89 Views
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਸੁੱਚਾ ਸਿੰਘ ਵੀਰਮ, ਨਿਸਾਨ ਸਿੰਘ ਮਾੜੀਮੇਘਾ, ਪੂਰਨ ਸਿੰਘ ਮੱਦਰ ਤੇ ਰਣਜੀਤ ਸਿੰਘ ਚੀਮਾ ਨੇ ਇੱਕ ਸਾਝਾ ਪ੍ਰੈੱਸ ਬਿਆਨ ਜਾਰੀ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲੀ ਭੁਗਤ ਕਰਕੇ ਪੰਜਾਬ ਦੇ ਕਿਸਾਨਾ ਨੂੰ ਮੰਡੀਆ ਵਿੱਚ ਰੋਲ ਰਹੇ ਹਨ । ਕਿਸਾਨਾ ਦੀ ਪੁੱਤਾ ਵਾਗ ਪਾਲੀ ਫਸਲ ਵਿੱਚੋ 60% ਝੋਨਾ ਅਜੇ ਵੀ ਕਿਸਾਨਾ ਦੀ ਜਮੀਨਾ ,ਮੰਡੀਆ ਤੇ ਘਰਾ ਵਿੱਚ ਰੁਲ ਰਿਹਾ ਜਿਸ 40% ਝੋਨੇ ਦੀ ਭਰਾਈ ਹੋ ਗਈ ਹੈ ਉਹ ਲਿਫਟਿੰਗ ਕਾਰਨ ਮੰਡੀਆ ਵਿੱਚ ਗਲ ਸੜ ਰਿਹਾ ਹੈ । ਮੰਡੀਆ ਵਿੱਚ ਝੋਨਾ ਲਿਆਉਣ ਲਈ ਜਗ੍ਹਾ ਨਈ ਬਚੀ ਹੈ ਜਿਸਦੇ ਫਲਸਰੂਪ ਕਿਸਾਨ ਆਪਣੇ ਘਰਾ ਜਾ ਖੇਤਾ ਵਿੱਚ ਝੋਨੇ ਦੀ ਫਸਲ ਲਾਉਣ ਲਈ ਮਜ਼ਬੂਰ ਹੋਏ ਖੜੇ ਹਨ ।ਸੈਲਰ ਮਾਲਕਾ ਵੱਲੋਂ ਵੀ ਕਿਸਾਨਾਂ ਨੂੰ ਘੱਟ ਰੇਟ ਜਾਂ ਕੱਟ ਲਵਾਉਣ ਬਾਰੇ ਕਿਹਾ ਜਾਂਦਾ ਹੈ ਜੋ ਕੀ ਅਤੀ ਨਿੰਦਣਯੋਗ ਹੈ । ਇਹ ਸਭ ਕੁਝ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਕਿਸਾਨੀ ਵਿੱਚੋ ਬਾਹਰ ਕਰਨ ਤੇ ਖੇਤੀ ਨੂੰ ਕਾਰਪੋਰੇਟ ਜਗਤ ਦੇ ਹਵਾਲੇ ਕਰਨ ਦੇ ਇਰਾਦੇ ਨਾਲ ਕਰ ਰਹੀ ਹੈ । ਇਸ ਮੌਕੇ ਕਿਸਾਨ ਆਗੂਆ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਪਰਾਲੀ ਦੀ ਸਾਂਭ ਸੰਭਾਲ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਤੇ ਕਣਕ ਦੀ ਬਿਜਾਈ ਵਿੱਚ 20 ਦਿਨ ਤੋ ਵੀ ਘੱਟ ਦਾ ਸਮਾ ਬਚਿਆ ਹੈ ਇਸ ਕਰਕੇ ਸਾਡੇ ਕਿਸਾਨ ਵੀਰਾਂ ਵੱਲੋ ਕਣਕ ਦੀ ਫਸਲ ਬੀਜਣ ਲਈ ਪਰਾਲੀ ਸਾੜਨੀ ਇੱਕ ਮਜਬੂਰੀ ਬਣ ਚੁੱਕੀ ਹੈ ।
ਕਿਸਾਨ ਕਣਕ ਬੀਜਣ ਦੇ ਲਈ ਜਮੀਨ ਵਿਹਲੀ ਕਰਨ ਵਾਸਤੇ ਪਰਾਲੀ ਨੂੰ ਅੱਗ ਲਗਾ ਰਹੇ ਹਨ ਤੇ ਪ੍ਰਸ਼ਾਸਨ ਵੱਲੋਂ ਧੜਾ ਧੜ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਨਾਲ ਹੀ 2500-2500 ਪ੍ਰਤੀ ਏਕੜ ਦੇ ਹਿਸਾਬ ਨਾਲ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ ਜੋ ਸਬ ਕਿਸਾਨਾ ਨੂੰ ਮਨਜ਼ੂਰ ਨਹੀਂ । ਸਰਕਾਰਾਂ ਤਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਾਸਤੇ ਹੁੰਦੀਆਂ ਹਨ ਨਾ ਕਿ ਕਿਸਾਨਾਂ ਮਜ਼ਦੂਰਾਂ ਉੱਪਰ ਪਰਚਾ ਦਰਜ ਕਰਨ ਵਾਸਤੇ ਜੇਕਰ ਸਾਡੇ ਪਿੰਡਾਂ ਵਿੱਚ ਪ੍ਰਸ਼ਾਸਨ ਨੇ ਕਿਸਾਨ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਤਾਂ ਪ੍ਰਸਾਸਨ ਦਾ ਵੱਡੇ ਪੱਧਰ ਤੇ ਘਿਰਾਉ ਕਰਕੇ ਜੋਰਦਾਰ ਵਿਰੋਧ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ ਅਤੇ ਉੱਪਰੋਂ ਸਰਕਾਰਾ ਵੱਲੋਂ ਜਾਨ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਅਤੀ ਨਿੰਦਣਯੋਗ ਹੈ । ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਡੀ ਏ ਪੀ ਖਾਦ ਦੀ ਕਮੀ ਨੂੰ ਛਪਾਉਣ ਲਈ ਪ੍ਰਦੂਸ਼ਣ ਦੇ ਨਾਮ ਤੇ ਨਜਾਇਜ ਪਰਚੇ ਤੇ ਜੁਰਮਾਨੇ ਕਰਨ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਜਿਸਨੂੰ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਕਤਈ ਬਰਦਾਸਤ ਨਈ ਕਰੇਗੀ ਤੇ ਆਉਣ ਵਾਲੇ ਟਾਇਮ ਵਿੱਚ ਇਹਨਾ ਨਜ਼ਾਇਜ ਪਰਚਿਆ, ਜੁਰਮਾਨਿਆ ਨੂੰ ਰੱਦ ਕਰਵਾਉਣ ਤੇ ਨਜ਼ਾਇਜ ਕਾਰਵਾਈਆ ਦੇ ਵਿਰੁੱਧ ਵੱਡੇ ਸੰਘਰਸ ਕਰੇਗੀ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।