ਤਰਨ ਤਾਰਨ 18 ਜੁਲਾਈ (ਖਿੜਿਆ ਪੰਜਾਬ) ਇੱਕ ਪਾਸੇ ਜੋ ਪੰਜਾਬ ਦੇ ਨੌਜਵਾਨ ਅਗਲੀ ਪੜਾਈ ਦੇ ਅਤੇ ਆਪਣੇ ਭਵਿੱਖ ਲਈ ਪ੍ਦੇਸਾਂ ਨੂੰ ਕਰ ਰਹੇ ਹਨ ਉਥੇ ਪੰਜਾਬ ਸਰਕਾਰ ਦੇ ਵੱਲੋਂ ਗਏ ਹੋਇਆਂ ਨੂੰ ਵਾਪਸ ਲਿਆਉਣ ਬਾਰੇ ਜੋਰ ਦਿੱਤਾ ਜਾ ਰਿਹਾ ਹੈ ਤੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇੱਕ ਉਹ ਹਨ ਜਿਹੜੇ ਪੰਜਾਬ ਦੀ ਧਰਤੀ ਦੇ ਵਿੱਚ ਆਪਣੀ ਅਗਲੇਰੀ ਪੜਾਈ ਕਰਦਿਆਂ ਕਈ ਤਰਹਾਂ ਦੀਆਂ ਖੱਜਲ ਖੁਆਰੀਆਂ ਦੇ ਵਿੱਚ ਪੈ ਰਹੇ ਹਨ ਇਸੇ ਸਬੰਧ ਦੇ ਵਿੱਚ ਹੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਵਿਦਿਆਰਥੀ ਨਿਰਮਲ ਸਿੰਘ ਪਿੰਡ ਸੁਰ ਸਿੰਘ, ਤਹਿਸੀਲ ਪੱਟੀ,ਜਿਲਾ ਤਰਨ ਤਾਰਨ ਨੇ ਗੱਲ ਕਰਦੇ ਹਾਂ ਕਿਹਾ ਕਿ ਮੈ ਸੰਨ 2022 ਚ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਰੀਦਕੋਟ ਤੋਂ ਬੀ-ਐਡ ਕਰਨ ਤੋਂ ਬਾਅਦ ਏਸੇ ਹੀ ਯੂਨੀਵਰਸਿਟੀ ਦੇ ਵਿੱਚ ਐਮ ਏ ਹਿਸਟਰੀ ( D ) 2022 ਤੋਂ 2024 ਸੈਸ਼ਨ ਦਾ ਦਾਖਲਾ ਲਿਆ।
ਦਾਖਲੇ ਤੋਂ ਇਲਾਵਾ, ਫੀਸਾਂ ਭਰੀਆਂ ਕਿਤਾਬਾਂ ਖਰੀਦਣ ਦੇ ਖਰਚੇ ਸਮੇਤ ਇੱਕ ਤੋਂ ਬਾਅਦ ਇੱਕ ਲਗਾਤਾਰ ਸਮੈਸਟਰਾਂ ਦੇ ਬਰਜਿੰਦਰਾ ਕਾਲਜ ਫਰੀਦਕੋਟ ਜੋ ਮੇਰੇ ਪਿੰਡ ਤੋਂ ਤਕਰੀਬਨ 100 ਕਿੱਲੋਮੀਟਰ ਦੂਰ ਪੇਪਰ ਦਿੱਤੇ। ਕਿਸੇ ਵਜਾ ਦਾ ਕਰਕੇ ਮੇਰੇ ਪਹਿਲੇ ਸਮੈਸਟਰ ਦੇ ਪੇਪਰ ਛੁੱਟ ਗਏ ਸਨ ਪਰ ਅਗਲੇ ਹੀ ਸੈਸ਼ਨ ਦੇ ਵਿੱਚ ਮੈਂ ਸਾਰੇ ਪੇਪਰ ਦੁਬਾਰਾ ਭਰੇ ਤੇ ਨਤੀਜਾ ਪਾਸ ਨਿਕਲਿਆ।
ਇਸ ਤੋਂ ਬਾਅਦ ਯੂਨੀਵਰਸਿਟੀ ਮੁਲਾਜ਼ਮਾਂ ਦੇ ਬਦਲਦੇ ਬਿਆਨਾਂ ਨੇ ਮੇਰਾ ਪੂਰਾ ਇੱਕ ਸਾਲ ਬਰਬਾਦ ਕੀਤਾ।
ਹੁਣ ਜਦੋਂ ਮੇਰੀ ਐਮ.ਏ. ਹਿਸਟਰੀ ਦੀ ਡਿਗਰੀ ਮੁਕੰਮਲ ਹੋਣ ਵਾਲੀ ਹੈ ਤਾਂ ਯੂਨੀਵਰਸਿਟੀ ਨੇ ਮੇਰੇ ਰਹਿੰਦੇ ਨਤੀਜੇ ਤੇ ਰੋਕ ਲਗਾ ਦਿੱਤੀ ਹੈ
ਵਾਰ ਵਾਰ ਫੋਨ ਕਰਨ ਤੇ ਜਦੋਂ ਨਤੀਜਾ ਰੋਕਣ ਦਾ ਕਾਰਨ ਮੈਨੂੰ ਨਾ ਪਤਾ ਲੱਗਾ ਤਾਂ ਕੰਟਰੋਲਰ ਪ੍ਰੀਖਿਆਵਾਂ ਦੇ ਨਾਂ ਤੇ ਇੱਕ ਹਫਤੇ ਚ ਦੋ ਚਿੱਠੀਆਂ ਲਿਖਣ ਤੇ ਮੈਨੂੰ ਪਿਛਲੇ ਹਫਤੇ ਯੂਨੀਵਰਸਿਟੀ ਤੋਂ ਫੋਨ ਕਾਲ ਆਈ ਤੇ ਪਟਿਆਲੇ ਆਉਣ ਨੂੰ ਕਿਹਾ।
ਯੂਨੀਵਰਸਿਟੀ ਮੁਲਾਜ਼ਮਾਂ ਦੇ ਫੋਨ ਤੇ ਬਿਆਨ ਕੁਝ ਹੋਰ ਉੱਥੇ ਕੁੱਝ ਹੋਰ ਖੈਰ ਪਟਿਆਲੇ ਦੇ ਇੱਕ ਗੇੜੇ ਦੀ ਖੱਜਲ ਖਵਾਰੀ ਤੋਂ ਬਾਅਦ ਮਿਤੀ 15 ਜੁਲਾਈ 2024 ਨੂੰ ਇੱਕ ਹਜਾਰ ਰੁਪਏ ਜੁਰਮਾਨਾ ਭਰ ਕੇ ਲਗਭਗ ਤਿੰਨ ਵਿਭਾਗਾਂ ਤੋਂ ਆਪਣੇ ਨਤੀਜੇ ਸਬੰਧੀ ਕਲੀਨ ਚਿੱਟ ਲਈ, ਸੰਬੰਧਿਤ ਮੁਲਾਜ਼ਮਾਂ ਨੇ ਮੈਨੂੰ ਪੱਕਾ ਯਕੀਨ ਦਵਾਇਆ ਕਿ ਥੋੜੇ ਹੀ ਸਮੇਂ ਚ ਤੁਹਾਡਾ ਨਤੀਜਾ ਹਰ ਹਾਲਤ ਵਿੱਚ ਅਸੀਂ ਸਪਸ਼ਟ ਕਰ ਦੇਵਾਂਗੇ।
ਪਰ ਅੱਜ ਮੁੜ ਦੁਬਾਰਾ ਮੈਨੂੰ ਯੂਨੀਵਰਸਿਟੀ ਤੋਂ ਫੋਨ ਆਉਂਦਾ ਹੈ ਕਿ ਤੁਹਾਨੂੰ ਇੱਕ ਵਾਰ ਦੁਬਾਰਾ ਯੂਨੀਵਰਸਿਟੀ ਆਉਣਾ ਪਵੇਗਾ ਅਤੇ 5000 ਰੁਪਏ ਜੁਰਮਾਨਾ ਦੇ ਕੇ ਜੋ ਤੁਹਾਡੇ ਨਾਮ ਤੇ ਚੱਲ ਰਹੀ ਦੂਹਰੀ ਰਜਿਸਟਰੇਸ਼ਨ ਹੈ ਉਹਦੇ ਵਿੱਚੋਂ ਇੱਕ ਨੂੰ ਕਟਾਉਣਾ ਪਵੇਗਾ।
ਜਦੋਂ ਮੈਂ ਹੈਰਾਨ ਹੋ ਕੇ ਡਬਲ ਰਜਿਸਟਰਰੇਸ਼ਨ ਬਾਰੇ ਪੁੱਛਿਆ ਤਾਂ ਕਹਿੰਦੇ ਕਿ ਯੂਨੀਵਰਸਿਟੀ ਵਿਭਾਗ ਨੂੰ ਤੁਹਾਡੀ ਬੀ ਐਡ ਦੀ ਰਜਿਸਟਰੇਸ਼ਨ ਨੰਬਰ ਬਾਰੇ ਪਤਾ ਨਹੀਂ ਸੀ ਉਹਨਾ ਨੇ ਨਵਾ ਕੋਡ ਬਣਾ ਦਿੱਤਾ ਤੇ ਹੁਣ ਇੱਕ ਬੱਚੇ ਦੇ ਦੋ R ਨੰਬਰ ਨਹੀ ਚੱਲ ਸਕਦੇ ਉਤੋਂ ਕਹਿੰਦੇ ਅਜਿਹਾ ਨ ਕਰਨ ਦੀ ਸੂਰਤ ਚ ਤੁਹਾਡੇ ਸਰਟੀਫਿਕੇਟ ਤੁਹਾਨੂੰ ਨਹੀ ਦਿੱਤੇ ਜਾਣਗੇ।
ਵਿਦਿਆਰਥੀ ਨਿਰਮਲ ਸਿੰਘ ਨੇ ਕਿਹਾ ਕਿ ਮੈਂ ਕਿਸੇ ਧਨੀ ਸ਼ਾਹੂਕਾਰ ਦਾ ਜਵਾਕ ਤਾਂ ਹੈ ਨਹੀਂ?
ਪਿਛਲੇ ਦਸ ਸਾਲਾਂ ਦੀ ਪੜਾਈ ਬੈਕਾਂ ਦੇ ਲੋਨ,ਯਾਰਾਂ ਦੋਸਤਾਂ ਤੋਂ ਉਧਾਰ ਪੈਸੇ ਮੰਗ ਮੰਗ ਕੀਤੀ ਏਥੋਂ ਤੱਕ ਕਿ ਪੜਾਈ ਕਰਨ ਲਈ ਘਰ ਦਾ ਗਹਿਣਾ ਵੀ ਵੇਚਿਆ ਪਰ ਇਸ ਵਾਰ ਦੀ ਖੱਜਲ ਖੁਆਰੀ ਨੇ ਕੰਨਾ ਨੂੰ ਹੱਥ ਲਵਾ ਦਿੱਤੇ।
ਕਦੇ ਰਜਿਸਟਰੇਸ਼ਨ ਨੰਬਰ ਅਤੇ ਕਦੇ ਕੁੱਝ ਹੋਰ ਇਸ ਤਰਾਂ ਦੇ ਭੰਭਲਭੂਸੇ ਨੇ ਮੇਰੇ ਪੈਸੇ ਹੀ ਨਹੀਂ ਸਗੋਂ ਕੀਮਤੀ ਸਮਾਂ ਵੀ ਖਰਾਬ ਕੀਤਾ ਹੈ ਜਿਸਦੇ ਸਿੱਧੇ ਰੂਪ ਚ ਸਬੰਧਿਤ ਮੁਲਾਜ਼ਮ ਜਿੰਮੇਵਾਰ ਹਨ ਮੇਰੇ ਕੋਲ ਹਰੇਕ ਗੱਲ ਦਾ ਸਪੱਸ਼ਟੀਕਰਨ ਸਮੇਤ ਲਿਖਤੀ ਸਬੂਤਾਂ ਦੇ ਪਿਆ ਹੈ, ਹੁਣ ਇਸ ਖੱਜਲ ਖੁਆਰੀ ਦਾ ਜਿੰਮੇਵਾਰ ਭਲਾ ਕੌਣ ਹੋਇਆ?
ਕੋਈ ਵੀ ਜੁੰਮੇਵਾਰ ਹੋਵੇ,ਘੱਟੋ ਘੱਟ ਮੈਂ ਤਾਂ ਨਹੀ,
ਫਿਰ ਵੀ “ਮਰਦਾ ਕੀ ਨਾ ਕਰਦਾ” ਕਹਾਵਤ ਮੁਤਾਬਕ ਆਪਣੇ ਕੀਮਤੀ ਸਮੇਂ, ਪੈਸੇ ਤੇ ਮੁਕੰਮਲ ਹੋਣ ਜਾ ਰਹੀ ਡਿਗਰੀ ਨੂੰ ਬਚਾਉਣ ਵਾਸਤੇ ਜਦੋਂ ਮੁਲਾਜ਼ਮਾਂ ਨੂੰ ਮੈਂ ਕਿਹਾ ਕਿ ਤੁਹਾਨੂੰ ਓਨਲਾਇਨ ਪੈਸਿਆਂ ਦਾ ਭੁਗਤਾਨ ਕਰ ਦਿੰਦਾ ਕਿਉਕਿ ਡਿਊਟੀ ਹੋਣ ਕਰਕੇ ਏਨੀ ਦੂਰੋਂ ਪਟਿਆਲਾ ਆਉਣਾ ਜਾਣਾ ਬਹੁਤ ਔਖਾ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਨਹੀਂ “ਤੁਹਾਨੂੰ ਪਟਿਆਲੇ ਆਪਣੀ ਹੁਣ ਤੱਕ ਦੀ ਸਾਰੀ ਪੜ੍ਹਾਈ ਦੇ ਕਾਗਜ ਲੈ ਕੇ ਆਉਣਾ ਪਵੇਗਾ” ਜੋ ਕਿ ਬੜੀ ਹੈਰਾਨੀ ਦੀ ਗੱਲ ਹੈ ਤੇ ਸਰਾਸਰ ਧੱਕੇਸ਼ਾਹੀ ਹੈ। ਉੰਝ ਯੂਨੀਵਰਸਿਟੀ ਦੇ ਨਾਮ ਤੇ ਚੱਲ ਰਹੇ ਲੋਗੋ ਤੇ ਵਿਦਿਆ ਵੀਚਾਰੀ ਤਾ ਪਰਉਪਕਾਰੀ ਲਿਖਿਆ ਕਿੰਨਾ ਸੋਹਣਾ ਲੱਗਦਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।