Home » ਦੁਆਬਾ » ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ ਜੀ ਵਲੋਂ ਤਿਆਰ ਕੀਤੇ ਦੋ ਕਿਤਾਬਚੇ “1984 ਦੀ ਤਹਿ ਦਰ ਤਹਿ (ਰਿਸਦੇ ਜ਼ਖ਼ਮ)” ਅਤੇ “ਸਿੱਖੀ ਦੇ ਵਿਹੜੇ ਵਿੱਚ ਚੁਪਹਿਰਿਆਂ ਦਾ ਨਵਾਂ ਕਰਮਕਾਂਡ” ਰਿਲੀਜ਼ ਕੀਤੇ ਗਏ।

ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ ਜੀ ਵਲੋਂ ਤਿਆਰ ਕੀਤੇ ਦੋ ਕਿਤਾਬਚੇ “1984 ਦੀ ਤਹਿ ਦਰ ਤਹਿ (ਰਿਸਦੇ ਜ਼ਖ਼ਮ)” ਅਤੇ “ਸਿੱਖੀ ਦੇ ਵਿਹੜੇ ਵਿੱਚ ਚੁਪਹਿਰਿਆਂ ਦਾ ਨਵਾਂ ਕਰਮਕਾਂਡ” ਰਿਲੀਜ਼ ਕੀਤੇ ਗਏ।

SHARE ARTICLE

525 Views

ਲੁਧਿਆਣਾ 23 ਅਕਤੂਬਰ (ਖਿੜਿਆ ਪੰਜਾਬ) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲੇਖ਼ਕ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ ਜੀ ਵਲੋਂ ਤਿਆਰ ਕੀਤੇ ਹੋਏ ਕਿਤਾਬਚੇ “1984 ਦੀ ਤਹਿ ਦਰ ਤਹਿ (ਰਿਸਦੇ ਜ਼ਖ਼ਮ)” ਅਤੇ “ਸਿੱਖੀ ਦੇ ਵਿਹੜੇ ਵਿੱਚ ਚੁਪਹਿਰਿਆਂ ਦਾ ਨਵਾਂ ਕਰਮਕਾਂਡ” ਰਿਲੀਜ਼ ਕੀਤੇ ਗਏ। ਇਸ ਤੋਂ ਪਹਿਲਾਂ ੧੦ ਸਿਧਾਂਤਕ ਕਿਤਾਬਾਂ ਅਤੇ ੧੦ ਵੱਖ ਵੱਖ ਵਿਸ਼ਿਆਂ ਦੇ ਕਿਤਾਬਚੇ ਸੰਗਤ ਦੀ ਸੇਵਾ ਵਿੱਚ ਅਰਪਣ ਕੀਤੇ ਜਾ ਚੁੱਕੇ ਹਨ।
ਜੋ ਸੰਗਤ ਅਤੇ ਖੋਜੀ ਵਿਦਿਆਰਥੀਆਂ ਨੂੰ ਇਤਿਹਾਸ ਤੇ ਗੁਰਮਤਿ ਪੜ੍ਹਨ ਸਮਝਣ ਵਿੱਚ ਸਹਾਇਤਾ ਕਰਨਗੇ । ਪ੍ਰਿੰਸੀਪਲ ਜੀ ਵੱਲੋਂ ਗੁਰਬਾਣੀ ਦੀ ਵਿਚਾਰ ਅਜਿਹੇ ਸੌਖੇ ਅਤੇ ਨਿਵੇਕਲੇ ਢੰਗ ਦੇ ਨਾਲ ਸੰਗਤਾਂ ਦੇ ਵਿੱਚ ਰੱਖੀ ਜਾਂਦੀ ਹੈ ਕਿ ਇੱਕ ਆਮ ਵਿਅਕਤੀ ਨੂੰ ਵੀ ਗੁਰਬਾਣੀ ਸ਼ਬਦਾਂ ਦੀ ਸਮਝ ਜਲਦੀ ਹੀ ਲੱਗ ਜਾਂਦੀ ਹੈ,
ਇਸ ਮੌਕੇ ਸਮੁੱਚੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਮੈਨੇਜਮੈਂਟ ਅਤੇ ਕਾਲਜ ਦੇ ਸਟਾਫ, ਵਿਦਿਆਰਥੀਆਂ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਓਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪਹਿਲਾਂ ਦੀ ਤਰ੍ਹਾਂ ਸੰਗਤ ਨੂੰ ਇਹਨਾਂ ਨਵੇਂ ਦੋ ਕਿਤਾਬਚਿਆਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਹੋਵੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ