ਫਰੈਕਫੋਰਟ 25 ਜੁਲਾਈ(ਖਿੜਿਆ ਪੰਜਾਬ)ਸਾਂਝਾ ਪੰਜਾਬ ਸਪੋਰਟਸ ਕਬੱਡੀ ਕਲੱਬ ਫਰੈਕਫੋਰਟ ਵੱਲੋ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਫ਼ਰਾਂਸ ਹਾਲੈਡ ਬੈਲਜੀਆਮ ਜਰਮਨੀ ਦੀਆਂ ਕਬੱਡੀ ਟੀਮਾਂ ਦੇ ਚੋਟੀ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਖੇਡ ਮੇਲੇ ਦਾ ਭਰਮਾਂ ਇਕੱਠ ਤੇ ਬਹੁਤ ਵਧੀਆ ਪ੍ਰਬੰਧ ਦੇ ਨਾਲ ਨਾਲ ਸਾਝਾਂ ਪੰਜਾਬ ਕਬੱਡੀ ਕਲੱਬ ਫਰੈਕਫੋਰਟ ਵੱਲੋ ਗੁਰੂ ਨਾਨਕ ਮਿਸ਼ਨ ਫਰੈਕਫੋਰਟ ਜੋ ਕਿ ਪਿੱਛਲੇ ਸਮੇਂ ਤੋਂ ਕਬੱਡੀ ਟੂਰਨਾਮੈਂਟਾਂ ਤੇ ਖਾਣੇ ਦਾ ਸਟਾਲ ਲਾ ਕੇ ਇੱਕਤਰ ਹੋਈ ਮਾਇਆ ਲੋੜਵੰਦਾਂ ਤੇ ਪੰਥਕ ਕਾਰਜਾਂ ਵਾਸਤੇ ਲਗਾਉਂਦੇ ਆ ਰਹੇ ਹਨ ਸੋ ਇਸ ਵਾਰ ਵੀ ਖਾਣੇ ਦਾ ਸਟਾਲ ਲਗਵਾਇਆ ਤੇ ਇਸ ਵਾਸਤੇ ਸਾਂਝਾ ਪੰਜਾਬ ਦੇ ਸਮੂਹ ਵੀਰਾਂ ਦਾ ਇਸ ਨੇਕ ਕਾਰਜ ਵਾਸਤੇ ਦਿੱਤੇ ਸਾਹਿਯੋਗ ਲਈ ਗੁਰੂ ਨਾਨਕ ਮਿਸ਼ਨ ਫਰੈਕਫੋਰਟ ਵੱਲੋ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਤੇ ਲੋੜਮੰਦਾਂ ਦੀ ਮਦਦ ਵਿੱਚ ਯੋਗਦਾਨ ਪਾਉਣ ਲਈ ਸਹਿਯੋਗ ਦਿੱਤਾ ਹੈ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।