ਜਰਮਨੀ 13 ਮਈ (ਅਰਪਿੰਦਰ ਸਿੰਘ ਬਿੱਟੂ) ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਪਿੰਡ ਪੰਜਵੜ ਸ਼ਹੀਦਾਂ ਵਾਲਾ ! ਕੋਈ ਵਿਰਲਾ ਘਰ ਹੋਵੇਗਾ ਜਿਨ ਖਾਲਿਸਤਾਨ ਦੀ ਜੰਗੇ ਅਜ਼ਾਦੀ ਚ, ਹਿੱਸਾ ਨਾ ਪਾਇਆ ਹੋਵੇ ! ਬੀਤੇ ਐਤਵਾਰ ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਪੰਜਵੜ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜੋ ਸ਼ਹੀਦੀ ਜੋੜ ਮੇਲੇ ਦਾ ਰੂਪ ਧਾਰ ਗਿਆ । ਜਿੱਥੇ ਭਾਈ ਪਰਮਜੀਤ ਸਿੰਘ ਜੀ ਦੇ ਭਰਾਤਾ ਅਤੇ ਮਾਤਾ ਜੀ ਨੂੰ ਵੀ ਪਾਤਸ਼ਾਹ ਜੀ ਨੇ ਸ਼ਹਾਦਤ ਦੀ ਦਾਤ ਬਖਸ਼ੀ ਹੈ ਓਥੇ ਪਰਿਵਾਰ ਦੇ ਹਰ ਜੀਅ ਤੇ ਹਰ ਰਿਸ਼ਤੇਦਾਰ ਨੇ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡੇ ਤੇ ਹੰਢਾਇਆ ।
ਜਿਸ ਤਰਾਂ ਕਹਿੰਦੇ ਹਨ ਕਿ ਸ਼ਹੀਦ ਦੀ ਜ਼ਿੰਦਗੀ ਸ਼ਹਾਦਤ ਤੋਂ ਮਗਰੋਂ ਅਰੰਭ ਹੁੰਦੀ ਹੈ । ਭਾਵ ਲੋਕ ਚੇਤਿਆਂ ਚ, ਉਹ ਸਦੈਵ ਕਾਲ ਲਈ ਉੱਕਰ ਜਾਂਦੇ ਹਨ ਤੇ ਸਦੀਆਂ ਤੀਕ ਲੋਕ ਜੋੜ ਮੇਲੇ ਕਰ ਸ਼ਹੀਦਾਂ ਨੂੰ ਯਾਦ ਕਰਦੇ ਤੇ ਸੇਧ ਲੈਂਦੇ ਹਨ । ਐਤਵਾਰ ਵੀ ਜੋ ਜਲੌਅ ਗੁਰੂ ਘਰ ਵੇਖਣ ਨੂੰ ਮਿਲਿਆ ਬੜਾ ਅਲੌਕਿਕ ਸੀ । ਹਰ ਪਾਸੇ ਸ਼ਹੀਦੀ ਪਹਿਰੇ ਤੇ ਚੜਦੀਆਂ ਕਲਾਵਾਂ ! ਸਿੰਘਾਂ ਦੇ ਬੋਲ ਬਾਲੇ ! ਗੱਲ ਕੀ ਦਸਮ ਪਾਤਸ਼ਾਹ ਜੀ ਦੀ ਕਲਾ ਵਰਤ ਰਹੀ ਸੀ
ਕਈ ਵਾਰ ਅੰਹੀ ਨਾਸਤਿਕ ਬਿਰਤੀ ਤੇ ਭਟਕੀਆਂ ਹੋ ਰੱਬ ਨੂੰ ਢੁੱਡਾਂ ਮਾਰਦੇ ਤੇ ਨਾਰਦ ਵਾਲਾ ਨਾਚ ਨੱਚਦੇ ਹਨ ਤਾਂ ਚੁੱਪ ਨਹੀਂ ਰਿਹਾ ਜਾਂਦਾ ! ਇਹ ਹਾਓਮੇ ਗ੍ਰਸਤ ਪ੍ਰਜਾਤੀ ਤੇ ਕਈ ਵਾਰ ਤਰਸ ਵੀ ਆ ਜਾਂਦਾ ਤੇ ਮਯੂਸ ਵੀ ਹੋ ਜਾਈਦਾ । ਐਸ ਸ਼ਹੀਦੀ ਲਿਟਰੇਚਰ ਦਾ ਸਟੈਂਡ ਤੇ ਪੌੜੀਆਂ ਚ, ਲੱਗੀਆਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ, ਚੜਦੀ ਕਲਾ ਵਾਲੇ ਬੈਨਰ ਤੇ ਦਿਵਾਨ ਹਾਲ ਵਿੱਚ ਬੁਲੰਦ ਆਵਾਜ਼ ਚ, ਢਾਡੀ ਜੱਥਾ ਸ਼ਹੀਦ ਸਿੰਘਾਂ ਦੀਆਂ ਵਾਰਾਂ ਦਸਮ ਪਾਤਸ਼ਾਹ ਦੇ ਬੋਲਬਾਲੇ ਕਰ ਰਹੇ ਹਨ । ਪਾਤਸ਼ਾਹ
ਸੋ ਚੜਦੀ ਕਲਾ ਵਾਲੇ ਸਮਾਗਮ ਦਾ ਅਯੋਜਨ ਕਰਨ ਲਈ ਪੰਜਵੜ ਪਰਿਵਾਰ , ਸਿੱਖ ਫੈਡਰੇਸ਼ਨ ਜਰਮਨੀ ਤੇ ਵਿਸੇਸ਼ ਕਰਕੇ ਭਾਈ ਗੁਰਦਿਆਲ ਸਿੰਘ ਲਾਲੀ ਹੋਣਾ ਦਾ ਧੰਨਵਾਦ ! ਇਸ ਤੋ ਇਲਾਵਾ ਜਰਮਨ ਅਤੇ ਹੋਰਨਾਂ ਮੁਲਕਾਂ ਤੋਂ ਆਈਆਂ ਸਮੂਹ ਗੁਰੂ ਰੂਪ ਸੰਗਤਾਂ ਦਾ ਹਾਜ਼ਰੀਆਂ ਭਰਨ ਲਈ ਧੰਨਵਾਦ ! ਵਿਸੇਸ਼ ਤੌਰ ਤੇ ਪਹੁੰਚੇ ਭਾਈ ਮਨਿੰਦਰ ਸਿੰਘ ਆਗੂ ਸਿੱਖ ਫੈਡਰੇਸ਼ਨ ਕੈਨੇਡਾ ,ਭਾਈ ਕਲਦੀਪ ਸਿੰਘ ਚਹੇੜੂ ਆਗੂ ਸਿੱਖ ਫੈਡਰੇਸ਼ਨ ਬਰਤਾਨੀਆ, ਫੈਡਰੇਸ਼ਨ ਫਰਾਂਸ ਦੇ ਆਗੂ ਭਾਈ ਰਘਬੀਰ ਸਿੰਘ ਕੋਹਾੜ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖ਼ਾਲਸਾ ਜਰਮਨੀ ਦੇ ਮੁਖੀ ਭਾਈ ਰੇਸ਼ਮ ਸਿੰਘ ਬੱਬਰ, ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ , ਬੈਲਜ਼ੀਅਮ ਸਿੱਖ ਫੈਡਰੇਸ਼ਨ ਆਗੂ ਭਾਈ ਮਨਜੋਤ ਸਿੰਘ ਭੂਰਾ , ਦਲ ਖਾਲਸਾ ਜਰਮਨੀ ਦੇ ਆਗੂ ਭਾਈ ਗੁਰਦੀਪ ਸਿੰਘ ਪ੍ਰਦੇਸੀ, ਕਰਨਪਾਲ ਸਿੰਘ ਹੇਰਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਯੂਰਪੀਅਨ ਆਗੂ ਭਾਈ ਜਗਤਾਰ ਸਿੰਘ ਮਾਹਲ, ਭਾਈ ਦਲਜੀਤ ਸਿੰਘ ਕਸ਼ਮੀਰ, ਭਾਈ ਜੁਗਰਾਜ ਸਿੰਘ, ਭਾਈ ਅਵਤਾਰ ਸਿੰਘ ਹੁੰਦਲ, ਤੇ ਸਮੂਹ ਬੁਲਾਰਿਆਂ ਨੇ ਸਿੱਖ ਸੰਘਰਸ਼ , ਸਿੱਖ ਕੌਮ ਦੀ ਆਜ਼ਾਦੀ ਦੀ ਪ੍ਰਾਪਤੀ ਕਰਨ ਲਈ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪ੍ਰਣ ਕੀਤਾ ਗਿਆ ਕਿ ਸੰਘਰਸ਼ ਜਾਰੀ ਰਹੇਗਾ ! ਸਿੱਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਹੋਰਾਂ ਨੇ ਸਟੇਜ ਦੀ ਸੇਵਾ ਨਿਭਾਈ ਭਾਈ ਲਾਲੀ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਮੁੱਢਲੇ ਜੀਵਨ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫ਼ਰ ਦਾ ਵਿਸਥਾਰ ਨਾਲ ਵਰਨਣ ਕੀਤਾ ਗਿਆ।
ਫਰਾਂਸ ਦੇ ਉਘੇ ਸਿੱਖ ਆਗੂ ਭਾਈ ਰਘਬੀਰ ਸਿੰਘ ਕੋਹਾੜ ਨੇ ਸਿੱਖ ਸੰਘਰਸ਼ ਦੇ ਕੌਮੀ ਜਰਨੈਲ ਭਾਈ ਦਲਜੀਤ ਸਿੰਘ ਖ਼ਾਲਸਾ ( ਬਿੱਟੂ) ਹੁਰਾਂ ਵੱਲੋਂ ਪੁੱਜਿਆ ਲਿਖ਼ਤੀ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਅਤੇ ਸਮੂੱਹ ਪੰਥਕ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਮਤੇ ਰਾਹੀਂ ਸਾਲ 2025 ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਰਘਬੀਰ ਸਿੰਘ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ , ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਅਤੇ ਭਾਈ ਗਜਿੰਦਰ ਸਿੰਘ ਜੀ ਦੀਆਂ ਸਿੱਖ ਅਜਾਇਬ ਘਰ ਚ ਸ਼ਸੋਬਤ ਕਰਨ ਦੇ ਅਦੇਸਾ ਦੀ ਪਾਲਣਾ ਕਰਨ ਦਾ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਮਤੇ ਅਤੇ ਸੰਦੇਸ਼ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਹੀਦ ਭਾਈ ਪੰਜਵੜ੍ਹ ਦੇ ਪੁੱਤਰ
ਸ਼ਾਹਬਾਜ਼ ਸਿੰਘ ਪੰਜਵੜ੍ਹ ਤੇ ਭਤੀਜੇ ਹਰਿੰਦਰ ਸਿੰਘ ਪੰਜਵੜ੍ਹ ਅਤੇ ਹਾਜ਼ਰ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਗਿਆਨੀ ਮਿਲਖਾ ਸਿੰਘ ਮੌਜੀ ਦੇ ਜਥੇ ਨੂੰ ਵੀ ਸਨਮਾਨਿਤ ਕੀਤਾ ਗਿਆ। ਭਾਈ ਕਸ਼ਮੀਰ ਸਿੰਘ ਬਰਤਾਨੀਆ, ਭਾਈ ਕਿਰਪਾਲ ਸਿੰਘ , ਭਾਈ ਸਤਪਾਲ ਸਿੰਘ ਪੱਡਾ , ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਬਲਕਾਰ ਸਿੰਘ ਦਿੳਲ, ਭਾਈ ਕਸ਼ਮੀਰ ਸਿੰਘ ਗੋਸਲ ਸਿੱਖ ਆਗੂ ਫਰਾਂਸ , ਭਾਈ ਸੁਖਦੇਵ ਸਿੰਘ ਹੇਰਾਂ, ਭਾਈ ਕਲਵੰਤ ਸਿੰਘ, ਭਾਈ ਗੁਰਦਿਆਂਲ ਸਿੰਘ ਢਕੰਸੂ ਭਾਈ ਪ੍ਰਿਥੀਪਾਲ ਸਿੰਘ , ਭਾਈ ਸੁਖਦੇਵ ਸਿੰਘ ਖਾਲੂ ਆਦਿ ਵੀ ਸ਼ਾਮਿਲ ਸਨ। ਵਿਸ਼ੇਸ਼ ਤੌਰ ਤੇ ਸਿੱਖ ਸੰਘਰਸ਼ ਵਿੱਚ ਸ਼ਹਾਦਤ ਸ਼ਹਾਦਤ ਪ੍ਰਾਪਤ ਕਰਨ ਵਾਲੀਆਂ ਧਰਮੀ ਸਿੱਖ ਬੀਬੀਆਂ ਦੀ ਗਾਥਾ ਨੂੰ ਬਿਆਨ ਕਰਦੀ ਕਿਤਾਬ “ਕੌਰਨਾਮਾ ” ਭਾਗ ਤੀਜਾ ਸੰਘਰਸ਼ਸ਼ੀਲ ਬੀਬੀਆਂ ਵੱਲੋਂ ਰਿਲੀਜ਼ ਕੀਤਾ ਗਿਆ। ਗੁਰਦੁਆਰਾ ਸਿੱਖ ਸੈਂਟਰ ਦੇ ਪ੍ਰਧਾਨ ਭਾਈ ਅਨੂਪ ਸਿੰਘ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








