ਜਰਮਨੀ 20 ਸਤੰਬਰ (ਖਿੜਿਆ ਪੰਜਾਬ) ਜਰਮਨੀ ਵੱਸਦੇ ਪੰਜਾਬੀ ਭਾਈਚਾਰੇ ਲਈ ਇਹ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਹਰਪ੍ਰੀਤ ਕੌਰ ਅਤੇ ਕੌਮਲਪ੍ਰੀਤ ਕੌਰ ਨੂੰ ਉਹਨਾਂ ਦੇ ਸਮਾਜ ਸੇਵਾ, ਸਿਆਸੀ ਸਮਝ ਅਤੇ ਵਿਕਾਰ ਦੇ ਅਧਾਰਤ ‘Movers of Tomorrow Award’ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਨਾਮਜ਼ਦਗੀ ਸਿਰਫ਼ ਦੋ ਨੌਜਵਾਨੀਆਂ ਦੀ ਉਪਲਬਧੀ ਨਹੀਂ, ਬਲਕਿ ਜਰਮਨੀ ਵਿੱਚ ਵੱਸਦੀ ਪੰਜਾਬੀ ਨਵੀਂ ਪੀੜ੍ਹੀ ਦੀ ਮਿਹਨਤ, ਸਮਰੱਥਾ ਅਤੇ ਸਮਾਜ ਪ੍ਰਤੀ ਯੋਗਦਾਨ ਦੀ ਪਛਾਣ ਹੈ। ਇਹ ਦੋਵੇਂ ਨੌਜਵਾਨੀਆਂ ਜਿੱਥੇ ਜਰਮਨੀ ਦੇ ਬਿਹਤਰ ਭਵਿੱਖ ਲਈ ਆਪਣੀ ਭੂਮਿਕਾ ਨਿਭਾ ਰਹੀਆਂ ਹਨ, ਉੱਥੇ ਉਨ੍ਹਾਂ ਦੀ ਇਹ ਪਛਾਣ ਪੰਜਾਬੀ ਭਾਈਚਾਰੇ ਅਤੇ ਸਿੱਖੀ ਲਈ ਵੀ ਮਾਣ ਦਾ ਕਾਰਨ ਬਣੀ ਹੈ।
ਅੱਜ ਉਹ ਜਰਮਨੀ ਦੇ ਭਵਿੱਖ ਦੀਆਂ ਉਮੀਦਾਂ ਹਨ—ਅਤੇ ਸਾਡੇ ਲਈ ਆਪਣੀਆਂ ਧੀਆਂ ਦਾ ਮਾਣ।
ਹੁਣ ਇਸ ਮਾਣਮੱਤੇ ਸਫ਼ਰ ਵਿੱਚ ਪੰਜਾਬੀ ਭਾਈਚਾਰਾ ਵੀ ਆਪਣੀ ਭੂਮਿਕਾ ਨਿਭਾ ਸਕਦਾ ਹੈ। ਹਰਪ੍ਰੀਤ ਕੌਰ ਅਤੇ ਕੌਮਲਪ੍ਰੀਤ ਕੌਰ ਲਈ ਆਪਣੀ ਕੀਮਤੀ ਵੋਟ ਪਾ ਕੇ ਉਨ੍ਹਾਂ ਦਾ ਹੌਸਲਾ ਵਧਾਓ।
📲 ਵੋਟ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ ਜਾਂ QR ਕੋਡ ਸਕੈਨ ਕਰੋ।
https://movers-of-tomorrow-award.de/videos/stimme-statt-stille/
ਆਓ, ਆਪਣੀਆਂ ਧੀਆਂ ਦੀ ਇਸ ਉਪਲਬਧੀ ’ਤੇ ਮਾਣ ਕਰੀਏ—ਉਨ੍ਹਾਂ ਦੇ ਹੌਸਲੇ ਨੂੰ ਆਪਣੀ ਵੋਟ ਨਾਲ ਹੋਰ ਮਜ਼ਬੂਤ ਕਰੀਏ।
ਇੱਕ ਵੋਟ—ਦੋ ਹੋਣਹਾਰ ਧੀਆਂ ਲਈ ਹੌਸਲਾ,
ਤੇ ਪੂਰੇ ਪੰਜਾਬੀ ਭਾਈਚਾਰੇ ਲਈ ਮਾਣ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








