Home » ਸੰਸਾਰ » ਜਰਮਨੀ » ਜਲਾਵਤਨੀ ਪੰਥਕ ਆਗੂ ਸ੍ਰ : ਗੁਰਚਰਨ ਸਿੰਘ ਗੁਰਾਇਆਂ ਦੇ ਪਿਤਾ ਬਾਪੂ ਨਿਰਮਲ ਸਿੰਘ ਜੀ ਕਰ ਗਏ ਅਕਾਲ ਚਲਾਣਾ, ਵੱਖ ਵੱਖ ਪੰਥਕ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ।

ਜਲਾਵਤਨੀ ਪੰਥਕ ਆਗੂ ਸ੍ਰ : ਗੁਰਚਰਨ ਸਿੰਘ ਗੁਰਾਇਆਂ ਦੇ ਪਿਤਾ ਬਾਪੂ ਨਿਰਮਲ ਸਿੰਘ ਜੀ ਕਰ ਗਏ ਅਕਾਲ ਚਲਾਣਾ, ਵੱਖ ਵੱਖ ਪੰਥਕ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ।

SHARE ARTICLE

26 Views

ਜਰਮਨੀ 2 ਜੁਲਾਈ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਦੇ ਮੀਤ ਪ੍ਰਧਾਨ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੋ ਕੋਆਰਡੀਨੇਟਰ ਜਲਾਵਤਨੀ ਪੰਥਕ ਆਗੂ ਸਰਦਾਰ ਗੁਰਚਰਨ ਸਿੰਘ ਗੁਰਾਇਆਂ ਦੇ ਸਤਿਕਾਰਯੋਗ ਪਿਤਾ ਜੀ ਪੰਜਾਬ ਦੀ ਧਰਤੀ ਤੇ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਬਖ਼ਸ਼ੇ ਹੋਏ ਸਵਾਸਾਂ ਦੀ ਪੂੰਜੀ ਭੋਗ ਕੇ 86 ਸਾਲ ਦੀ ਉਮਰ ਵਿੱਚ ਬਾਪੂ ਨਿਰਮਲ ਸਿੰਘ ਜੀ ਅਕਾਲ ਚਲਾਣਾ ਕਰ ਗਏ। ਸ੍ਰ : ਗੁਰਾਇਆਂ ਨੇ ਦੱਸਿਆ ਕਿ 17 ਸਾਲ ਪਹਿਲਾਂ ਸਾਡੀ ਸਤਿਕਾਰਯੋਗ ਮਾਤਾ ਬੀਬੀ ਕੁਲਵਿੰਦਰ ਕੌਰ ਜੀ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ।
ਜਲਾਵਤਨੀ ਦੀ ਮਜਬੂਰੀ ਕਾਰਨ ਅਸੀਂ ਆਪਣੇ ਮਾਤਾ-ਪਿਤਾ ਜੀ ਦੀ ਸੇਵਾ, ਸੰਭਾਲ ਅਤੇ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਤੋਂ ਵਾਂਝੇ ਰਹਿ ਗਏ, ਜਿਸ ਦਾ ਦੁੱਖ ਸਾਡੇ ਦਿਲ ਵਿੱਚ ਸਦਾ ਰਹੇਗਾ।
ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਡੇ ਇਸ ਅਸਮਰੱਥਾਪਣ ਨੂੰ ਬਖ਼ਸ਼ਣ ਅਤੇ ਸਾਡੇ ਸਤਿਕਾਰਯੋਗ ਮਾਤਾ-ਪਿਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ । ਜਿਨ੍ਹਾਂ ਕਾਰਨਾ ,ਮਜਬੂਰੀਆਂ ਕਰਕੇ ਇਸ ਤੋਂ ਵਾਂਝੇ ਰਹੇ ਹਾਂ ਉਹਨਾਂ ਕੌਮੀ ਕਾਰਜਾਂ ਵਿੱਚ ਦਿ੍ਰੜਤਾ ਤੇ ਰਹਿੰਦੇ ਸਵਾਸਾਂ ਤੱਕ ਯੋਗਦਾਨ ਪਾਉਣ ਦਾ ਬੱਲ ਬੱਖਸ਼ੇ । ਇਸ ਵਕਤ ਉਹਨਾਂ ਨਾਲ ਸਰਦਾਰ ਬਲਕਾਰ ਸਿੰਘ ਬਰਿਆਰ, ਨਰਿੰਦਰ ਸਿੰਘ ਘੋਤੜਾ, ਕਮਲਜੀਤ ਸਿੰਘ ਰਾਏ, ਜਸਵੰਤ ਸਿੰਘ ਢਿੱਲੋ, ਗੁਰਦੀਪ ਸਿੰਘ ਪ੍ਰਦੇਸੀ , ਨਿਰਮਲ ਸਿੰਘ ਹੰਸਪਾਲ, ਪ੍ਰਧਾਨ ਅਵਤਾਰ ਸਿੰਘ ਸਟੁਟਗਾਰਟ , ਪ੍ਰਧਾਨ ਅਨੂਪ ਸਿੰਘ ਘੋਤੜਾ, ਸੰਤੋਖ ਸਿੰਘ ਸਟਟਗਾਰਟ , ਸੁਖਚੈਨ ਸਿੰਘ, ਦਿਲਬਾਗ ਸਿੰਘ ਨਿਊਨਬਰਗ, ਤਰਸੇਮ ਸਿੰਘ ਅਟਵਾਲ ,ਗੁਰਪਾਲ ਸਿੰਘ ਪਾਲਾ, ਹਰਦਵਿੰਦਰ ਸਿੰਘ, ਹਰਤਾਜ ਸਿੰਘ ਗਾਹੜਾ ,ਸਤਨਾਮ ਸਿੰਘ , ਕਰਨੈਲ ਸਿੰਘ ਪਰਦੇਸੀ, ਰੁਲਦਾ ਸਿੰਘ, ਹਰਮੀਤ ਸਿੰਘ ਲੇਹਲ ਅੰਗਰੇਜ਼ ਸਿੰਘ ਵੱਲੋਂ ਸਰਦਾਰ ਗੁਰਚਰਨ ਸਿੰਘ ਗੁਰਾਇਆ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਕਿਹਾ ਕਿ ਬਜ਼ੁਰਗ ਹਮੇਸ਼ਾ ਬੱਚਿਆਂ ਦੇ ਸਿਰ ਤੇ ਬੋਹੜ ਦੀਆਂ ਛਾਵਾਂ ਹੁੰਦੇ ਹਨ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News