Home » ਕੈਨੇਡਾ » ਐਡਮਿੰਟਨ ਵਿਖੇ ਦਰਸ਼ਨ ਅਣਜਾਣ ਦੀ ਕਾਵਿ ਪੁਸਤਕ ‘ਰੂਹ ਦੇ ਅੱਥਰੂ’ ਦਾ ਵਿਮੋਚਨ

ਐਡਮਿੰਟਨ ਵਿਖੇ ਦਰਸ਼ਨ ਅਣਜਾਣ ਦੀ ਕਾਵਿ ਪੁਸਤਕ ‘ਰੂਹ ਦੇ ਅੱਥਰੂ’ ਦਾ ਵਿਮੋਚਨ

SHARE ARTICLE

8 Views


ਕੈਨੇਡਾ 18 ਸਤੰਬਰ (ਬਲਵਿੰਦਰ ਬਾਲਮ) ਐਡਮਿੰਟਨ ਕਨੇਡਾ ਦੀ ਖੂਬਸੂਰਤ ਐਡਮਿੰਟਨ ਪਬਲਿਕ ਲਾਇਬਰੇਰੀ 17 ਸਟਰੀਟ ਮੈਡੋਜ਼ ਵਿਖੇ ਇੱਕ ਸ਼ਾਨਦਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸਟੀ ਵਿੱਚ ਕਵੀ ਦਰਸ਼ਨ ਅਣਜਾਣ ਦਾ ਕਾਵਿ ਸੰਗ੍ਰਹਿ ‘ਰੂਹ ਦੇ ਅਥਰੂ’ ਦਾ ਵਿਮੋਚਨ ਕੀਤਾ ਗਿਆ ਅਤੇ ਉਹਨਾਂ ਨੂੰ ਗੁਰਮੁਖੀ ਅੱਖਰਾਂ ਨਾਲ ਸੱਜੀ ਹੋਈ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਬੋਲੀਆਂ ਲੇਖਕਾ ਸੁਰਜੀਤ ਕੌਰ ਧਾਲੀਵਾਲ ਅਤੇ ਬਲਵਿੰਦਰ ਕੌਰ ਗਿੱਲ ਨੇ ਪ੍ਰਧਾਨਗੀ ਕੀਤੀ। ਰੂਹ ਦੇ ਅੱਥਰੂ ਕਾਵਿ ਸਮੂਹ ਉੱਪਰ ਦਲਬੀਰ ਸਿੰਘ ਰਿਆੜ ਅਤੇ ਬਲਵਿੰਦਰ ਬਾਲਮ ਨੇ ਬੋਲਦੇ ਹੋਏ ਕਿਹਾ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਵਰਤਮਾਨ ਹਾਲਾਤਾਂ ਦੀ ਨਬਜ਼ ਨੂੰ ਟਟੋਲਦੀਆਂ ਹੋਈਆਂ ਯਥਾਰਥ ਦੀ ਤਸਵੀਰ ਪੇਸ਼ ਕਰਦੀਆਂ ਹਨ। ਅੰਧ ਵਿਸ਼ਵਾਸ ਅਤੇ ਸਮੇਂ ਦੇ ਸੱਚ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਇਸ ਪੁਸਤਕ ਵਿੱਚ ਲਗਭਗ 123 ਕਵਿਤਾਵਾਂ ਹਨ।ਵਿਸ਼ੇਸ਼ ਤੌਰ ਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਉਂਦੀਆਂ ਕਵਿਤਾਵਾਂ ਨਫਾ ਨੁਕਸਾਨ ਦੀ ਵੀ ਪੈਰਵਾਈ ਕਰਦੀਆਂ ਹਨ। ਦਰਸ਼ਨ ਅਣਜਾਣ ਮਾਲਵੇ ਦੇ ਪਿੰਡ ਪਿੱਦੋ ਜ਼ਿਲਾ ਬਠਿੰਡਾ ਚੋਂ ਜਨਮ ਲੈ ਕੇ ਕਨੇਡਾ ਪਹੁੰਚਿਆ। ਉਹ ਚੇਤਨ ਪ੍ਰਵਾਸੀ ਕਵੀ ਹੈ। ਆਮ ਲੋਕਾਂ ਨਾਲੋਂ ਵਧੇਰੇ ਕੋਮਲ ਭਾਵੀ ਹੋਏ ਬਗੈਰ ਕੋਈ ਵਿਅਕਤੀ ਕਵੀ ਨਹੀਂ ਬਣ ਸਕਦਾ। ਉਹ ਸੱਚ ਮੁੱਚ ਹੱਦ ਦਰਜੇ ਦਾ ਕੋਮਲ ਭਾਵੀ ਕਵੀ ਹੈ। ਵਿਦੇਸ਼ੀ ਧਰਤੀ ਤੇ ਰਹਿੰਦਿਆਂ ਉਸਨੇ ਨਾ ਆਪਣੀ ਧਰਤੀ ਨੂੰ ਭੁਲਾਇਆ ਤੇ ਨਾ ਹੀ ਮਾਤ ਭਾਸ਼ਾ ਤੋਂ ਪਾਸਾ ਵੱਟਿਆ।ਕਵੀ ਆਪਣੇ ਵਿਚਾਰ,ਅਹਿਸਾਸ ਤੇ ਅਨੁਭਵ ਅਸਲ ਚੋਂ ਸਹਿਜਤਾ, ਸਰਲਤਾ ਤੇ ਸੌਖ ਨਾਲ ਆਪਣੀ ਮਾਤ ਭਾਸ਼ਾ ਵਿੱਚ ਹੀ ਪਰਗਟ ਕਰ ਸਕਦਾ ਹੈ। ਇਸ ਸਬੰਧੀ ਉਹ ਡੱਟ ਕੇ ਮਾਂ ਬੋਲੀ ਤੇ ਪਹਿਰਾ ਦੇ ਰਿਹਾ ਹੈ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆ। ਕਵੀ ਦਰਬਾਰ ਵਿੱਚ ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ, ਸਤਨਾਮ ਗਾਹਲੇ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਨਰਿੰਦਰ ਲੁਬਾਣਾ ਤੇ ਤਜਿੰਦਰਪਾਲ ਸਿੰਘ ਰਿਆੜ, ਸੁਰਜੀਤ ਕੌਰ ਧਾਲੀਵਾਲ, ਬਲਵਿੰਦਰ ਕੌਰ ਗਿੱਲ, ਪਾਰਸ ਮਹੀਨੀਆਂ, ਦਰਸ਼ਨ ਅਣਜਾਣ, ਸੁਖਦੇਵ ਸਿੰਘ, ਕੇਵਲ ਸਿੰਘ ਬੱਲ, ਪ੍ਰਗਟ ਸਿੰਘ, ਕਸ਼ਮੀਰਾ ਸਿੰਘ, ਮਾਸਟਰ ਅਜੀਤ ਸਿੰਘ, ਕਾਰਜ ਸਿੰਘ ਔਲਖ, ਕਰਨੈਲ ਸਿੰਘ ਪਰਮਾਰ, ਮਨਜੀਤ ਬੱਲ, ਗੁਰਦਿਆਲ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿਆਂ। ਮੰਚ ਸੰਚਾਲਨ ਦੇ ਫਰਜ਼ ਕੇਵਲ ਬੱਲ ਨੇ ਬਾਖੂਬੀ ਨਿਭਾਏ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News