Home » ਨਵੀਂ ਦਿੱਲੀ » ਘਲੂਘਾਰਾ “ਜੂਨ ’84 ਫੌਜ ਵਲੋਂ ਗੁਰਧਾਮਾਂ ਤੇ ਚਲਾਈਆਂ ਗੋਲੀਆਂ ਤੇ ਰੁਕ ਗਈਆਂ, ਪਰ ਚੀਸਾਂ ਅੱਜ ਵੀ ਸਿੱਖ ਹਿਰਦਿਆਂ ‘ਚ ਹਨ ਗੂੰਜਦੀਆਂ”: ਭਾਈ ਸਰੂਪ ਸਿੰਘ ਰੂਪ

ਘਲੂਘਾਰਾ “ਜੂਨ ’84 ਫੌਜ ਵਲੋਂ ਗੁਰਧਾਮਾਂ ਤੇ ਚਲਾਈਆਂ ਗੋਲੀਆਂ ਤੇ ਰੁਕ ਗਈਆਂ, ਪਰ ਚੀਸਾਂ ਅੱਜ ਵੀ ਸਿੱਖ ਹਿਰਦਿਆਂ ‘ਚ ਹਨ ਗੂੰਜਦੀਆਂ”: ਭਾਈ ਸਰੂਪ ਸਿੰਘ ਰੂਪ

SHARE ARTICLE

21 Views

👉 ਦਰਬਾਰ ਸਾਹਿਬ ‘ਤੇ ਹਮਲੇ ਦੀ ਪੀੜ ਅੱਜ ਵੀ ਕੌਮ ਦੇ ਦਿਲਾਂ ਵਿੱਚ ਜ਼ਿੰਦਾ, ਸ਼ਹੀਦਾਂ ਦੀ ਕੁਰਬਾਨੀ ਸਦਾ ਰਹੇਗੀ ਅਮਰ, ਜੂਨ ’84 ਘਲੂਘਾਰੇ ਨੂੰ ਯਾਦ ਕਰ ਭਾਵੁਕ ਹੋਏ ਭਾਈ ਸਰੂਪ ਸਿੰਘ ਰੂਪ । ਨਵੀਂ ਦਿੱਲੀ 3 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਸਿੱਖ ਇਤਿਹਾਸ ਦਾ ਉਹ ਦਰਦਨਾਕ ਅਤੇ ਅਮਿੱਟ ਅਧਿਆਇ ਹੈ, ਜਿਸਦੀ ਪੀੜ ਅੱਜ ਵੀ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਹਿਰਦੇ ਵਿੱਚ ਧੜਕਦੀ ਹੈ। ਇਹ ਉਹ ਸਮਾਂ ਸੀ ਜਦੋਂ ਸੰਸਾਰ ਭਰ ਦੇ ਸਿੱਖਾਂ ਦੇ ਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਰਕਾਰੀ ਤਾਕਤ ਦੇ ਨਸ਼ੇ ਵਿੱਚ ਇੱਕ ਅਜਿਹਾ ਹਮਲਾ ਕੀਤਾ ਗਿਆ, ਜਿਸਨੇ ਮਨੁੱਖਤਾ, ਲੋਕਤੰਤਰ ਅਤੇ ਧਾਰਮਿਕ ਅਜ਼ਾਦੀ ਨੂੰ ਲਹੂ-ਲੁਹਾਣ ਕਰ ਦਿੱਤਾ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਰੂਪ ਸਿੰਘ ਰੂਪ ਨੇ ਕਿਹਾ ਜਿਸ ਧਰਤੀ ਤੋਂ ਸਦੀਆਂ ਤੋਂ ਸਰਬੱਤ ਦੇ ਭਲੇ ਦਾ ਸੰਦੇਸ਼ ਗੂੰਜਦਾ ਰਿਹਾ, ਜਿਸ ਅਸਥਾਨ ਨੇ ਜ਼ੁਲਮ ਦੇ ਵਿਰੁੱਧ ਖੜ੍ਹਨ ਦੀ ਪ੍ਰੇਰਣਾ ਦਿੱਤੀ, ਉਸ ਪਵਿੱਤਰ ਧਾਮ ਨੂੰ ਗੋਲੀਆਂ, ਗੋਲਿਆਂ ਅਤੇ ਟੈਂਕਾਂ ਨਾਲ ਰੌੰਦਣ ਦੀ ਕੋਸ਼ਿਸ਼ ਕੀਤੀ ਗਈ। ਹਜ਼ਾਰਾਂ ਬੇਗੁਨਾਹ ਸੰਗਤਾਂ, ਸੇਵਾਦਾਰਾਂ, ਬੀਬੀਆਂ, ਬੱਚਿਆਂ ਅਤੇ ਸਿੰਘਾਂ ਦਾ ਖੂਨ ਇਸ ਪਵਿੱਤਰ ਧਰਤੀ ਉੱਤੇ ਵਹਾਇਆ ਗਿਆ। ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਸਿਰਫ਼ ਇੱਟਾਂ ਅਤੇ ਪੱਥਰਾਂ ਦੀ ਇਮਾਰਤ ਨਹੀਂ। ਇਹ ਸਿੱਖ ਕੌਮ ਦੀ ਅਣਖ, ਆਜ਼ਾਦੀ ਅਤੇ ਜ਼ੁਲਮ ਦੇ ਵਿਰੁੱਧ ਖੜ੍ਹਨ ਦਾ ਪ੍ਰਤੀਕ ਹੈ। ਉਸ ਉੱਤੇ ਕੀਤਾ ਗਿਆ ਹਮਲਾ ਦਰਅਸਲ ਪੂਰੇ ਪੰਥ ਦੀ ਅਸਮਿਤਾ ਅਤੇ ਸਵਾਭਿਮਾਨ ਉੱਤੇ ਹਮਲਾ ਸੀ। ਭਾਈ ਸਰੂਪ ਸਿੰਘ ਰੂਪ ਨੇ ਕਿਹਾ ਅੱਜ ਜਦੋਂ ਅਸੀਂ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਤਾਂ ਸਿਰਫ਼ ਅੱਖਾਂ ਵਿੱਚ ਹੰਝੂ ਹੀ ਨਹੀਂ, ਸਗੋਂ ਆਪਣੇ ਅੰਦਰ ਇਹ ਪ੍ਰਣ ਵੀ ਜਗਾਉਣਾ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਦਿੱਤੇ ਸਿਧਾਂਤਾਂ, ਆਪਣੀ ਪੰਥਕ ਅਣਖ ਅਤੇ ਆਪਣੇ ਇਤਿਹਾਸ ਨੂੰ ਕਦੇ ਨਹੀਂ ਭੁੱਲਾਂਗੇ। ਜਿਨ੍ਹਾਂ ਨੇ ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ, ਜਿਨ੍ਹਾਂ ਨੇ ਗੁਰੂ ਘਰ ਦੀ ਸ਼ਾਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਉਹ ਸਦਾ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ। ਉਨ੍ਹਾਂ ਕਿਹਾ ਅੱਜ ਅਸੀਂ ਸਮੂਹ ਸ਼ਹੀਦਾਂ ਨੂੰ ਸਿਰ ਨਿਵਾ ਕੇ ਸ਼ਰਧਾਂਜਲੀ ਭੇਟ ਕਰੀਏ ਅਤੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਵੀ ਸੱਚ, ਇਨਸਾਫ਼ ਅਤੇ ਧਰਮ ਦੀ ਰੱਖਿਆ ਲਈ ਹਮੇਸ਼ਾਂ ਦ੍ਰਿੜ੍ਹ ਰਹਿਣ ਦਾ ਬਲ ਬਖ਼ਸ਼ਣ। “ਦੇਹ ਸ਼ਿਵਾ ਬਰ ਮੋਹੇ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ, ਨ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰ ਅਪਨੀ ਜੀਤ ਕਰੋਂ॥” ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ। ਸ਼ਹੀਦ ਸਿੰਘ-ਸਿੰਘਣੀਆਂ ਅਮਰ ਰਹਿਣ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਹੈਨਰੀ ਨੋਵਾਕ ਕਤਲ ਮਾਮਲੇ ਯੂਕੇ ਗ੍ਰਹਿ ਮੰਤਰੀ ਨੂੰ ਭੇਜੇ ਗਏ ਪੱਤਰ ਵਿੱਚ ਸੀਪੀਐਸ ਅਤੇ ਪੁਲਿਸ ਦੀਆਂ ਗੰਭੀਰ ਗਲਤੀਆਂ ਬੇਨਕਾਬ ਕਰਣ ਦੀ ਮੰਗ 👉 ਪੁਲਿਸ ਦੀ ਨਾਕਾਮੀ ਦਿਗਵਾ ਵੱਲੋਂ ਵਰਤਿਆ ਗਿਆ ਕਤਲ ਦਾ ਹਥਿਆਰ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਕਿਰਪਾਨ ਨਹੀਂ