Home » ਸੰਸਾਰ » ਜਰਮਨੀ » ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਿਸਤਾਨ ਦੇ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ।

ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਿਸਤਾਨ ਦੇ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ।

SHARE ARTICLE

79 Views

ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਿਸਤਾਨ ਦੇ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ।

ਖਾਲਿਸਤਾਨ ਦਾ ਝੰਡਾ ਲਹਿਰਾ ਕੇ, ਸ੍ਰੀ ਸਾਹਿਬਾਂ ਅਤੇ ਖਾਲਿਸਤਾਨ ਦੇ ਜੈਕਾਰਿਆਂ ਨਾਲ ਦਿੱਤੀ ਸਲਾਮੀ ।

ਜਰਮਨੀ 5 ਮਈ: ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਇਸ ਉਪਰੰਤ ਭਾਈ ਰਵੇਲ ਸਿੰਘ ਅਤੇ ਭਾਈ ਵੀਰ ਸਿੰਘ ਦੇ ਜਥੇ ਵੱਲੋਂ ਰਸ ਭਿੰਨੀ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਭਾਈ ਬੇਅੰਤ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਗਹਿਰੀ ਅਤੇ ਪ੍ਰਭਾਵਸ਼ਾਲੀ ਸਾਂਝ ਪਾਈ। ਗੁਰਦੁਆਰਾ ਸਾਹਿਬ ਦੇ ਚੌਗਿਰਦੇ ਨੂੰ ਖਾਲਿਸਤਾਨੀ ਝੰਡਿਆਂ, ਸਿੱਖ ਰਾਜ ਦੇ ਜਰਨੈਲਾਂ ਅਤੇ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਸ਼ਹੀਦ ਸਿੰਘਾਂ-ਸਿੰਘਣੀਆਂ ਦੀਆਂ ਤਸਵੀਰਾਂ ਨਾਲ ਸਜਾਵਟ ਕੀਤੀ ਗਈ।

ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਪੰਜਾਂ ਸਿੰਘਾਂ ਵੱਲੋਂ ਬਾਣੇ ਵਿੱਚ ਸ੍ਰੀ ਸਾਹਿਬਾਂ ਅਤੇ ਜੈਕਾਰਿਆਂ ਦੇ ਨਾਲ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ।

ਦੀਵਾਨ ਦੌਰਾਨ ਪੰਥਕ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਖਾਲਿਸਤਾਨ ਦੇ ਇਤਿਹਾਸਕ ਪ੍ਰਸੰਗਾਂ, ਇਸ ਦੀ ਮਹੱਤਤਾ ਅਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਰੋਸ਼ਨੀ ਪਾਈ। 1978 ਦੇ ਸਾਕੇ ਤੋਂ ਲੈ ਕੇ ਖਾਲਿਸਤਾਨ ਦੀ ਜੰਗੇ ਅਜ਼ਾਦੀ ਤੱਕ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।

ਭਾਰਤ ਦੀਆਂ ਜੇਲ੍ਹਾਂ ਵਿੱਚ 30–35 ਸਾਲਾਂ ਤੋਂ ਨਜ਼ਰਬੰਦ ਸਿੱਖ ਰਾਜਸੀ ਕੈਦੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਸਿੱਖ ਨੌਜਵਾਨਾਂ ਨੂੰ ਇਤਿਹਾਸ ਅਤੇ ਹੋਏ ਜ਼ੁਲਮਾਂ ਬਾਰੇ ਜਾਗਰੂਕ ਕਰਨ ਲਈ ਕੈਂਪਾਂ, ਸੈਮੀਨਾਰਾਂ ਅਤੇ ਵਿਚਾਰ-ਗੋਸ਼ਟੀਆਂ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ।

ਪੰਥਕ ਬੁਲਾਰਿਆਂ ਵਿੱਚ ਭਾਈ ਹਰਮੀਤ ਸਿੰਘ (ਦਲ ਖਾਲਸਾ), ਭਾਈ ਗੁਰਦਿਆਲ ਸਿੰਘ ਲਾਲੀ (ਸਿੱਖ ਫੈਡਰੇਸ਼ਨ ਜਰਮਨੀ), ਭਾਈ ਗੁਰਚਰਨ ਸਿੰਘ ਗੁਰਾਇਆ (ਵਰਲਡ ਸਿੱਖ ਪਾਰਲੀਮੈਂਟ), ਭਾਈ ਅਵਤਾਰ ਸਿੰਘ (ਬੱਬਰ ਖਾਲਸਾ ਜਰਮਨੀ), ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਬਲਕਾਰ ਸਿੰਘ (ਸਾਬਕਾ ਪ੍ਰਧਾਨ) ਅਤੇ ਭਾਈ ਅਨੂਪ ਸਿੰਘ (ਪ੍ਰਧਾਨ) ਸ਼ਾਮਲ ਸਨ। ਉਨ੍ਹਾਂ ਨੇ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਚੌਗਿਰਦੇ ਦੀ ਖਾਲਿਸਤਾਨ ਦੇ ਝੰਡਿਆਂ ਤੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ।

ਖਾਲਿਸਤਾਨ ਦੇ ਝੰਡੇ ਨੂੰ ਸ੍ਰੀ ਸਾਹਿਬਾਂ ਅਤੇ ਨਗਾਰੇ ਦੀ ਧੁਨ ਨਾਲ ਦਿੱਤੀ ਗਈ ਸਲਾਮੀ ਦੌਰਾਨ ਇੱਕ ਵਿਲੱਖਣ ਰੂਹਾਨੀ ਅਤੇ ਜਜ਼ਬਾਤੀ ਮਾਹੌਲ ਬਣ ਗਿਆ। ਸੰਗਤਾਂ ਦੇ ਚਿਹਰਿਆਂ ‘ਤੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਕਾਮਨਾ ਸਾਫ਼ ਝਲਕ ਰਹੀ ਸੀ—ਇਹ ਪੰਥਕ ਚੇਤਨਾ ਦਾ ਪ੍ਰਗਟਾਵਾ ਸੀ।

ਅੰਤ ਵਿੱਚ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ