ਜਰਮਨੀ 21 ਜੁਲਾਈ ( ਖਿੜਿਆ ਪੰਜਾਬ) ਵਿਦੇਸ਼ਾਂ ਦੀ ਧਰਤੀ ਤੇ ਜਦੋਂ ਕਿਸੇ ਪੰਜਾਬੀ ਸਿੱਖ ਨੂੰ ਕੋਈ ਮਾਨ ਪ੍ਰਾਪਤ ਹੁੰਦਾ ਹੈ ਪੰਜਾਬੀ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ, ਜਰਮਨੀ ਦੀ ਸਟੇਟ ਬਦੇਨ ਵੁਰਤੇਮਬਰਗ ਤੋਂ ਰਾਜ ਦੀ ਰਾਜਨੀਤਿਕ ਸੰਗਠਨ ਐਸ. ਪੀ. ਡੀ. ਦਾ ਸਲਾਨਾ ਸੰਮੇਲਨ ਕਾਰਲਸੂਹੇ ਵਿਚ ਹੋਇਆ ਜਿਸ ਵਿਚ ਇਸਦੇ ਘੱਟ ਗਿਗਿਣਤੀਆਂ ਦੇ ਸ਼ਾਖਾ ਦੀ ਚੋਣ ਹੋਈ । ਜਿਸ ਵਿਚ ਸਮੂਹ ਇਸ ਰਾਜ ਦੇ ਸ਼ਹਿਰਾਂ ਤੋਂ ਆਏ ਵਿਦੇਸ਼ੀ ਪਿਛੋਕੜ ਵਾਲੇ ਲੋਕਾਂ ਨੂੰ ਆਪਣੇ ਸ਼ਾਖਾ ਜਿਸ ਨੂੰ ਏ ਜੀ ਮਾਈਗਰੇਸ਼ਨ ਐਂਡ ਫੀਲਫਾਲਟ(ਮਾਈਗਰੇਸ਼ਨ ਐਂਡ ਡੀਵਰਸਿਟੀ) ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਵਿਚ ਪੰਜਾਬ ਦੇ ਜੰਮਪਲ ਜਸਵਿੰਦਰਪਾਲ ਸਿੰਘ ਰਾਠ ਨੂੰ ਸਟੇਟ ਦਾ ਦੋ ਸਾਲਾਂ ਲਈ ਮੀਤ ਪ੍ਰਧਾਨ ਚੁਣ ਲਿਆ ਗਿਆ , ਇਸ ਦੇ ਨਾਲ ਹੀ ਉਹ ਆਪਣੇ ਸਟੇਟ ਦੀ ਜਰਮਨੀ ਪੱਧਰ ਉੱਪਰ ਫੈਸਲੇ ਕਰਨ ਦੀ ਕਮੇਟੀ ਦਾ ਇਕੱਲਾ ਨੁਮਾਇੰਦਾ ਚੁਣਿਆ ਗਿਆ ਹੈ, ਜਸਵਿੰਦਰ ਪਾਲ ਸਿੰਘ ਰਾਠ ਪਿਛਲੇ ਕਾਫੀ ਸਮੇਂ ਤੋਂ ਐਸ ਪੀ ਡੀ ਦੇ ਵਿੱਚ ਕਾਰਜਵਤ ਹਨ, ਉਹਨਾਂ ਦੇ ਵੱਲੋਂ ਪਿਛਲੀਆਂ ਚੋਣਾਂ ਦੇ ਵਿੱਚ ਆਪਣੇ ਇਲਾਕੇ ਵਿੱਚ ਇਸ਼ਤਿਹਾਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਵਾਸਤੇ ਬੱਸਾਂ ਟਰੇਨਾਂ ਅਤੇ ਸਟੇਸ਼ਨਾਂ ਚ ਲਗਾਏ ਗਏ ਸਨ, ਜਰਮਨੀ ਦੇ ਸ਼ਹਿਰ ਹਾਈਡਲਬੁਰਗ ਤੋਂ ਪਿਛਲੇ ਸਮੇਂ ਤੋਂ ਪਹਿਲੇ ਪੰਜਾਬੀ ਪ੍ਰਧਾਨ ਚੁਣੇ ਗਏ ਸਨ ਅਤੇ ਉਹ ਉੱਥੋਂ ਦੇ ਚੇਅਰਮੈਨ ਵੀ ਹਨ । ਇਸ ਵਕਤ ਉਹਨਾਂ ਵੱਲੋਂ ਗੱਲ ਕਰਦਿਆਂ ਕਿਹਾ ਗਿਆ ਕਿ ਮੈਂ ਵਾਹਿਗੁਰੂ ਜੀ ਦਾ ਸ਼ੁਕਰ ਗੁਜ਼ਾਰ ਹਾਂ ਜਿਨਾਂ ਦੀ ਕਿਰਪਾ ਸਦਕਾ ਹੀ ਮੈਨੂੰ ਮੌਕਾ ਮਿਲਿਆ ਹੈ ਅਤੇ ਮੈਨੂੰ ਪੰਜਾਬੀ ਹੋਣ ਤੇ ਮਾਣ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।