8 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੇ ਨੌਜਵਾਨੀ ਦਾ ਘਾਣ ਕਰਨ ਵਾਲੇ ਦਾਗੀਆਂ ਦਾ ਹੁਣ ਬਚਣਾ ਅਸੰਭਵ, ‘ਸਭ ਫੜੇ ਜਾਣਗੇ’ – ਬ੍ਰਹਮਪੁਰਾ
– _ਪਿੰਡ ਮੰਮਣਕੇ ਖ਼ੁਰਦ ਵਿਖੇ ਬ੍ਰਹਮਪੁਰਾ ਦੀ ਅਗਵਾਈ ‘ਚ ਅਕਾਲੀ ਵਰਕਰਾਂ ਦੀ ਭਰਵੀਂ ਮੀਟਿੰਗ_

ਤਰਨ ਤਾਰਨ 2 ਜੂਨ ( ਗੁਰਪ੍ਰੀਤ ਸਿੰਘ ਸੈਡੀ) 8 ਗੁਰੂ ਸਾਹਿਬਾਨ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਦੀ ਮਾਣ-ਮਰਿਆਦਾ ਨੂੰ ਢਾਹ ਲਾਉਣ ਵਾਲੇ ਅਤੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਦਾਗੀ ਅਨਸਰਾਂ ਦਾ ਹੁਣ ਬਚਣਾ ਨਾਮੁਮਕਿਨ ਹੈ, ਅਤੇ ਕਾਨੂੰਨ ਦੇ ਸਖ਼ਤ ਸ਼ਿਕੰਜੇ ਵਿੱਚ ਹੁਣ ਸਭ ਫੜੇ ਜਾਣਗੇ। ਇਹਨਾਂ ਸਪੱਸ਼ਟ ਅਤੇ ਸਖ਼ਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮੰਮਣਕੇ ਖੁਰਦ ਵਿਖੇ ਅਕਾਲੀ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਬ੍ਰਹਮਪੁਰਾ ਨੇ ਮੌਜੂਦਾ ਹਾਲਾਤਾਂ ‘ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ, ਬਿਨਾਂ ਕਿਸੇ ਦਾ ਨਾਂ ਲਏ ਬਹੁਤ ਹੀ ਡੂੰਘੀ ਸਿਆਸੀ ਰਣਨੀਤੀ ਤਹਿਤ ਸਿੱਧਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜਿਹੜੇ ਲੋਕ ਸਿਆਸੀ ਛਤਰੀ ਹੇਠ ਬੈਠ ਕੇ ਆਪਣੇ ਕਾਲੇ ਕਾਰੋਬਾਰਾਂ ਰਾਹੀਂ ਇਸ ਪਵਿੱਤਰ ਧਰਤੀ ਨੂੰ ਕਲੰਕਿਤ ਕਰ ਰਹੇ ਹਨ, ਉਹਨਾਂ ਦਾ ਸਮਾਂ ਹੁਣ ਪੂਰਾ ਹੋ ਚੁੱਕਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਨੌਜਵਾਨੀ ਦੀ ਬਰਬਾਦੀ ਦੀ ਨੀਂਹ ਰੱਖਣ ਵਾਲੇ ਦਾਗੀਆਂ ਨੂੰ ਬਚਾਉਣ ਲਈ ਭਾਵੇਂ ਕੋਈ ਕਿੰਨਾ ਵੀ ਵੱਡਾ ਪ੍ਰਸ਼ਾਸਨਿਕ ਜਾਂ ਸਿਆਸੀ ਅਸਰ-ਰਸੂਖ ਕਿਉਂ ਨਾ ਵਰਤ ਲਵੇ, ਇਤਿਹਾਸ ਅਤੇ ਕਾਨੂੰਨ ਦੀ ਅਦਾਲਤ ਵਿੱਚੋਂ ਕੋਈ ਨਹੀਂ ਬਚੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਕਿਹਾ, “ਸੱਚਾਈ ਦੇ ਰਾਹ ‘ਤੇ ਚੱਲਦਿਆਂ, ਇਹ ਤੈਅ ਹੈ ਕਿ ਪਰਦੇ ਪਿੱਛੇ ਰਹਿ ਕੇ ਪੰਜਾਬ ਦੀਆਂ ਜੜ੍ਹਾਂ ਵੱਢਣ ਵਾਲੇ ਸਾਰੇ ਚਿਹਰੇ ਨੰਗੇ ਹੋਣਗੇ ਅਤੇ ਇੱਕ-ਇੱਕ ਕਰਕੇ ਸਭ ਫੜੇ ਜਾਣਗੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸਰਪ੍ਰਸਤ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਇਸ ਇਲਾਕੇ, ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਕੀਤੇ ਇਤਿਹਾਸਕ ਕਾਰਜਾਂ ਨੂੰ ਲੋਕ ਅੱਜ ਵੀ ਬੜੇ ਸਤਿਕਾਰ ਨਾਲ ਸਲਾਹੁੰਦੇ ਹਨ। ਸ. ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਲੋਕਤੰਤਰ ਵਿੱਚ ਤਾਕਤ ਦਾ ਅਸਲ ਮਾਲਕ ਲੋਕ ਹਨ ਅਤੇ ਜਦੋਂ ਲੋਕ ਲਾਮਬੰਦ ਹੋ ਜਾਣ ਤਾਂ ਵੱਡੇ-ਵੱਡੇ ਅਪਰਾਧਿਕ ਨੈੱਟਵਰਕ ਅਤੇ ਉਹਨਾਂ ਦੇ ਪੁਸ਼ਤ-ਪਨਾਹਾਂ ਦੇ ਮਹਿਲ ਢਹਿ-ਢੇਰੀ ਹੋ ਜਾਂਦੇ ਹਨ। ਇਹਨਾਂ ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਉਸੇ ਵਿਆਪਕ ਲੋਕ-ਲਹਿਰ ਦਾ ਹਿੱਸਾ ਹੈ, ਜੋ ਹੁਣ ਇਸ ਇਲਾਕੇ ਵਿੱਚ ਜਾਗਰੂਕਤਾ ਦਾ ਵੱਡਾ ਇਨਕਲਾਬ ਲਿਆ ਰਹੀ ਹੈ।
ਇਸ ਵਿਸ਼ਾਲ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਾਪੂ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਣਜੀਤ ਸਿੰਘ ਰਾਣਾ ਸਰਪੰਚ ਮੰਮਣਕੇ, ਸੁਰਜਨ ਸਿੰਘ ਕੁਹਾੜਕਾ ਸਾਬਕਾ ਸਰਪੰਚ, ਕੁਲਵੰਤ ਸਿੰਘ ਮਾਨੋਚਾਹਲ ਸਾਬਕਾ ਸਰਪੰਚ, ਸਕੱਤਰ ਸਿੰਘ ਗੋਪਾਲਾ ਸਾਬਕਾ ਸਰਪੰਚ, ਸੁਖਰਾਜ ਸਿੰਘ ਮੰਮਣਕੇ ਖੁਰਦ ਸਾਬਕਾ ਸਰਪੰਚ, ਦੇਸਾ ਸਿੰਘ ਸਰਪੰਚ ਮੰਮਣਕੇ ਖੁਰਦ, ਨਿਰਮਲ ਸਿੰਘ ਮੌਜੂਦਾ ਸਰਪੰਚ ਮੰਮਣਕੇ ਖੁਰਦ, ਮੇਜਰ ਸਿੰਘ ਮੰਮਣਕੇ ਸਾਬਕਾ ਸਰਪੰਚ, ਜਗਦੇਵ ਸਿੰਘ ਗੋਪਾਲਾ, ਨੰਬਰਦਾਰ ਹਰਭਜਨ ਸਿੰਘ ਮੰਮਣਕੇ ਕਲਾਂ, ਪ੍ਰੇਮ ਸਿੰਘ ਕਮਾਲਪੁਰ, ਸੁਲੱਖਣ ਸਿੰਘ, ਗੁਲਜਾਰ ਸਿੰਘ, ਹਰਦੇਵ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ ਸੋਨੀ (ਸਾਰੇ ਕਮਾਲਪੁਰ), ਸੁੱਚਾ ਸਿੰਘ ਫੌਜੀ, ਹਰਦੇਵ ਸਿੰਘ, ਬਿਕਰਮਜੀਤ ਸਿੰਘ, ਕੁਲਦੀਪ ਸਿੰਘ ਸੋਨੂ (ਦਰਜੀ), ਹਰੀ ਸਿੰਘ (ਸਾਰੇ ਕੁਹਾੜਕਾ), ਬਲਰਾਜ ਸਿੰਘ, ਹਰਜਿੰਦਰ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ, ਡਾਕਟਰ ਗੁਰਜੰਟ ਸਿੰਘ, ਕੁਲਬੀਰ ਸਿੰਘ, ਮਲਕੀਤ ਸਿੰਘ ਕੀਤੂ, ਪਾਲ ਸਿੰਘ ਫੌਜੀ ਮੌਜੂਦਾ ਮੈਂਬਰ ਪੰਚਾਇਤ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। –
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








