ਜਰਮਨੀ 3 ਅਕਤੂਬਰ (ਖਿੜਿਆ ਪੰਜਾਬ) ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਪਾਸੋਂ ਮੰਗੇ ਗਏ ਸਪੱਸ਼ਟੀਕਰਨ ਬਾਰੇ ਗੱਲ ਕਰਦਿਆਂ ਸਿੰਘ ਸਭਾ ਜਰਮਨੀ ਦੇ ਆਗੂਆਂ , ਅਵਤਾਰ ਸਿੰਘ ਸਟੁਟਗਾਰਟ, ਸੁਖਚੈਨ ਸਿੰਘ, ਸੰਤੋਖ ਸਿੰਘ, ਮਲਕੀਤ ਸਿੰਘ ਮਾਨਹਾਈਮ, ਗੁਰਚਰਨ ਸਿੰਘ ਗੁਰਾਇਆ, ਬਲਕਾਰ ਸਿੰਘ ਬਰਿਆਰ, ਨਰਿੰਦਰ ਸਿੰਘ ਘੋਤਰਾ ਵਲੋਂ ਕਿਹਾ ਗਿਆ ਹੈ ਕਿ ਇਹ ਸਭ ਮਾੜੀ ਸਿਆਸਤ ਦਾ ਨਤੀਜਾ ਹੈ ਇਹ ਇਸ ਲਈ ਕੀਤਾ ਗਿਆ ਹੈ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਹਿੱਸਾ ਨਾ ਲੈਣ, ਇਸ ਲਈ ਇਹ ਸਭ ਇਕ ਸੋਚੀ ਸਮਝੀ ਚਾਲ ਹੈ, ਸਿੱਖ ਰਹਿਤ ਮਰਯਾਦਾ ਅਨੁਸਾਰ ਇਹ ਮੁੱਦਾ ਸ਼ਖਸ਼ੀ ਹੈ, ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਬੀਬੀ ਜਗੀਰ ਕੌਰ ਵਲੋਂ ਪੰਥਕ ਮਰਯਾਦਾ , ਮੂਲ ਨਾਨਕਸ਼ਾਹੀ ਕੈਲੰਡਰ ਅਤੇ ਮੂਲ ਮੰਤਰ ਦੇ ਮੁੱਦੇ ਤੇ ਉਸ ਦੇ ਹੱਕ ਵਿਚ ਖੜਨਾ ਅਤੇ ਡਟਵਾਂ ਪਹਿਰਾ ਦੇਣਾ, ਇਸ ਸਭ ਕੁੱਝ ਵਿਚ ਜਿਥੇ ਪੰਥਕ ਮਰਯਾਦਾ ਤੇ ਚੱਲਣ ਵਾਲੀਆਂ ਜਥੇਬੰਧੀਆਂ ਨੇ ਬੀਬੀ ਜੀ ਦਾ ਪੂਰਾ ਸਾਥ ਦਿੱਤਾ, ਉਥੇ ਬੀਬੀ ਜਗੀਰ ਕੌਰ ਹੋਰਾਂ ਨੂੰ ਬੀਬੀ ਹਰਮਿਰਤ ਕੌਰ ਬਾਦਲ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਆ ਸੀ । ਉਹਨਾਂ ਕਿਹਾ ਕਿ ਇਹ ਇਕ ਨਵੀਂ ਪਿਰਤ ਪਾਈ ਜਾ ਰਹੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿਰਫ ਪੰਥਕ ਕੌਮੀ ਮਸਲੇ ਹੀ ਵਿਚਾਰੇ ਜਾ ਸਕਦੇ ਹਨ, ਨਿਜੀ ਨਹੀਂ, ਜਿਹਨਾਂ ਲੋਕਾਂ ਨੇ ਇਹ ਘਟੀਆ ਸਿਆਸਤ ਕੀਤੀ ਹੈ ਉਹਨਾਂ ਦੇ ਪ੍ਰੀਵਾਰਾਂ ਦੇ ਚਿਹਰਿਆਂ ਦੇ ਵੀ ਦਰਸ਼ਨ ਕਰਨੇ ਬਣਦੇ ਹਨ। ਜਥੇਦਾਰ ਅਕਾਲ ਤਖਤ ਨੂੰ ਵਿਅਕਤੀ ਵਿਸ਼ੇਸ਼ ਵਿਰੁਧ ਸ਼ਿਕਾਇਤ ਕੂੜੇ ਦੇ ਡੱਬੇ ਵਿਚ ਸੱੁਟ ਕੇ ਸ਼ਿਕਾਇਤ ਕਰਤਾ ਨੂੰ ਮਰਯਾਦਾ ਤੇ ਸਿਧਾਂਤ ਦਾ ਪਾਠ ਪੜਾਉਣਾ ਬਣਦਾ ਹੈ, ਸਿੱਖਾਂ ਵਿਚ ਘਟੀਆ ਸਿਆਸਤ ਦਾ ਮੋਹਰਾ ਹੋਣ ਦਾ ਪ੍ਰਭਾਵ ਨਹੀਂ ਦੇਣਾ ਚਾਹੀਦਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।