Home » ਸੰਸਾਰ » ਜਰਮਨੀ » ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ – (ਪੰਥਕ ਜਥੇਬੰਦੀਆਂ ਜਰਮਨੀ) ਭਾਈ ਸਾਹਿਬ ਦੀ ਚਲਦੇ ਸੰਘਰਸ ਚ ਉਸ ਸਮੇਂ ਦੀ ਸ਼ਮੂਹਲੀਅਤ ਹੈ ਜਦੋ ਮੌਜੂਦਾ ਸੰਘਰਸ਼ ਨੇ 1971 ਚ ਅਜੇ ਅੰਗੜਾਈ ਹੀ ਲਈ ਸੀ।

ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ – (ਪੰਥਕ ਜਥੇਬੰਦੀਆਂ ਜਰਮਨੀ) ਭਾਈ ਸਾਹਿਬ ਦੀ ਚਲਦੇ ਸੰਘਰਸ ਚ ਉਸ ਸਮੇਂ ਦੀ ਸ਼ਮੂਹਲੀਅਤ ਹੈ ਜਦੋ ਮੌਜੂਦਾ ਸੰਘਰਸ਼ ਨੇ 1971 ਚ ਅਜੇ ਅੰਗੜਾਈ ਹੀ ਲਈ ਸੀ।

SHARE ARTICLE

214 Views

ਜਰਮਨੀ 5 ਜੁਲਾਈ (ਖਿੜਿਆ ਪੰਜਾਬ) ਦਲ ਖ਼ਾਲਸਾ ਜਥੇਬੰਦੀ ਦੇ ਬਾਨੀ ਜਲਾਵਤਨੀ ਸਿੱਖ ਭਾਈ ਗਜਿੰਦਰ ਸਿੰਘ ਜੋ ਕਿ ਲਾਹੌਰ ਦੀ ਧਰਤੀ ਤੇ ਅਕਾਲ ਚਲਾਣਾ ਕਰ ਜਾਣ ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ , ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ , ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ, ਸੌਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਹੀਰਾ ਸਿੰਘ ਮੱਤੇਵਾਲ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਓਹਨਾਂ ਕਿਹਾ ਕੇ ਭਾਈ ਸਾਹਿਬ ਜੀ ਵਿਛੋੜਾ ਬਾਰੇ ਸੁਣ ਕੇ ਮਨ ਗਮਗੀਨ ਜ਼ਰੂਰ ਹੋਇਆ ਪਰ ਇਸ ਗੱਲ ਦੀ ਤਸੱਲੀ ਹੈ ਕਿ ਉਹ ਗੁਰਬਾਣੀ ਦੇ ਮਹਾਂਵਾਕ ,”ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥” ਦੇ ਅਨੁਸਾਰ ਆਪਣੇ ਬੇਦਾਗ਼ ਚੋਲੇ ਨਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਭਾਈ ਗਜਿੰਦਰ ਸਿੰਘ ਦੇ ਮਨ ਚ ਖਾਲਸਾ ਰਾਜ ਦੀ ਸੁਲਘਦੀ ਅੱਗ ਉਸ ਸਮੇਂ ਭਾਂਬੜ ਬਣੀ ਜਦੋ ਚੰਡੀਗੜ੍ਹ 2 ਦਸੰਬਰ 1971 ਦੇ ਇੱਕ ਸਮਾਗਮ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੰਬੋਧਨ ਕਰਨ ਮਸਮੇਂ ਉਸ ਦੇ ਮੂੰਹ ਤੇ ਖਾਲਿਸਤਾਨ ਦੇ ਦਸਤਾਵੇਜ ਦਾ ਪੁਲੰਦਾ ਸੁੱਟਿਆ। ਇਸ ਘਟਨਾਂ ਤੋ ਬਾਅਦ ਸ਼ੁਰੂ ਹੋਇਆ ਭਾਈ ਸਾਹਿਬ ਦਾ ਖਾਲਿਸਤਾਨ ਦਾ ਸੰਘਰਸ਼ ਹਮੇਸ਼ਾ ਹੀ ਚੁਣੌਤੀਆਂ ਭਰਿਆ ਰਿਹਾ। ਉਹ ਭਾਵੇ ਖਾਲਿਸਤਾਨ ਦੀ ਪ੍ਰਾਪਤੀ ਲਈ ਦਿੱਲੀ ਦਰਬਾਰ ਨਾਲ ਸਿੱਧੀ ਟੱਕਰ , ਜਲਾਵਤਨੀ ਭਾਵੇਂ ਪਰਿਵਾਰ ਨਾਲ ਸਬੰਧਤ ਹੋਵੇ। 29 ਦਸੰਬਰ 1981 ਨੂੰ ਸੰਤ ਜਰਨੈਲ ਸਿੰਘ ਭਿਡਰਾਂ ਵਾਲਿਆਂ ਦੀ ਗਿਰਫਤਾਰੀ ਦੇ ਰੋਸ ਵਜੋਂ ਭਾਰਤੀ ਜਹਾਜ ਦਾ ਅਗਵਾਹ ਕਰ ਲਾਹੌਰ ਲੈ ਕੇ ਜਾਣਾ ਭਾਈ ਸਾਹਿਬ ਦਾ ਵੱਡਾ ਐਕਸ਼ਨ ਕਰ ਦਿੱਲੀ ਦਰਬਾਰ ਦੇ ਜਾਲਮ ਨੂੰ ਵੰਗਾਰਿਆ ਸੀ। ਭਾਈ ਸਾਹਿਬ 13 ਸਾਲ 4 ਮਹੀਨੇ ਦੀ ਲਾਹੌਰ ਜੇਲ੍ਹ ਚ ਅਪਣੀ ਉਮਰ ਕੈਦ ਪੂਰੀ ਕਰ 4 ਨਵੰਬਰ 1994 ਨੂੰ ਰਿਹਾਅ ਹੋ ਗਏ ਸਨ।
ਸੰਤ ਜਰਨੈਲ ਸਿੰਘ ਭਿਡਰਾਵਾਲਿਆ ਨੂੰ ਲਾਲਾ ਜਗਤ ਨਰਾਇਣ ਕਤਲ ਦੇ ਝੂਠੇ ਕੇਸ ਵਿਚ 1981 ਚ ਫਸਾਇਆ ਗਿਆ ਸੀ। ਜਿਸ ਦੇ ਰੋਸ ਵਜੋਂ ਇਹ ਜਹਾਜ਼ ਅਗਵਾ ਕੀਤਾ ਗਿਆ ਸੀ । ਭਾਈ ਸਾਹਿਬ ਹਮੇਸ਼ਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਭਾਈ ਸਾਹਿਬ ਨੂੰ ਵਿਸ਼ੇਸ਼ ਸਨਮਾਨ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ ਹੈ। ਉਹਨਾਂ ਨੇ ਚਾਰ ਦਹਾਕੇ ਤੋਂ ਵੱਧ ਸਮਾਂ ਜਲਾਵਤਨੀ ਹੰਢਾਈ । ਉਹਨਾਂ ਨੂੰ ਤੇ ਉਹਨਾਂ ਦੀ ਸਿੰਘਣੀ ਨੂੰ ਨਾ ਤੇ ਆਪਣੀ ਧੀ ਦੇ ਆਨੰਦ ਕਾਰਜ ‘ਚ ਸ਼ਾਮਲ ਹੋਣ ਦਾ ਸਬੱਬ ਮਿਲਿਆ ਤੇ ਨਾ ਹੀ ਉਹ ਆਪਣੀ ਸਿੰਘਣੀ ਦੇ ਅਕਾਲ ਚਲਾਣੇ ਮੌਕੇ ਸੰਸਕਾਰ ‘ਚ ਸ਼ਾਮਲ ਹੋ ਸਕੇ । ਪਰ ਫੇਰ ਵੀ ਉਹਨਾਂ ਆਪਣਾ ਸਿਦਕ ਕਾਇਮ ਰੱਖਿਆ । ਜਦੋਂ ਵੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਸੰਘਰਸ਼ੀਲ ਸਿੰਘ ਜਾਂਦੇ ਉਹ ਅਕਸਰ ਭਾਈ ਸਾਹਿਬ ਨੂੰ ਮਿਲਣ ਦਾ ਯਤਨ ਕਰਦੇ। ਉਹ ਹਮੇਸ਼ਾਂ ਹੀ ਖ਼ਾਲਸਾ ਪੰਥ ਦੀ ਚੜਦੀ ਕਲਾ ਤੇ ਸਿੱਖਾਂ ਦੀ ਆਪਸੀ ਏਕਤਾ ਤੇ ਇਤਫ਼ਾਕ ਦੇ ਹਾਮੀ ਸਨ । ਉਹਨਾਂ ਆਪਣੀਆਂ ਲਿਖਤਾਂ ਰਾਹੀਂ ਵੀ ਕੌਮੀ ਇਤਫ਼ਾਕ ਤੇ ਜ਼ੋਰ ਦਿੱਤਾ । ਉਹ ਇੱਕ ਉੱਚ ਕੋਟੀ ਦੇ ਕਵੀ ਵੀ ਸਨ ਤੇ ਉਹਨਾਂ ਦੀਆਂ ਕਵਿਤਾਵਾਂ ਸਿੱਖਾਂ ਦੇ ਸੰਘਰਸ਼ ਤੇ ਦਰਸ਼ਨ ਦੁਆਲੇ ਕੇਂਦਰਤ ਸਨ ।
ਅਕਾਲ ਪੁਰਖ ਵੱਲੋਂ ਬਖਸ਼ੇ ਸੁਆਸਾਂ ਨੂੰ ਖਰਚਦੇ ਹੋਏ । ਉਹ ਇਸ ਫਾਨੀ ਸੰਸਾਰ ਨੂੰ ਸਦੀਵੀ ਫਤਿਹ ਬੁਲਾ ਗਏ ਹਨ । ਸਾਡੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਉਹਨਾਂ ਦੀ ਸੇਵਾ ਥਾਏ ਪਾਉਂਦਿਆਂ ਸੱਚੇ ਗੁਰਸਿੱਖ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭਾਈ ਗਜਿੰਦਰ ਸਿੰਘ ਜੀ ਦਾ ਜੀਵਨ ਸੰਘਰਸਸ਼ੀਲ ਯੋਧਿਆ ਲਈ ਪ੍ਰੇਰਨਾ ਸਰੋਤ ਰਹੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ