Home » ਕੈਨੇਡਾ » ਵੈਨਕੂਵਰ ‘ਚ ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਕੌਂਸਲੇਟ ਦਾ ਘਿਰਾਓ, ਨਿੱਝਰ ਮਾਮਲੇ ‘ਚ ਕੈਨੇਡਾ ਸਰਕਾਰ ‘ਤੇ ਵੀ ਉਠਾਏ ਗਏ ਤਿੱਖੇ ਸਵਾਲ 👉 “ਜੇ ਕਾਤਲ ਬੇਨਕਾਬ ਹਨ ਤਾਂ ਗ੍ਰਿਫ਼ਤਾਰੀਆਂ ਕਿਉਂ ਨਹੀਂ?” — ਵੈਨਕੂਵਰ ਪ੍ਰਦਰਸ਼ਨ ‘ਚ ਗੂੰਜੇ ਸਵਾਲ

ਵੈਨਕੂਵਰ ‘ਚ ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਕੌਂਸਲੇਟ ਦਾ ਘਿਰਾਓ, ਨਿੱਝਰ ਮਾਮਲੇ ‘ਚ ਕੈਨੇਡਾ ਸਰਕਾਰ ‘ਤੇ ਵੀ ਉਠਾਏ ਗਏ ਤਿੱਖੇ ਸਵਾਲ 👉 “ਜੇ ਕਾਤਲ ਬੇਨਕਾਬ ਹਨ ਤਾਂ ਗ੍ਰਿਫ਼ਤਾਰੀਆਂ ਕਿਉਂ ਨਹੀਂ?” — ਵੈਨਕੂਵਰ ਪ੍ਰਦਰਸ਼ਨ ‘ਚ ਗੂੰਜੇ ਸਵਾਲ

SHARE ARTICLE

89 Views

ਕੈਨੇਡਾ 19 ਮਈ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਦਿਵਸ ਨੂੰ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਵੈਨਕੂਵਰ ਵਿੱਚ ਖਾਲਿਸਤਾਨ ਰੈਫਰੈਂਡਮ ਸਮਰਥਕਾਂ ਵੱਲੋਂ ਭਾਰਤੀ ਕੌਂਸਲੇਟ ਦਾ ਘਿਰਾਓ ਕਰਦੇ ਹੋਏ ਵੱਡਾ ਅਤੇ ਤਿੱਖਾ ਪ੍ਰਦਰਸ਼ਨ ਕੀਤਾ ਗਿਆ। “ਖਾਲਿਸਤਾਨ ਜ਼ਿੰਦਾਬਾਦ” ਅਤੇ “ਨਿੱਝਰ ਨੂੰ ਇਨਸਾਫ਼ ਦਿਓ” ਦੇ ਗੂੰਜਦੇ ਨਾਅਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਭਾਈ ਰੰਧਾਵਾ ਜੋ ਕਿ ਖੁਦ ਨਿਸ਼ਾਨੇਵਤੇ ਹਨ, ਨੇ ਦੋਸ਼ ਲਗਾਇਆ ਕਿ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਖਾਲਿਸਤਾਨ ਸਮਰਥਕ ਸਿੱਖਾਂ ਖ਼ਿਲਾਫ਼ ਟ੍ਰਾਂਸਨੈਸ਼ਨਲ ਦਬਾਅ, ਧਮਕੀਆਂ ਅਤੇ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਵਾਲ ਕੀਤਾ ਕਿ ਜੇਕਰ ਕੈਨੇਡਾ ਸਰਕਾਰ ਕੋਲ ਨਿੱਝਰ ਕਤਲ ਮਾਮਲੇ ਨਾਲ ਜੁੜੇ ਸਬੂਤ ਹਨ ਤਾਂ ਫਿਰ ਮੁੱਖ ਦੋਸ਼ੀਆਂ ਖ਼ਿਲਾਫ਼ ਸਖ਼ਤ ਅਤੇ ਤੇਜ਼ ਕਾਰਵਾਈ ਕਿਉਂ ਨਹੀਂ ਹੋ ਰਹੀ? ਓਥੇ ਮੌਜੂਦ ਕਾਰਕੁਨਾਂ ਨੇ ਪੁੱਛਿਆ ਕੀ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਸਿਰਫ਼ ਬਿਆਨਾਂ ਤੱਕ ਸੀਮਿਤ ਰਹੇਗੀ.? ਨਿੱਝਰ ਕਤਲ ਮਾਮਲੇ ਦੀ ਪੂਰੀ ਸੱਚਾਈ ਦੁਨੀਆ ਸਾਹਮਣੇ ਕਦੋਂ ਆਵੇਗੀ.? ਕੀ ਕੈਨੇਡਾ ਸਰਕਾਰ ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਹੋਰ ਸਖ਼ਤ ਕਦਮ ਚੁੱਕੇਗੀ.? ਜੇਕਰ ਦੋਸ਼ ਗੰਭੀਰ ਹਨ ਤਾਂ ਅਜੇ ਤੱਕ ਪੂਰੀ ਜ਼ਿੰਮੇਵਾਰੀ ਕਿਉਂ ਤੈਅ ਨਹੀਂ ਹੋਈ.? ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਸਿੱਖ ਕੌਮ ਲਈ ਇੱਕ ਵੱਡੀ ਪ੍ਰੇਰਣਾ ਬਣ ਚੁੱਕੀ ਹੈ ਅਤੇ ਖਾਲਿਸਤਾਨ ਰੈਫਰੈਂਡਮ ਦੀ ਲਹਿਰ ਹੁਣ ਦੁਨੀਆ ਭਰ ਵਿੱਚ ਹੋਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ “ਸਿੱਖ ਕੌਮ ਨਾ ਡਰੀ ਹੈ ਤੇ ਨਾ ਹੀ ਆਪਣੀ ਆਵਾਜ਼ ਦਬਣ ਦੇਵੇਗੀ। ਨਿੱਝਰ ਦੀ ਸ਼ਹਾਦਤ ਦਾ ਇਨਸਾਫ਼ ਲੈ ਕੇ ਰਹਾਂਗੇ।” ਪ੍ਰਦਰਸ਼ਨ ਦੌਰਾਨ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਿੱਝਰ ਕਤਲ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਖ਼ਿਲਾਫ਼ ਹੋ ਰਹੇ ਦਬਾਅ ਨੂੰ ਰੋਕਣ ਲਈ ਪੱਕੀ ਨੀਤੀ ਬਣਾਈ ਜਾਵੇ। ਇਸ ਮੌਕੇ ਭਾਈ ਰੰਧਾਵਾ ਨੇ ਦਸਿਆ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਅਗਲੀਆਂ ਵੋਟਾਂ 16 ਅਗਸਤ 2026 ਨੂੰ ਇੰਡੀਆਨਾ (ਅਮਰੀਕਾ) ਅਤੇ 18 ਅਕਤੂਬਰ 2026 ਨੂੰ ਐਡਮਿੰਟਨ (ਕੈਨੇਡਾ) ਵਿੱਚ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 16 ਮਈ ਨੂੰ ਐਡਮਿੰਟਨ ਵਿੱਚ ਇੱਕ ਵਿਸ਼ਾਲ ਰੈਲੀ ਵੀ ਕੀਤੀ ਗਈ ਸੀ। ਇਸ ਵੱਡੇ ਇਕੱਠ ਵਿੱਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਨੱਤ, ਭਾਈ ਜੈਗ ਸਿੱਧੂ, ਭਾਈ ਚਰਨਜੀਤ ਸਿੰਘ, ਭਾਈ ਦਲਜੀਤ ਸਿੰਘ ਅਤੇ ਹੋਰ ਕਈ ਸਿੱਖ ਆਗੂ ਵਿਸ਼ੇਸ਼ ਤੌਰ ‘ਤੇ ਮੌਜੂਦ ਹਾਜਿਰ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਵੈਨਕੂਵਰ ‘ਚ ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਕੌਂਸਲੇਟ ਦਾ ਘਿਰਾਓ, ਨਿੱਝਰ ਮਾਮਲੇ ‘ਚ ਕੈਨੇਡਾ ਸਰਕਾਰ ‘ਤੇ ਵੀ ਉਠਾਏ ਗਏ ਤਿੱਖੇ ਸਵਾਲ 👉 “ਜੇ ਕਾਤਲ ਬੇਨਕਾਬ ਹਨ ਤਾਂ ਗ੍ਰਿਫ਼ਤਾਰੀਆਂ ਕਿਉਂ ਨਹੀਂ?” — ਵੈਨਕੂਵਰ ਪ੍ਰਦਰਸ਼ਨ ‘ਚ ਗੂੰਜੇ ਸਵਾਲ

ਗੁਰੂਬਾਣੀ ਦੇ ਲਾਈਵ ਚਲਦੇ ਕੀਰਤਨ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਐਡ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋਵੇਗੀ.? 👉 ਗੁਰਬਾਣੀ ਦੇ ਪ੍ਰਸਾਰਣ ਦੌਰਾਨ ਗੰਧਲੇ ਇਸ਼ਤਿਹਾਰ ਚਲਾਉਂਣ ਵਾਲੇ ਚੈਨਲਾਂ ਉਪਰ ਕਸਿਆ ਜਾਏ ਸ਼ਿਕੰਜਾ 👉 ਕੌਮ ਲਈ ਖ਼ਤਰੇ ਦੀ ਘੰਟੀ

ਸਰਕਾਰ ਵੱਲੋਂ ਬਣਾਏ ਐਕਟ ਵਿੱਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਤੇ ਸ਼ਬਦਾਵਲੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਭਰਵੀਂ ਇਕੱਤਰਤਾ 👉 ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਖਿਲਾਫ ਨਹੀਂ, ਕੇਵਲ ਐਕਟ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਨੂੰ ਹਟਾਉਣ ਦੀ ਕਰਦੇ ਹਾਂ ਮੰਗ – ਐਡਵੋਕੇਟ ਧਾਮੀ 👉 ਪੰਜਾਬ ਸਰਕਾਰ ਵੱਲੋਂ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ‘ਚ ਦਖਲ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ -ਬਾਬਾ ਟੇਕ ਸਿੰਘ