ਕਪੂਰਥਲਾ 13 ਅਪ੍ਰੈਲ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੋਸਾਇਟੀ ਰਜਿਸਟਰਡ ਪੰਜਾਬ ਵੱਲੋਂ ਵਿਸ਼ਵ ਦਸਤਾਰ ਦਿਵਸ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸੇਵਕ ਸਭਾ, ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਅਤੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਰ ਦੁਮਾਲਾ ,ਸਵਾਲ ਜਵਾਬ ਅਤੇ ਪੇਂਟਿੰਗ ਮੁਕਾਬਲੇ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਨੇੜੇ ਦੇਵੀ ਤਲਾਬ ਕਪੂਰਥਲਾ ਵਿਖੇ ਕਰਵਾਏ ਗਏ , ਜਿਨਾਂ ਵਿੱਚ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ, ਐਮ ਜੀ ਐਨ ਸਕੂਲ, ਓਕਾਰ ਪਬਲਿਕ ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਅਰਬਨ ਸਟੇਟ ਅਤੇ ਸ਼ਹਿਰ ਦੇ ਲਗਭਗ 100 ਬੱਚਿਆਂ ਅਤੇ ਸੰਗਤਾਂ ਨੇ ਭਾਗ ਲਿਆ। ਦਸਤਾਰ ਮੁਕਾਬਲੇ ਦੇ ਪਹਿਲੇ ਗਰੁੱਪ ਵਿੱਚੋਂ ਗੁਰ ਫਤਿਹ ਸਿੰਘ ਨੇ ਪਹਿਲਾਂ, ਗੁਰ ਸਾਹਿਬ ਸਿੰਘ ਨੇ ਦੂਸਰਾ, ਅਵਨੀਤ ਸਿੰਘ ਨੇ ਤੀਸਰਾ ਅਤੇ ਦੂਸਰੇ ਗਰੁੱਪ ਵਿੱਚੋਂ ਪ੍ਰਭ ਅਸੀਸ ਸਿੰਘ ਨੇ ਪਹਿਲਾ, ਰਾਜ ਸਿੰਘ ਨੇ ਦੂਸਰਾ ਅਤੇ ਅੰਮ੍ਰਿਤ ਪਾਲ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਦੁਮਾਲੇ ਮੁਕਾਬਲੇ ਦੇ ਲੜਕੀਆਂ ਵਾਲੇ ਗਰੁੱਪ ਵਿੱਚੋਂ ਕਰਨ ਪ੍ਰਤਾਪ ਕੌਰ ਨੇ ਪਹਿਲਾ ਹਰਵਿੰਦਰ ਕੌਰ ਨੇ ਦੂਸਰਾ ਦਸਮੀਤ ਕੌਰ ਨੇ ਤੀਸਰਾ ਅਤੇ ਲੜਕੇ ਵਾਲੇ ਗਰੁੱਪ ਵਿੱਚੋਂ ਬਲਰਾਜ ਸਿੰਘ ਨੇ ਪਹਿਲਾ ਹਰਿ ਕੀਰਤ ਸਿੰਘ ਨੇ ਦੂਸਰਾ ਅਤੇ ਅੰਸ਼ਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਸਵਾਲ ਜਵਾਬ ਮੁਕਾਬਲੇ ਵਿੱਚੋਂ ਭਾਈ ਸੁੱਖਾ ਸਿੰਘ ਟੀਮ ਐਮ ਜੀ ਐਨ ਪਹਿਲਾ, ਭਾਈ ਮਹਿਤਾਬ ਸਿੰਘ ਓਕਾਰ ਪਬਲਿਕ ਸਕੂਲ ਨੇ ਦੂਸਰਾ, ਭਾਈ ਤਾਰੂ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਟੀਮ ਨੇ ਤੀਸਰਾ, ਪੇਂਟਿੰਗ ਮੁਕਾਬਲੇ ਵਿੱਚੋਂ ਗੁਰ ਅੰਸ਼ ਸਿੰਘ ਕੇਂਦਰੀ ਵਿਦਿਆਲਾ ਪਬਲਿਕ ਸਕੂਲ ਨੇ ਪਹਿਲਾ, ਜਪਨੀਤ ਕੌਰ ਐਮ ਜੀ ਐਨ ਨੇ ਦੂਸਰਾ, ਬਖਸ਼ੀ ਹੰਕਾਰ ਪਬਲਿਕ ਸਕੂਲ ਨੇ ਤੀਸਰਾ ਤੇ ਪੇਂਟਿੰਗ ਮੁਕਾਬਲੇ ਦੇ ਦੂਸਰੇ ਗਰੁੱਪ ਵਿੱਚੋਂ ਅਗਮ ਪ੍ਰੀਤ ਕੌਰ ਨੇ ਪਹਿਲਾ ਸੁਖਰਾਜ ਸਿੰਘ ਐਮ ਜੀ ਐਨ ਨੇ ਦੂਸਰਾ ਅਤੇ ਦਸ਼ਮੀਤ ਕੌਰ ਓੰਕਾਰ ਪਬਲਿਕ ਸਕੂਲ ਨੇ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਮਾਤਾ ਪਿਤਾ ਅਤੇ ਅਧਿਆਪਕ ਸਾਹਿਬਾਨ ਦਾ ਨਾਮ ਰੋਸ਼ਨ ਕੀਤਾ। ਹਰੇਕ ਗਰੁੱਪ ਵਿੱਚੋਂ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ, ਗੁਰਬਾਣੀ ਦੀਆਂ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦਸਤਾਰ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸੀਲਡਾਂ ਦਸਤਾਰਾਂ ਅਤੇ ਧਾਰਮਿਕ ਸਾਹਿਤ ਨਾਲ ਸਨਮਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ,ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਖਜਾਨਚੀ ਭਾਈ ਗੁਰਜੰਟ ਸਿੰਘ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਨੌਜਵਾਨ ਸੇਵਕ ਸਭਾ ਦੇ ਪ੍ਰਧਾਨ ਭਾਈ ਸੁਖਰਾਜ ਸਿੰਘ, ਸੁਹਿਰਦ ਨੌਜਵਾਨ ਭਾਈ ਗੁਰਪ੍ਰੀਤ ਸਿੰਘ ਸੋਨਾ, ਭਾਈ ਗੁਰਪ੍ਰੀਤ ਸਿੰਘ ਮਿੰਟੂ, ਭਾਈ ਹਰਦੀਪ ਸਿੰਘ ਭਾਈ ਸੁਖਰਾਜ ਸਿੰਘ ਭਾਈ ਭੁਪਿੰਦਰ ਪਾਲ ਸਿੰਘ ਭਾਈ ਇੰਦਰਪਾਲ ਸਿੰਘ ਜੌਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਪ੍ਰਿੰਸੀਪਲ ਕੇਵਲ ਸਿੰਘ ਅਤੇ ਸੈਕਟਰੀ ਮਾਸਟਰ ਗੁਰਵਿੰਦਰ ਸਿੰਘ ਨੇ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਵਿਲੱਖਣ ਪਹਿਚਾਣ ਦੇ ਕੇ ਖਾਲਸਾ ਬਣਾਇਆ ਹੈ। ਸਾਨੂੰ ਇਸ ਰੁਤਬੇ ਨੂੰ ਕਾਇਮ ਰੱਖਣ ਦੇ ਲਈ ਦਿਲ ਜਾਣ ਤੋਂ ਕਾਰਜ ਕਰਨ ਦੀ ਲੋੜ ਹੈ। ਇਸ ਮੁਕਾਬਲੇ ਵਿੱਚ ਪੰਥ ਦੀਆਂ ਮਾਇਨਾਜ ਹਸਤੀਆਂ ਡਾਕਟਰ ਪਰਮਜੀਤ ਸਿੰਘ ਮਾਨਸਾ ਸਿੱਖ ਵਿਦਵਾਨ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਯੂਕੇ, ਪ੍ਰਿੰਸੀਪਲ ਲਖਬੀਰ ਸਿੰਘ, ਭਾਈ ਗੁਰਪ੍ਰੀਤ ਸਿੰਘ ਬਟਾਲਾ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਜਿੱਥੇ ਸਿੱਖ ਜਗਤ ਵਿੱਚ ਦਸਤਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਉਥੇ ਨਾਲ ਹੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪਰਜੋਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਇਹਨਾਂ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ। ਦਸਤਾਰ ਮੁਕਾਬਲਿਆਂ ਦੌਰਾਨ ਜਜਮੈਂਟ ਦੀ ਸੇਵਾ ਇੰਟਰਨੈਸ਼ਨਲ ਦਸਤਾਰ ਕੋਚ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਜੀਤ ਸਿੰਘ ਆਸਲ, ਗੁਰਪ੍ਰੀਤ ਸਿੰਘ ਬਟਾਲਾ, ਜਸਵਿੰਦਰ ਸਿੰਘ ਢੇਸੀਆਂ, ਮਨਜੋਤ ਸਿੰਘ ਕਾਲਾਵਾਲੀ, ਨਰਿੰਦਰ ਸਿੰਘ, ਅਵਨਿੰਦਰ ਸਿੰਘ ਢੇਸੀਆਂ, ਬਲਿਹਾਰ ਸਿੰਘ ਭੈਣੀ ਭਸਵਾਲ , ਗਗਨਦੀਪ ਸਿੰਘ ਸੁਲਤਾਨਪੁਰ ਲੋਧੀ, ਪੇਂਟਿੰਗ ਮੁਕਾਬਲੇ ਵਿੱਚ ਜਜਮੈਂਟ ਦੀ ਸੇਵਾ ਮਾਸਟਰ ਗੁਰਵਿੰਦਰ ਸਿੰਘ, ਸਵਾਲ ਜਵਾਬ ਮੁਕਾਬਲੇ ਵਿੱਚ ਜਜਮੈਂਟ ਦੀ ਸੇਵਾ ਸਿੱਖ ਵਿਦਵਾਨ ਡਾਕਟਰ ਪਰਮਜੀਤ ਸਿੰਘ ਮਾਨਸਾ ਅਤੇ ਪ੍ਰਿੰਸੀਪਲ ਲਖਬੀਰ ਸਿੰਘ ਵੱਲੋਂ ਬਖੂਬੀ ਨਿਭਾਈ ਗਈ। ਬੱਚਿਆਂ ਦੇ ਇਨਾਮਾਂ ਦੀ ਸੇਵਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਅਤੇ ਦਸਤਾਰਾਂ ਦੀ ਸੇਵਾ ਡਾਕਟਰ ਆਸਾ ਸਿੰਘ ਘੁੰਮਣ ਨਡਾਲਾ ਜੀ ਵੱਲੋਂ ਕੀਤੀ ਗਈ।ਸੁਸਾਇਟੀ ਵੱਲੋਂ ਧਾਰਮਿਕ ਮੁਕਾਬਲਿਆਂ ਦੀ ਸਫਲਤਾ ਦੇ ਵਿੱਚ ਆਪਣੀਆਂ ਅਹਿਮ ਸੇਵਾਵਾਂ ਨਿਭਾਉਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸੇਵਕ ਸਭਾ, ਗਲੋਬਲ ਸਿੱਖ ਵਿਚਾਰ ਮੰਚ ਅਤੇ ਸ਼ਹਿਰ ਨਿਵਾਸੀ ਕਪੂਰਥਲਾ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਛੱਜਾ ਸਿੰਘ, ਸਰਦਾਰ ਉਕਾਰ ਸਿੰਘ ਸਾਬਕਾ ਪ੍ਰਧਾਨ, ਚਰਨ ਸਿੰਘ ਵੜੈਚ ਮੇਟੀ ਮੈਂਬਰ, ਮੈਡਮ ਪਰਮਜੀਤ ਕੌਰ ਮੈਡਮ ਕੋਮਲਪ੍ਰੀਤ ਕੌਰ ਸਰਦਾਰ ਸਿਮਰਨਜੀਤ ਸਿੰਘ ਸ੍ਰੀ ਪੰਕਜ ਬੇਰੀ ਸਰਦਾਰ ਗੁਰਪ੍ਰੀਤ ਸਿੰਘ ਬਬਲੂ, ਭਾਈ ਹਰ ਗੁਰਵਿੰਦਰ ਸਿੰਘ ਕੀਰਤਨ ਵਿਦਿਆਲਾ ਅਤੇ ਬੇਅੰਤ ਸੰਗਤਾਂ ਹਾਜ਼ਰ ਸਨ। ਅਖੀਰ ਸੰਗਤਾਂ ਨੇ ਗੁਰੂ ਕੇ ਲੰਗਰਾਂ ਦਾ ਖੂਬ ਆਨੰਦ ਮਾਣਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








