ਮਾਰਬੁਰਗ (ਜਰਮਨੀ) 24 ਅਪ੍ਰੈਲ (ਖਿੜਿਆ ਪੰਜਾਬ) ਮਰਬੁਰਗ ਸ਼ਹਿਰ ਦੇ ਵਿਦੇਸ਼ੀ ਸਲਾਹਕਾਰ ਕੌਂਸਲ (Ausländerbeirat) ਵਿੱਚ ਸਰਦਾਰ ਨਿਰਮਲ ਸਿੰਘ ਹੰਸਪਾਲ ਨੂੰ ਡਿਪਟੀ ਚੇਅਰ ਨਿਯੁਕਤ ਕੀਤਾ ਜਾਣਾ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਸ਼ਹਿਰ ਦੀ ਬਹੁ-ਸੱਭਿਆਚਾਰਕ ਪਹਿਚਾਣ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਹ ਨਿਯੁਕਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਅੰਤਰਰਾਸ਼ਟਰੀ ਕਮਿਊਨਿਟੀ ਦੀ ਸੇਵਾ, ਸਮਾਜਿਕ ਸਰਗਰਮੀਆਂ ਅਤੇ ਵਿਭਿੰਨਤਾ ਪ੍ਰਤੀ ਵਚਨਬੱਧਤਾ ਦੀ ਪ੍ਰਤੀਕ ਹੈ।
ਵਿਦੇਸ਼ੀ ਸਲਾਹਕਾਰ ਕੌਂਸਲ ਦਾ ਮੁੱਖ ਰੋਲ ਸ਼ਹਿਰ ਵਿੱਚ ਰਹਿੰਦੇ ਵਿਦੇਸ਼ੀ ਨਾਗਰਿਕਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਦੀ ਆਵਾਜ਼ ਨੂੰ ਸਰਕਾਰੀ ਪੱਧਰ ਤੱਕ ਪਹੁੰਚਾਉਣਾ ਹੈ। ਇਹ ਕੌਂਸਲ ਇਮੀਗ੍ਰੇਸ਼ਨ ਨਾਲ ਜੁੜੀਆਂ ਚੁਣੌਤੀਆਂ, ਨਸਲੀ ਭੇਦਭਾਵ ਦੇ ਮਾਮਲੇ, ਰੋਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਵਿੱਚ ਆ ਰਹੀਆਂ ਰੁਕਾਵਟਾਂ ਅਤੇ ਸਮਾਜਿਕ ਸਮਾਵੇਸ਼ ਦੇ ਮਸਲਿਆਂ ‘ਤੇ ਕੰਮ ਕਰਦੀ ਹੈ।
ਨਵੀਂ ਜ਼ਿੰਮੇਵਾਰੀ ਸੰਭਾਲਦੇ ਹੋਏ ਸ੍ਰ: ਹੰਸਪਾਲ ਨੇ ਕੌਂਸਲ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਚੇਅਰ, ਬੋਰਡ ਮੈਂਬਰਾਂ ਅਤੇ ਸਾਰੇ ਸਾਥੀਆਂ ਨਾਲ ਮਿਲਕੇ ਇਕ ਮਜ਼ਬੂਤ, ਖੁੱਲ੍ਹਾ ਅਤੇ ਸਮਾਵੇਸ਼ੀ ਸਮਾਜ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਨੇ ਖਾਸ ਤੌਰ ‘ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਰਹਿਣ-ਸਹਿਣ, ਭਾਸ਼ਾ, ਵੀਜ਼ਾ ਅਤੇ ਇੰਟੀਗ੍ਰੇਸ਼ਨ ਨਾਲ ਸੰਬੰਧਿਤ ਮੁਸ਼ਕਲਾਂ ਦੇ ਹੱਲ ਲਈ ਵਚਨਬੱਧਤਾ ਜਤਾਈ।
ਉਨ੍ਹਾਂ ਨੇ ਕਿਹਾ ਕਿ ਨਸਲੀ ਭੇਦਭਾਵ ਅਤੇ ਸਮਾਜਿਕ ਅਸਮਾਨਤਾ ਦੇ ਖਿਲਾਫ਼ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣਾ ਸਮੇਂ ਦੀ ਲੋੜ ਹੈ। ਕੌਂਸਲ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗੀ ਕਿ ਹਰ ਵਿਅਕਤੀ ਨੂੰ ਬਰਾਬਰੀ ਦੇ ਅਧਿਕਾਰ ਅਤੇ ਮੌਕੇ ਮਿਲਣ, ਭਾਵੇਂ ਉਸਦਾ ਮੂਲ ਦੇਸ਼ ਜਾਂ ਪਿਛੋਕੜ ਜੋ ਮਰਜ਼ੀ ਹੋਵੇ।
ਕੌਂਸਲ ਦੀ ਲੀਡਰਸ਼ਿਪ ਟੀਮ ਨੇ ਵੀ ਇਹ ਸੰਕਲਪ ਦੁਹਰਾਇਆ ਕਿ ਮਾਰਬੁਰਗ ਨੂੰ ਹੋਰ ਵਧੇਰੇ ਸੁੰਦਰ ਭਵਿੱਖ , ਸਹਿਣਸ਼ੀਲ ਅਤੇ ਸਾਂਝੀਵਾਲਤਾ ਦੀਆਂ ਕਦਰਾਂ ਕੀਮਤਾਂ ਵਾਲਾ ਸ਼ਹਿਰ ਬਣਾਇਆ ਜਾਵੇ, ਜਿੱਥੇ ਹਰ ਕੌਮ ਅਤੇ ਸਭਿਆਚਾਰ ਨੂੰ ਬਰਾਬਰ ਇੱਜ਼ਤ ਅਤੇ ਸੁਰੱਖਿਆ ਮਿਲੇ।
ਜਾਰੀ ਕੀਤੀ ਤਸਵੀਰ ਵਿੱਚ “ਸਟਾਡ ਰਾਟਿਨ” ਦੇ ਨਾਲ ਕੌਂਸਲ ਦੀ ਪੂਰੀ ਲੀਡਰਸ਼ਿਪ ਟੀਮ ਦਿਖਾਈ ਦੇ ਰਹੀ ਹੈ, ਜੋ ਇਕਜੁੱਟ ਹੋ ਕੇ ਸ਼ਹਿਰ ਦੇ ਭਵਿੱਖ ਲਈ ਕੰਮ ਕਰਨ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। Hi
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN









