ਨਵੀਂ ਦਿੱਲੀ 8 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਭਰ ਵਿੱਚ ਭਾਰਤੀ ਕੌਂਸਲੇਟਾਂ ਵੱਲੋਂ ਲਗਾਏ ਗਏ ਲਾਈਫ ਸਰਟੀਫਿਕੇਟ ਕੈਂਪਾਂ ਨੂੰ ਖਾਲਿਸਤਾਨ ਪੱਖੀ ਸਿੱਖਾਂ ਦੇ ਭਾਰੀ ਵਿਰੋਧ ਅਤੇ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਬਰੈਂਪਟਨ ਦੇ ਭਾਰਤ ਮਾਤਾ ਮੰਦਰ, ਕੈਲਗਰੀ ਦੇ ਐਕਸ-ਸਰਵਿਸਮੈਨ ਦਫ਼ਤਰ ਅਤੇ ਐਬਟਸਫੋਰਡ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਆਯੋਜਿਤ ਇਹਨਾਂ ਕੈਂਪਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਕਾਰਕੁਨ ਖਾਲਿਸਤਾਨੀ ਝੰਡਿਆਂ ਨਾਲ ਸੜਕਾਂ ’ਤੇ ਉੱਤਰੇ। ਐਬਟਸਫੋਰਡ ਵਿਖੇ ਟੀਮ ਸ਼ਹੀਦ ਨਿੱਝਰ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਨਰਿੰਦਰ ਮੋਦੀ ਅਤੇ ਦਿਨੇਸ਼ ਪਟਨਾਇਕ ਦੇ ਪੁਤਲੇ ਘੜੀਸੇ, ਭਾਰਤੀ ਝੰਡੇ ਸਾੜੇ ਅਤੇ ਨਾਅਰੇਬਾਜ਼ੀ ਕੀਤੀ। ਬਰੈਂਪਟਨ ਅਤੇ ਕੈਲਗਰੀ ਵਿੱਚ ਵੀ ਦਿਨ ਭਰ ਵਿਰੋਧ ਪ੍ਰਦਰਸ਼ਨਾਂ ਰਾਹੀਂ ਭਾਰਤੀ ਹਕੂਮਤ ਦੀਆਂ ਸਰਗਰਮੀਆਂ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਬਰੈਂਪਟਨ ਵਿਖੇ ਪ੍ਰਦਰਸ਼ਨ ਦੌਰਾਨ ਵਾਪਰੀ ਇੱਕ ਘਟਨਾ ਨੇ ਸੁਰੱਖਿਆ ਅਤੇ ਕੌਂਸਲੇਟ ਅਧਿਕਾਰੀਆਂ ਦੀ ਭੂਮਿਕਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਚਿੱਟਾ ਪਾਊਡਰ ਕਥਿਤ ਤੌਰ ’ਤੇ ਭਾਰਤੀ ਕੌਂਸਲੇਟ ਦੇ ਅਧਿਕਾਰੀ ਦੇ ਬੈਗ ਵਿੱਚੋਂ ਡੁੱਲ੍ਹਣ ਤੋਂ ਬਾਅਦ ਦੋ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ, ਜਿਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਉਣਾ ਪਿਆ। ਹਾਲਾਂਕਿ ਪੁਲਿਸ ਵੱਲੋਂ ਇਸ ਪਾਊਡਰ ਦੀ ਅਧਿਕਾਰਤ ਜਾਂਚ ਹਾਲੇ ਬਾਕੀ ਹੈ, ਪਰ ਭਾਰੀ ਮੀਂਹ ਦੇ ਬਾਵਜੂਦ ਖਾਲਿਸਤਾਨ ਰੈਫਰੈਂਡਮ ਦੇ ਕਾਰਕੁਨਾਂ ਨੇ ਡਟ ਕੇ ਸਵਾਲ ਉਠਾਏ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਕਿਹੜੇ ਮਕਸਦਾਂ ਲਈ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਭਾਰਤੀ ਏਜੰਸੀਆਂ ’ਤੇ ਕੈਨੇਡਾ ਦੀ ਧਰਤੀ ’ਤੇ ਸਿੱਖਾਂ ਦੀ ਗੈਰ-ਕਾਨੂੰਨੀ ਨਿਗਰਾਨੀ ਅਤੇ ਅਪਰਾਧਿਕ ਗਤੀਵਿਧੀਆਂ ਚਲਾਉਣ ਦੇ ਸਿੱਧੇ ਦੋਸ਼ ਲਾਏ। ਇਹ ਵਿਰੋਧ ਪ੍ਰਦਰਸ਼ਨ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਉੱਠੀ ਇੱਕ ਅਹਿਮ ਆਵਾਜ਼ ਵਜੋਂ ਸਾਹਮਣੇ ਆਏ ਹਨ। ਬਰੈਂਪਟਨ ਤੋਂ ਭਾਈ ਇੰਦਰਜੀਤ ਸਿੰਘ ਗੋਸਲ ਤੇ ਭਾਈ ਭੁਪਿੰਦਰ ਸਿੰਘ, ਕੈਲਗਰੀ ਤੋਂ ਭਾਈ ਤਜਿੰਦਰ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਬਰਾੜ, ਵੈਨਕੂਵਰ ਤੋਂ ਭਾਈ ਨਰਿੰਦਰ ਸਿੰਘ ਰੰਧਾਵਾ, ਐਬਸਫੋਰਡ ਤੋਂ ਕਰਨੈਲ ਸਿੰਘ ਟੁੱਟ, ਇੰਦਰਜੀਤ ਸਿੰਘ ਬੈਂਸ, ਭਾਈ ਜਰਨੈਲ ਸਿੰਘ ਅਤੇ ਟੀਮ ਸ਼ਹੀਦ ਨਿੱਝਰ ਦੇ ਪ੍ਰਮੁੱਖ ਆਗੂਆਂ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਕਾਰਕੁਨਾਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਕੈਨੇਡਾ ਵਿੱਚ ਸਿੱਖਾਂ ਦੀ ਸੁਰੱਖਿਆ, ਨਿੱਝਰ ਕਤਲ ਕਾਂਡ ਦੀ ਪੂਰੀ ਜਾਂਚ ਅਤੇ ਭਾਰਤੀ ਏਜੰਸੀਆਂ ਦੀ ਜਵਾਬਦੇਹੀ ਯਕੀਨੀ ਨਹੀਂ ਹੁੰਦੀ, ਉਦੋਂ ਤੱਕ ਇਹ ਸੰਘਰਸ਼ ਅਤੇ ਵਿਰੋਧ ਨਿਰੰਤਰ ਜਾਰੀ ਰਹੇਗਾ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN








