Home » ਸੰਸਾਰ » ਜਰਮਨੀ » ਪੰਥਕ ਪ੍ਰਚਾਰਕ ਭਾਈ ਗੁਰਜਿੰਦਰ ਸਿੰਘ ਚੰਬਾ ਵੱਲੋਂ ਯੂਰਪ ਟੂਰ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਭਰੀ ਹਾਜਰੀ।

ਪੰਥਕ ਪ੍ਰਚਾਰਕ ਭਾਈ ਗੁਰਜਿੰਦਰ ਸਿੰਘ ਚੰਬਾ ਵੱਲੋਂ ਯੂਰਪ ਟੂਰ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਭਰੀ ਹਾਜਰੀ।

SHARE ARTICLE

13 Views

ਜਰਮਨੀ 21 ਅਪ੍ਰੈਲ (ਖਿੜਿਆ ਪੰਜਾਬ) ਸਿੱਖ ਕੌਮ ਦੇ ਵਿਦਵਾਨ ਪ੍ਰਚਾਰਕ ਭਾਈ ਗੁਰਜਿੰਦਰ ਸਿੰਘ ਚੰਬਾ ਦੇ ਵੱਲੋਂ ਪਿਛਲੇ ਦਿਨੀ ਯੂਰਪ ਟੂਰ ਦੇ ਦੋਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਕਥਾ ਵਖਿਆਣ ਕਰਦਿਆਂ ਸੰਗਤਾਂ ਨੂੰ ਗੁਰਮਤਿ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਤੋਂ ਜਾਣੂੰ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਵੱਲੋਂ 14 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਹੈਲਬੋਰਨ ਜਰਮਨੀ ਵਿਖੇ ਵਿਚਾਰਾਂ ਦੀ ਸਾਂਝ ਪਾਈ ਗਈ, ਉੱਥੇ 15 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਨਿਵਾਸ ਕੋਰਨਵੈਸਟਮ ਜਰਮਨੀ ਵਿਖੇ ਨਾਨਕਸ਼ਾਹੀ ਸੰਮਤ 558 ਦੀ ਸ਼ੁਰੂਆਤ ਅਤੇ ਗੁਰਤਾਗੱਦੀ ਗੁਰੂ ਹਰਰਾਏ ਸਾਹਿਬ ਜੀ ਦਿੱਲੀ ਫਤਿਹ ਦਿਵਸ ਵਿਸ਼ੇਸ਼ ਦੀਵਾਨ ਦੇ ਵਿੱਚ ਹਾਜ਼ਰੀਆਂ ਭਰੀਆਂ ਗਈਆਂ, 21 ਅਤੇ 22 ਮਾਰਚ ਨੂੰ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਬੈਲਜੀਅਮ ਵਿਖੇ ਦੀਵਾਨ ਲਗਾਏ ਗਏ, 29 ਮਾਰਚ ਨੂੰ ਕੋਲਨ ਜਰਮਨੀ ਵਿਖੇ ਹਾਜਰੀ ਭਰਨ ਤੋਂ ਉਪਰੰਤ ਚਾਰ ਫਰਵਰੀ ਨੂੰ ਫਰੈਂਕਫਰਟ ਜਰਮਨੀ ਵਿਖੇ ਵੀ ਹਾਜਰੀ ਭਰੀ ਅਖੀਰਲੇ ਦੀਵਾਨ ਪੰਜ ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਡੈਨਹਾਗ ਹੋਲੈਂਡ ਵਿਖੇ ਕਥਾ ਵਿਚਾਰਾ ਕੀਤੀਆਂ ਗਈਆਂ ਇਸ ਦੌਰਾਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਭਾਈ ਗੁਰਜਿੰਦਰ ਸਿੰਘ ਚੰਬਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਾਜਰੀ ਭਰਨ ਲਈ ਕਿਹਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਕਮੇਟੀ ਧਰਮ ਪ੍ਰਚਾਰ ਮੁੱਖੀ ਵਲੋਂ ਅੰਮ੍ਰਿਤ ਸੰਚਾਰ ਨੂੰ ਫ੍ਰੀ ਕਹਿਣਾ ਮੰਦਭਾਗਾ ਅਤੇ ਗਹਿਰੀ ਚੋਟ ਪਹੁੰਚਾਣ ਵਾਲਾ: ਪਰਮਜੀਤ ਸਿੰਘ ਵੀਰਜੀ 👉 ਧਰਮ ਪ੍ਰਚਾਰ ਮੁੱਖੀ ਨੂੰ ਇਹ ਹੀ ਨਹੀਂ ਪਤਾ ਕਿ ਅੰਮ੍ਰਿਤ ਦੀ ਦਾਤ ਫ੍ਰੀ ਨਹੀਂ “ਸਿਰ ਦੇ ਕੇ ਮਿਲਦੀ ਹੈ”

ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਦੇਸ਼ ਦੇਣ ਦੀ ਕੀਤੀ ਅਪੀਲ 👉 ਬੀਬੀਐਮਬੀ ਸਬੰਧੀ ਕੇਂਦਰ ਕੋਈ ਅਜਿਹਾ ਨਿਯਮ ਲਾਗੂ ਨਾ ਕਰੇ ਜੋ ਪੰਜਾਬੀਆਂ ਦੇ ਹੱਕਾਂ ਵਿਰੁੱਧ ਹੋਵੇ- ਐਡਵੋਕੇਟ ਧਾਮੀ