ਇੰਗਲੈਂਡ 20 ਜੂਨ, 2026 (ਖਿੜਿਆ ਪੰਜਾਬ)
ਗਲੋਬਲ ਸਿੱਖ ਕੌਂਸਲ, ਸ. ਨਵਕਿਰਨ ਸਿੰਘ ਐਡਵੋਕੇਟ ਅਤੇ ਸਿੱਖ ਕੌਮ ਦੇ ਹੋਰ ਸਤਿਕਾਰਯੋਗ ਨੁਮਾਇੰਦਿਆਂ ਵੱਲੋਂ 5 ਜੂਨ, 2026 ਨੂੰ ਭਾਰਤ ਸਰਕਾਰ ਨਾਲ ਲੰਬੇ ਸਮੇਂ ਤੋਂ ਲਟਕੇ ਸਿੱਖ ਮਸਲਿਆਂ ਬਾਰੇ ਸੰਵਾਦ ਸ਼ੁਰੂ ਕਰਨ ਲਈ ਕੀਤੀ ਗਈ ਪਹਿਲ ਦਾ ਪੂਰਨ ਸਮਰਥਨ ਕਰਦੀ ਹੈ।
ਕੌਂਸਲ ਇਸ ਗੱਲ ਦੀ ਸ਼ਲਾਘਾ ਕਰਦੀ ਹੈ ਕਿ ਇਹ ਮਸਲੇ ਭਾਰਤ ਦੇ ਸੰਵਿਧਾਨਕ ਅਤੇ ਕਾਨੂੰਨੀ ਢਾਂਚੇ ਦੇ ਦਾਇਰੇ ਵਿੱਚ ਰਹਿੰਦਿਆਂ, ਸ਼ਾਂਤਮਈ ਅਤੇ ਰਚਨਾਤਮਕ ਢੰਗ ਨਾਲ ਉਠਾਏ ਗਏ ਹਨ। ਪੇਸ਼ ਕੀਤੇ ਗਏ ਮਸਲੇ ਸਿੱਖ ਪੰਥ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਉੱਤੇ ਇਮਾਨਦਾਰੀ ਨਾਲ ਵਿਚਾਰ ਕਰਕੇ ਅਰਥਪੂਰਨ ਸੰਵਾਦ ਦੀ ਸਖ਼ਤ ਲੋੜ ਹੈ।
ਇਸ ਸੰਵਾਦ ਵਿੱਚ ਸਿੱਖ ਪਛਾਣ ਅਤੇ ਧਾਰਮਿਕ ਅਧਿਕਾਰਾਂ ਦੀ ਰੱਖਿਆ, ਕਿਰਪਾਨ ਧਾਰਨ ਕਰਨ ਦੇ ਅਧਿਕਾਰ ਸੰਬੰਧੀ ਸਪੱਸ਼ਟ ਹਦਾਇਤਾਂ, ਆਨੰਦ ਮੈਰਿਜ ਐਕਟ ਨੂੰ ਹੋਰ ਮਜ਼ਬੂਤ ਕਰਨਾ, ਸਿੱਖ ਕੈਦੀਆਂ ਦੇ ਮਾਮਲਿਆਂ ਦੀ ਸਮੀਖਿਆ, ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਅਤੇ ਵਾਪਸੀ, ਪੰਜਾਬੀ ਭਾਸ਼ਾ ਦੀ ਰੱਖਿਆ, ਕਰਤਾਰਪੁਰ ਸਾਹਿਬ ਕੌਰੀਡੋਰ, ਵਿਦੇਸ਼ ਵਸਦੇ ਸਿੱਖਾਂ ਲਈ ਵੀਜ਼ਾ ਸਹੂਲਤਾਂ, ਬਲੈਕਲਿਸਟ ਦਾ ਖਾਤਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਸਿੱਖ ਵਿਰਾਸਤੀ ਸਮੱਗਰੀ ਦੀ ਵਾਪਸੀ ਅਤੇ ਜੂਨ 1984 ਤੇ ਨਵੰਬਰ 1984 ਨਾਲ ਜੁੜੇ ਇਨਸਾਫ ਅਤੇ ਇਤਿਹਾਸਕ ਜ਼ਖਮਾਂ ਨਾਲ ਸੰਬੰਧਤ ਮਸਲੇ ਸ਼ਾਮਲ ਹਨ।
ਗਲੋਬਲ ਸਿੱਖ ਕੌਂਸਲ ਦਾ ਮੰਨਣਾ ਹੈ ਕਿ ਸਿੱਖ ਕੌਮ ਦੇ ਨੁਮਾਇੰਦਿਆਂ ਅਤੇ ਭਾਰਤ ਸਰਕਾਰ ਦਰਮਿਆਨ ਸਤਿਕਾਰਪੂਰਵਕ ਅਤੇ ਗੰਭੀਰ ਗੱਲਬਾਤ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ, ਗਲਤਫਹਿਮੀਆਂ ਨੂੰ ਘਟਾਉਣ ਅਤੇ ਭਰੋਸੇ ਦਾ ਮਾਹੌਲ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ। ਇਹ ਮਸਲੇ ਸਿੱਖ ਕੌਮ ਦੀ ਪਛਾਣ, ਧਾਰਮਿਕ ਆਜ਼ਾਦੀ, ਇਨਸਾਫ, ਵਿਰਾਸਤ ਅਤੇ ਮਰਯਾਦਾ ਨਾਲ ਡੂੰਘੇ ਤੌਰ ਤੇ ਜੁੜੇ ਹੋਏ ਹਨ।
ਕੌਂਸਲ ਇਸ ਗੱਲ ਦਾ ਵੀ ਸਵਾਗਤ ਕਰਦੀ ਹੈ ਕਿ ਇਹ ਪ੍ਰਸਤਾਵ ਗੱਲਬਾਤ ਲਈ ਇੱਕ ਸਕਾਰਾਤਮਕ ਮਾਹੌਲ ਬਣਾਉਣ ਵੱਲ ਇੱਕ ਕਦਮ ਵਜੋਂ ਪੇਸ਼ ਕੀਤਾ ਗਿਆ ਹੈ, ਅਤੇ ਇਸ ਵਿੱਚ ਉਠਾਏ ਗਏ ਨੁਕਤੇ ਅੰਤਿਮ ਜਾਂ ਪੂਰਨ ਨਹੀਂ ਹਨ। ਅਗਲੇ ਪੜਾਅ ਵਿੱਚ ਵਿਆਪਕ ਸਿੱਖ ਭਾਈਚਾਰੇ ਵੱਲੋਂ ਆਉਣ ਵਾਲੇ ਸੁਝਾਵਾਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ।
ਗਲੋਬਲ ਸਿੱਖ ਕੌਂਸਲ ਇਸ ਪਹਿਲ ਨੂੰ ਆਪਣਾ ਨੈਤਿਕ ਸਮਰਥਨ ਦਿੰਦੀ ਹੈ ਅਤੇ ਆਸ ਕਰਦੀ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖ ਕੌਮ ਨਾਲ ਅਰਥਪੂਰਨ ਸੰਵਾਦ ਸ਼ੁਰੂ ਕਰਨ ਲਈ ਯੋਗ ਕਦਮ ਚੁੱਕੇਗੀ। ਕੌਂਸਲ ਦਾ ਵਿਸ਼ਵਾਸ ਹੈ ਕਿ ਇਮਾਨਦਾਰ ਗੱਲਬਾਤ, ਆਪਸੀ ਸਤਿਕਾਰ ਅਤੇ ਸਮੇਂ ਸਿਰ ਕੀਤੀ ਕਾਰਵਾਈ ਸ਼ਾਂਤੀ, ਸਮਝਦਾਰੀ ਅਤੇ ਇਨਸਾਫ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ।
ਜਾਰੀ ਕਰਤਾ:
ਅੰਮ੍ਰਿਤਪਾਲ ਸਿੰਘ ਸਚਦੇਵਾ
ਪ੍ਰਧਾਨ
ਗਲੋਬਲ ਸਿੱਖ ਕੌਂਸਲ
ਚੜ੍ਹਦੀ ਕਲਾ!
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN









