ਭਿੱਖੀਵਿੰਡ 30 ਸਤੰਬਰ (ਖਿੜਿਆ ਪੰਜਾਬ) ਦਰਬਾਰ ਸਾਹਿਬ ਦੀ ਪਹਿਲੇ ਹੈਡ ਗ੍ਰੰਥੀ, ਗੁਰੂ ਭੈ ਭਾਵਣੀ ਵਿੱਚ ਸੇਵਾ ਕਰਨ ਵਾਲੇ , ਗੁਰਬਾਣੀ ਦੇ ਅਥਾਹ ਗਿਆਤਾ ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਦਸਤਾਰ ਦੁਮਾਲਾ ਅਤੇ ਲਿਖਤੀ ਸਵਾਲ ਜਵਾਬ ਮੁਕਾਬਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਸੁੱਗਾ ਵਿਖੇ ਹੈਡ ਗ੍ਰੰਥੀ ਬਾਬਾ ਬਹਾਲ ਸਿੰਘ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਾਮ ਨੂੰ ਕਰਵਾਇਆ ਗਿਆ ,ਜਿਸ ਵਿੱਚ ਸੌ ਤੋਂ ਵੱਧ ਲੜਕੇ ਲੜਕੀਆਂ ਅਤੇ ਸੰਗਤਾਂ ਨੇ ਦੂਰ ਦੁਰਾਡੇ ਤੋਂ ਸ਼ਮੂਲੀਅਤ ਕੀਤੀ। ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਅਤੇ ਬਾਕੀ ਸਭਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰਾਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਾਲੇ ਗਿਆਨੀ ਬਹਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਧਾਨ ਤਲਵਿੰਦਰ ਸਿੰਘ , ਸੂਰਵਿੰਡ, ਮਾਨੋਚਾਹਲ ਤੋਂ ਬੱਚੇ ਲੈ ਕੇ ਪਹੁੰਚੇ ਹੋਏ ਵੀਰਾਂ ਦਾ ਸ਼ੀਲਡਾਂ, ਗੁਰੂ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ ਅਤੇ ਡਾਕਟਰ ਆਸਾ ਸਿੰਘ ਘੁੰਮਣ ਜੀ ਦੀ ਲਿਖੀ ਹੋਈ ਕਿਤਾਬ “ਦਰੀਚਾ ਏ ਦਸਤਾਰ” ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਇਨਾ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਵਾਇਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ ,ਜੋਨਲ ਇੰਚਾਰਜ ਭਿਖੀਵਿੰਡ ਗੁਰਜੰਟ ਸਿੰਘ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਸੁਖਵਿੰਦਰ ਸਿੰਘ ਖਾਲੜਾ, ਦਸਤਾਰ ਕੋਚ ਜਗਦੀਸ਼ ਸਿੰਘ ਅਤੇ ਤਾਜਵੀਰ ਸਿੰਘ ਭਿੱਖੀਵਿੰਡ ਨੇ ਹਾਜਰੀ ਭਰੀ। ਉਨਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਆਪਣੇ ਪਿੰਡਾਂ, ਸ਼ਹਿਰਾਂ ਵਿੱਚ ਬੜੇ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਕਰਵਾਉਂਦੇ ਹਾਂ, ਜਿੰਨਾ ਵਿੱਚ ਮਹਿੰਗੇ ਤੋਂ ਮਹਿੰਗਾ ਕੀਰਤਨੀ ਜਥੇ, ਢਾਡੀ ਅਤੇ ਪ੍ਰਚਾਰਕ ਨੂੰ ਸੱਦਿਆ ਜਾਂਦਾ ਹੈ, ਲੱਖਾਂ ਦੀ ਗਿਣਤੀ ਵਿੱਚ ਖਰਚਾ ਕਰਨ ਉਪਰੰਤ ਜੇ ਅਸੀਂ ਉਸਦਾ ਨਤੀਜਾ ਕੱਢੀਏ ਤਾਂ ਸਵਾਏ ਵਧੀਆ ਲੰਗਰ ਤੋਂ ਸੰਗਤਾਂ ਨੂੰ ਹੋਰ ਕੁਝ ਵੀ ਚੇਤੇ ਨਹੀਂ ਰਹਿੰਦਾ। ਦੂਸਰੀ ਗੱਲ ਕਿ ਇਹਨਾਂ ਗੁਰਮਤ ਸਮਾਗਮਾਂ ਵਿੱਚੋਂ 10 ਸਾਲ ਤੋਂ ਲੈ ਕੇ 20-25 ਸਾਲ ਦੇ ਨੌਜਵਾਨ ਦੂਰ ਰਹਿੰਦੇ ਹਨ , ਜਦ ਕਿ ਸਾਡਾ ਆਉਣ ਵਾਲਾ ਭਵਿੱਖ ਇਹ ਨੌਜਵਾਨ ਹਨ। ਜੇਕਰ ਇਹ ਇਹਨਾਂ ਸਮਾਗਮਾਂ ਦਾ ਹਿੱਸਾ ਨਹੀਂ ਬਣਨਗੇ, ਤਾਂ ਗੁਰਮਤਿ ਦੀ ਸੋਝੀ ਇਹਨਾਂ ਨੂੰ ਕਿੱਥੋਂ ਆਵੇਗੀ ? ਸੋ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਨੌਜਵਾਨੀ ਨੂੰ ਗੁਰਦੁਆਰਿਆਂ ਦੀ ਹਦੂਦ ਵਿੱਚ ਲਿਆਉਣ ਦੇ ਲਈ ਯਤਨਸ਼ੀਲ਼ ਹੈ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਅਤੇ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ ਨੇ ਫੋਨ ਦੇ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਮਹਿੰਗੇ ਲੰਗਰਾਂ ਦੀ ਜਗ੍ਹਾ ਇਹੋ ਜਿਹੇ ਉਪਰਾਲੇ ਆਪਣੇ ਨਗਰਾਂ ਵਿੱਚ ਕਰਨੇ ਚਾਹੀਦੇ ਹਨ। ਇਹਨਾਂ ਉਪਰਾਲਿਆਂ ਨਾਲ ਹੀ ਅਸੀਂ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾ ਸਕਦੇ ਹਾਂ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਅਤੇ ਪ੍ਰਬੰਧਕ ਕਮੇਟੀ ਵੱਲੋਂ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਗੁਰੂ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਚਾਰਕ ਭਾਈ ਮਨਜਿੰਦਰ ਸਿੰਘ ਸੁੱਗਾ, ਭਾਈ ਜਸਵਿੰਦਰ ਸਿੰਘ ਬੇਗੇਪੁਰ, ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਹਰਪ੍ਰੀਤ ਸਿੰਘ ਪੱਟੀ, ਹਰਜੀਤ ਸਿੰਘ ਲਹਿਰੀ, ਆਕਾਸ਼ਦੀਪ ਸਿੰਘ ਪੱਟੀ ,ਸਾਜਨਦੀਪ ਸਿੰਘ ਮੱਖੀ ਕਲਾਂ,ਦਿਲਬਾਗ ਸਿੰਘ ਡੱਲ ਅਤੇ ਇਲਾਕੇ ਦੇ ਆਸ ਪਾਸ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।