Home » ਨਵੀਂ ਦਿੱਲੀ » ਐਸਓਆਈ ਦੀ ਹੂੰਝਾਫੇਰ ਜਿੱਤ ਕਾਲਕਾ-ਸਿਰਸਾ ਜੋੜੀ ਖਿਲਾਫ ਅਕਾਲੀ ਜੇਂਨ ਜ਼ੈਡ ਦਾ ਵੱਡਾ ਫਤਵਾ: ਪਰਮਜੀਤ ਸਿੰਘ ਸਰਨਾ

ਐਸਓਆਈ ਦੀ ਹੂੰਝਾਫੇਰ ਜਿੱਤ ਕਾਲਕਾ-ਸਿਰਸਾ ਜੋੜੀ ਖਿਲਾਫ ਅਕਾਲੀ ਜੇਂਨ ਜ਼ੈਡ ਦਾ ਵੱਡਾ ਫਤਵਾ: ਪਰਮਜੀਤ ਸਿੰਘ ਸਰਨਾ

SHARE ARTICLE

15 Views

 

ਨਵੀਂ ਦਿੱਲੀ 19 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੀਆਂ ਵਿਦਿਆਰਥੀ ਚੋਣਾਂ ਵਿੱਚ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਯਾਨੀ ਐਸਓਆਈ ਦੀ ਵੱਡੀ ਜਿੱਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਅਕਾਲੀ ਜਨਰੇਸ਼ਨ ਜ਼ੈੱਡ ਦਾ ਇੱਕ ਵੱਡਾ ਫਤਵਾ ਕਰਾਰ ਦਿੱਤਾ ਹੈ। ਸਰਨਾ ਅਨੁਸਾਰ ਐਸਓਆਈ ਵੱਲੋਂ ਸਾਰੀਆਂ ਸੀਟਾਂ ਉੱਤੇ ਹਾਸਲ ਕੀਤੀ ਜਿੱਤ ਤੋਂ ਇਹ ਸਾਫ ਹੁੰਦਾ ਹੈ ਕਿ ਸਿੱਖ ਨੌਜਵਾਨ ਕਾਲਕਾ ਅਤੇ ਸਿਰਸਾ ਦੀ ਧੱਕੇਸ਼ਾਹੀ ਨਿਯੰਤਰਣ ਅਤੇ ਮਾਲੀ ਅਪਾਰਦਰਸ਼ਤਾ ਵਾਲੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਉਹਨਾਂ ਦੋਸ਼ ਲਾਇਆ ਕਿ ਇਹਨਾਂ ਆਗੂਆਂ ਦੇ ਪ੍ਰਸ਼ਾਸਨ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਗੰਭੀਰ ਵਿੱਤੀ ਸੰਕਟ ਵਿੱਚ ਧੱਕ ਦਿੱਤਾ ਹੈ ਅਤੇ ਹੁਣ ਨਵੀਂ ਪੀੜ੍ਹੀ ਕਮੇਟੀ ਦੇ ਹਿਸਾਬ ਕਿਤਾਬ ਵਿੱਚ ਜਵਾਬਦੇਹੀ ਮੰਗ ਰਹੀ ਹੈ। ਸਰਨਾ ਨੇ ਇਹ ਵੀ ਕਿਹਾ ਕਿ ਕਿਸੇ ਸੰਸਥਾ ਉੱਤੇ ਕਬਜ਼ਾ ਕਰਕੇ ਜਾਂ ਸਿੱਖ ਪਛਾਣ ਦੀ ਦੁਰਵਰਤੋਂ ਕਰਕੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਜਿੱਤ ਨੂੰ ਹੋਰ ਵੀ ਮਹੱਤਵਪੂਰਨ ਦੱਸਦਿਆਂ ਸਰਨਾ ਨੇ ਯਾਦ ਕਰਵਾਇਆ ਕਿ ਪਿੱਛੇ ਜਿਹੇ ਕਾਲਕਾ ਸਿਰਸਾ ਧੜੇ ਨੇ ਐਸਓਆਈ ਦੇ ਉਮੀਦਵਾਰ ਅਸ਼ਮੀਤ ਸਿੰਘ ਨੂੰ ਪਤਿਤ ਘੋਸ਼ਿਤ ਕਰਕੇ ਉਸ ਦੀ ਸਿੱਖ ਪਛਾਣ ਉੱਤੇ ਸਵਾਲ ਚੁੱਕੇ ਸਨ ਜਿਸ ਦਾ ਉਹਨਾਂ ਨੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ 16 ਸਤੰਬਰ ਨੂੰ ਲਿਖਤੀ ਪੱਤਰ ਜਾਰੀ ਕਰਕੇ ਅਸ਼ਮੀਤ ਸਿੰਘ ਦੇ ਸਾਬਤ ਸੂਰਤ ਹੋਣ ਦੀ ਪੁਸ਼ਟੀ ਕੀਤੀ ਸੀ ਅਤੇ ਉਸ ਨੂੰ ਰਹਿਤ ਮਰਿਆਦਾ ਵਿੱਚ ਰਹਿਣ ਦੀ ਹਦਾਇਤ ਕੀਤੀ ਸੀ। ਸਰਨਾ ਨੇ ਕਿਹਾ ਕਿ ਜਿਸ ਨੌਜਵਾਨ ਪੀੜ੍ਹੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕੌਣ ਸਿੱਖ ਹੈ ਅਤੇ ਕੌਣ ਨਹੀਂ ਉਸੇ ਪੀੜ੍ਹੀ ਨੇ ਵੋਟਾਂ ਰਾਹੀਂ ਕਰਾਰਾ ਜਵਾਬ ਦੇ ਦਿੱਤਾ ਹੈ ਕਿ ਕਾਲਕਾ ਜਾਂ ਸਿਰਸਾ ਕੋਈ ਸਮਾਨਾਂਤਰ ਅਕਾਲ ਤਖ਼ਤ ਨਹੀਂ ਬਣ ਸਕਦੇ। ਇਸ ਦੇ ਨਾਲ ਹੀ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੋਂ ਡੇਲੋਇਟ ਆਡਿਟ ਰਿਪੋਰਟ ਜਨਤਕ ਕਰਨ ਅਤੇ ਸਾਲ 2002 ਤੋਂ ਲੈ ਕੇ ਹੁਣ ਤੱਕ ਦੇ ਖਰਚਿਆਂ ਦਾ ਸੁਤੰਤਰ ਆਡਿਟ ਕਰਵਾਉਣ ਦੀ ਆਪਣੀ ਮੰਗ ਨੂੰ ਮੁੜ ਦੁਹਰਾਇਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News