ਜਰਮਨੀ 22 ਸਤੰਬਰ (ਖਿੜਿਆ ਪੰਜਾਬ ) ਜਰਮਨ ਧਰਤੀ ਦੇ ਗੋਲੇ ਤੇ ਵੱਸਦਾ ਓਹ ਦੇਸ਼ ਹੈ ਜਿੱਥੇ ਵੱਖ ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਰਹਿੰਦੇ ਹਨ ਜਿਹਨਾਂ ਵਿਚ ਸਿੱਖ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹਨ , ਇਹ ਲੋਕ ਆਪਣੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉੰਦੇ ਰਹਿੰਦੇ ਨੇ ਤੇ ਜਰਮਨ ਲੋਕ ਵੱਧ ਚੜਕੇ ਸਹਿਯੋਗ ਵੀ ਕਰਦੇ ਨੇ , ਸੋ ਏਸੇ ਤਰਜ਼ ਤੇ ਇਕ ਸਰਬ ਧਰਮ ਤੇ ਅੰਤਰ ਸੱਭਿਆਚਾਰਕ (ਇੰਟਰ ਕਲਚਰ) ਪ੍ਰੋਗਰਾਮ ਫਰੈੰਕਫੋਰਟ ਨਜ਼ਦੀਕ ਕਸਬੇ ਹੋਫ਼ਹਾਇਮ ਵਿੱਚ ਕਰਵਾਇਆ ਗਿਆ , ਜਿੱਥੇ ਵੱਖ ਵੱਖ ਮੁਲਖਾਂ ਦੇ ਲੋਕਾਂ ਨੇ ਆਪਣੇ ਧਰਮ ਤੇ ਸੱਭਿਆਚਾਰ ਬਾਰੇ ਸਾਂਝ ਪਾਈ । ਵੱਖ ਵੱਖ ਮੁਲਖਾਂ ਦੇ ਲੋਕਾਂ ਆਪੋ ਆਪਣੇ ਪਕਵਾਨਾਂ ਦੇ ਸਟਾਲ ਲਗਾਏ ਜਿਸਦਾ ਲੋਕਾਂ ਨੇ ਆਨੰਦ ਮਾਣਿਆ ,
ਸਾਰੇ ਪ੍ਰੋਗਰਾਮ ਦੀ ਹੋਸਟ ਹਰਪ੍ਰੀਤ ਕੌਰ ਜੋ ਕੈਲਕਹਾਇਮ ਤੋਂ ਕੌੰਸਲਰ ਵੀ ਹੈ ਨੇ ਸਟੇਜ ਦੀ ਸੇਵਾ ਸੋਹਣੀ ਨਿਭਾਹੀ ਤੇ ਪੰਜਾਬੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਵੀ ਕੀਤੀ ! ਹਰਪ੍ਰੀਤ ਕੌਰ ਨੇ ਸਰਬ ਸਾਂਝੀਵਾਲਤਾ ਤੇ ਸਿੱਖ ਸੱਭਿਆਚਾਰ ਬਾਰੇ ਜਰਮਨ ਭਾਸ਼ਾ ਵਿੱਚ ਆਏ ਲੋਕਾਂ ਨੂੰ ਜਾਣੂੰ ਕਰਵਾਇਆ , ਜਲਾਵਤਨ ਸਿੱਖ ਤੇ ਹਾਈਜੈਕਰ ਭਾਈ ਗੁਰਦੀਪ ਸਿੰਘ ਪ੍ਰਦੇਸੀ ਹੋਣਾ ਦੀ ਬੇਟੀ ਜਸਮੀਤ ਕੌਰ ਨੇ ਸਿੱਖ ਪੰਥ ਦੇ ਮੁੱਢਲੇ ਸਿਧਾਂਤ ਤੇ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫ਼ੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਬਾਰੇ ਜਰਮਨ ਭਾਸ਼ਾ ਵਿੱਚ ਸੋਹਣੀ ਤਕਰੀਰ ਕੀਤੀ , ਸਿੱਖ ਧਰਮ ਬਾਰੇ ਲਿਟਰੇਚਰ ਤੇ ਹੋਰ ਸਾਹਿਤ ਵਿੱਚ ਲੋਕਾ ਬੜੀ ਦਿਲਚਸਪੀ ਦਿਖਾਈ , ਸਿੱਖ ਬੱਚਿਆਂ ਤੇ ਜਰਮਨ ਲੋਕਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ ,ਸਰਬ ਧਰਮ ਮੇਲੇ ਦੀ ਵਿਸ਼ੇਸ਼ ਗੱਲ ਕਿ ਜਿੱਥੇ ਲੋਕ ਹੋਰਨਾਂ ਸਟਾਲਾਂ ਤੇ ਪੈਸੇ ਦੇ ਕਿ ਖਾਣਾ ਖਾ ਰਹੇ ਸਨ ਓਥੇ ਬਾਬੇ ਨਾਨਕ ਪਾਤਸ਼ਾਹ ਜੀ ਦੇ ਸਿੱਖਾਂ ਦਾ ਚਾਹ, ਪਕੌੜਿਆਂ, ਸਮੋਸਿਆਂ ਤੇ ਅੰਬਾਂ ਵਾਲੀ ਲੱਸੀ ਦੇ ਲੰਗਰ ਦਾ ਫ੍ਰੀ ਆਨੰਦ ਮਾਣਿਆ, ਸਿਰਦਾਰ ਨਿਰਮਲ ਸਿੰਘ ਜੋ ਮਾਰਬਰਗ ਸ਼ਹਿਰ ਤੋਂ ਵਿਦੇਸ਼ੀ ਸਲਾਹਕਾਰ ਬੋਰਡ ਦੇ ਨੁਮਾਇੰਦੇ ਹਨ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ , ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ.ਗੁਰਦੀਪ ਸਿੰਘ ਪਰਦੇਸੀ , ਹੀਰਾ ਸਿੰਘ ਮੱਤੇਵਾਲ , ਮਨਜੀਤ ਸਿੰਘ ਭੋਗਲ ਸੰਪਾਦਿਕ ਪੰਜਆਬ, ਕੌੰਸਲਰ ਨਿਰਮਲ ਸਿੰਘ ਹੰਸਪਾਲ, ਮਨਦੀਪ ਸੰਧੂ ਪੰਜਾਬੀ ਸਟੋਰ, ਪਵਿੱਤਰ ਸਿੰਘ ਰੰਧਾਵਾ , ਜਗਦੀਸ਼ ਸਿੰਘ ਆਖਣ, ਭਾਈ ਗੁਰਨਿਸ਼ਾਨ ਸਿੰਘ , ਕੋਬਲੇਂਸ ਸਹਿਰ ਤੋਂ ਭਾਈ ਜਸਵੰਤ ਸਿੰਘ ,ਡਾ. ਰਾਜਬੀਰ ਸਿੰਘ , ਬੀਬੀ ਮਨਦੀਪ ਕੌਰ ਸਮੇਤ ਹੋਰ ਭੈਣਾਂ ਵੀਰ ਤੇ ਬੱਚੇ ਸ਼ਾਮਿਲ ਹੋਏ , ਦਸਤਾਰਾਂ ਵਾਲੇ ਸਿੱਖ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇੰਦਰ ਬਣੇ ਰਹੇ ਤੇ ਸਿੰਘਾਂ ਦੇ ਸਟਾਲ ਤੇ ਅਤੁੱਟ ਵਰਤਦੇ ਲੰਗਰਾਂ ਤੇ ਗਹਿਮਾ ਗਹਿਮੀ ਰਹੀ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।