ਜਰਮਨੀ 28 ਅਕਤੂਬਰ (ਖਿੜਿਆ ਪੰਜਾਬ) ਇਸ ਸਾਲ ਦੀਵਾਲੀ 1.11.2024 ਦਿਨ ਸ਼ੁੱਕਰਵਾਰ ਨੂੰ ਆ ਰਹੀ ਹੈ। ਦੀਵਾਲੀ ਹਿੰਦੂ ਧਰਮ ਦਾ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ ਜਿਸ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਔਰ ਮਨਾਇਆ ਵੀ ਜਾਣਾ ਚਾਹੀਦੈ ਕਿਉਂਕਿ ਖੁਸ਼ੀ ਧੂਮਧਾਮ ਨਾਲ ਹੀ ਮਨਾਈ ਜਾਣੀ ਚਾਹੀਦੀ ਹੈ। ਸਿੱਖ ਕੌਮ ਦਾ ਦੀਵਾਲੀ ਨਾਲ ਕੋਈ ਸਿੱਧਾ ਜਾ ਸਿਧਾਂਤਿਕ ਸੰਬੰਧ ਤਾ ਨਹੀਂ ਹੈ ਪਰ ਹੁਣ ਸਿੱਖ ਵੀ ਇਸਨੂੰ ਇਕ ਤਿਉਹਾਰ ਦੀ ਤਰਾਂ ਹੀ ਮਨਾਉਂਦੇ ਹਨ ਅਤੇ ਪੂਰੇ ਪੰਜਾਬੀ ਤਰੀਕੇ ( ਜਾਂ ਪੰਜਾਬੀ ਫੂਕਰ ਪੂਣੇ ) ਨਾਲ, ਸ਼ਰਾਬ, ਕਬਾਬ, ਦੀਵਾਲੀ ਨਾਈਟ, ਦੀਵਾਲੀ ਮੇਲਾ ਅਤੇ ਕਈ ਹੋਰ ਤਰੀਕਿਆਂ ਨਾਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਜਤਿੰਦਰਬੀਰ ਸਿੰਘ ਕੋਲਨ ਨੇ ਕੀਤਾ ਓਹਨਾ ਕਹਿਕੇ ਮੇਰਾ ਇਹ ਵਿਸ਼ਾ ਬਿਲਕੁਲ ਨਹੀਂ ਕੇ ਦੀਵਾਲੀ ਸਿੱਖਾਂ ਨੂੰ ਮਨਾਉਣੀ ਚਾਹੀਦੀ ਹੈ ਜਾ ਨਹੀਂ ਨਾਂ ਹੀ ਇਹ ਮੇਰੀ ਸਮੱਸਿਆ ਹੈ। ਮੇਰੀ ਚਿੰਤਾ ਇਸ ਗੱਲ ਦੀ ਹੈ ਕਿ ਇਸ ਸਾਲ ਦੀਵਾਲੀ 01 ਨਵੰਬਰ ਦੀ ਹੈ ਇਹ ਉਹ ਦਿਨ ਹੈ ਜਿਸ ਨੂੰ ਸਿੱਖ ਨਸਲਕੁਸ਼ੀ ਦਿਵਸ ਵੱਜੋਂ ਕਾਲਾ ਦਿਨ ਮਨਾਇਆ ਜਾਂਦਾ ਹੈ ਇਹ ਉਹ ਦਿਨ ਹੈ ਜਿਸ ਦਿਨ 1984 ਨੁੂੰ ਭਾਰਤ ਵਿੱਚ ਸਿੱਖ ਕਤਲੇਆਮ ਸ਼ੂਰੂ ਹੋਇਆ ਸੀ ਤੇ ਚਾਰ ਦਿਨ ਤੱਕ ਅਤਿ ਵਹਿਸ਼ੀਆਣਾ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖ ਬੀਬੀਆ ਦੀ ਪੱਤ ਸ਼ਰੇਆਮ ਗਲੀਆਂ ਬਜਾਰਾਂ ਵਿੱਚ ਰੌਲੀ ਗਈ, ਬੇਹਿਸਾਬ ਸਿੱਖ ਜਇਆਦਾਤਾਂ ਨੂੰ ਲੁੱਟਿਆ ਗਿਆ ਅਤੇ ਇਹ ਉਸ ਭਾਰਤ ਵਿੱਚ ਹੋਇਆ ਜਿਸ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇਂ 90% ਕੁਰਬਾਨੀਆਂ ਕੀਤੀਆਂ। ਅੱਜ ਤੱਕ ਇਸ ਸਿੱਖ ਨਸਲਕੁਸ਼ੀ ਦਾ ਇਨਸਾਫ ਨਹੀਂ ਹੋਇਆ। ਅਸੀਂ ਬਾਹਰਲੀਆਂ ਸਰਕਾਰਾਂ ਉਪਰ ਪਿਛਲੇ 40 ਸਾਲਾਂ ਤੋ ਦਬਾਅ ਬਣਾਉਂਦੇ ਆ ਰਹੇ ਹਾਂ ਕਿ ਇਸ ਵਹਿਸ਼ੀ ਨਸਲਕੁਸ਼ੀ ਦਾ ਸਾਨੂੰ ਇਨਸਾਫ ਮਿਲੇ। ਇਸ ਸਾਲ ਅਸੀਂ ਕੀ ਸੁਨੇਹਾ ਦੇਵਾਂਗੇ, ਕੀ ਅਸੀਂ ਅਪਣੀ ਨਸਲਕੁਸ਼ੀ ਨੂੰ ਭੁੱਲ ਕੇ ਉਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਵਾਂਗੇ ਜੋ ਸਾਡਾ ਨਹੀਂ ਜਾਂ ਇਸ ਸਾਲ ਕੁਝ ਹੋਰ ਸੋਚਾਂਗੇ। ਮੇਰਾ ਇਹ ਸਵਾਲ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਸਮੂਹ ਅਜ਼ਾਦੀ ਪਸੰਦ ਸਿੱਖ ਜਥੇਬੰਦੀਆ, ਸਮੂਹ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੁਚੀ ਸਿੱਖ ਕੌਮ ਨੂੰ ਹੈ। ਆਸ ਕਰਦਾਂ ਹਾਂ ਸਾਰੇ ਸਤਿਕਾਰ ਯੋਗ ਇਸ ਉਪਰ ਜਰੂਰ ਸਾਰਥਕ ਵਿਚਾਰ ਕਰਨਗੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।