਲਿਆਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ