Home » ਨਵੀਂ ਦਿੱਲੀ » ਬੇਅਦਬੀ ਕਾਨੂੰਨ ਦੀ ਆੜ ਵਿਚ ਸਰਕਾਰ ਗੋਲਡਨ ਆਫ਼ਸੇਟ ਪ੍ਰੈਸ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਲ ਰਹੀ ਚਾਲ: ਰਤਿੰਦਰ ਸਿੰਘ ਇੰਦੌਰ 👉 ਜੱਥੇਦਾਰ ਅਕਾਲ ਤਖਤ ਸਾਹਿਬ ਵਿਟੋ ਪਾਵਰ ਦਾ ਇਸਤੇਮਾਲ ਕਰਕੇ ਕਨੂੰਨ ਸੋਧ ਤੇ ਲਗਵਾਣ ਰੋਕ

ਬੇਅਦਬੀ ਕਾਨੂੰਨ ਦੀ ਆੜ ਵਿਚ ਸਰਕਾਰ ਗੋਲਡਨ ਆਫ਼ਸੇਟ ਪ੍ਰੈਸ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਲ ਰਹੀ ਚਾਲ: ਰਤਿੰਦਰ ਸਿੰਘ ਇੰਦੌਰ 👉 ਜੱਥੇਦਾਰ ਅਕਾਲ ਤਖਤ ਸਾਹਿਬ ਵਿਟੋ ਪਾਵਰ ਦਾ ਇਸਤੇਮਾਲ ਕਰਕੇ ਕਨੂੰਨ ਸੋਧ ਤੇ ਲਗਵਾਣ ਰੋਕ

SHARE ARTICLE

17 Views

ਨਵੀਂ ਦਿੱਲੀ 13 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਸਰਕਾਰ ਵਲੋਂ 2008 ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਨੂੰਨ ਵਿਚ ਸੋਧ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਤੇ ਕਈ ਗੁਰੂਘਰਾਂ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਾਲ ਰਹੀ ਹੈ ਜ਼ੇਕਰ ਇਸਦਾ ਸਮੇਂ ਸਿਰ ਵਿਰੋਧ ਕਰਕੇ ਇਸ ਉਪਰ ਰੋਕ ਨਾ ਲਗਵਾਈ ਗਈ ਤਾਂ ਇਸਦੇ ਬਹੁਤ ਭਿਆਨਕ ਨਤੀਜੇ ਨਿਕਲ ਸਕਦੇ ਹਨ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਚਿੰਤਕ ਸਰਦਾਰ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਸਤਿਕਾਰ ਕਨੂੰਨ 2008 ਵਿਚ ਐਸਜੀਪੀਸੀ ਦੀ ਨਿਗਰਾਨੀ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਛਪਾਈ ਅਤੇ ਵਿਤਰਣ ਵਿਚ ਕੋਤਾਹੀ ਹੋਣ ਤੇ ਓਹ ਮਾਮਲਾ ਐਸਜੀਪੀਸੀ ਪ੍ਰਬੰਧਕਾਂ ਰਾਹੀਂ ਸੁਲਝਾਇਆ ਜਾਂਦਾ ਸੀ ਪਰ ਪੰਜਾਬ ਸਰਕਾਰ ਵਲੋਂ ਇਸੇ ਕਾਨੂੰਨ ਵਿਚ ਸੋਧ ਕਰਦਿਆਂ ਗੋਲਡਨ ਆਫ਼ਸੇਟ ਪ੍ਰੈਸ, ਵਿਤਰਣ ਅਤੇ ਗੁਰੂਦੁਆਰਾ ਰਾਮਸਰ ਸਾਹਿਬ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਾਲ ਚਲੀ ਜਾ ਰਹੀ ਹੈ। ਉਨ੍ਹਾਂ ਕਿਹਾ ਜਦੋ ਪ੍ਰਿੰਟਿੰਗ ਪ੍ਰੈਸ ਸਰਕਾਰ ਅਧੀਨ ਚਲੀ ਜਾਏਗੀ ਤਾਂ ਓਹ ਲਗਾ ਮਾਤਰਾ ਦੀ ਗਲਤੀਆਂ ਜਿਨ੍ਹਾਂ ਲਈ ਐਸਜੀਪੀਸੀ ਦਾ ਪੈਨਲ ਖਾਸ ਤੌਰ ਤੇ ਨਿਗਰਾਨੀ ਕਰਦਾ ਹੈ, ਬੰਦ ਹੋ ਜਾਏਗੀ ਅਤੇ ਸਰਕਾਰ ਅਧੀਨ ਛਪਨ ਵਾਲੇ ਸਵਰੂਪਾਂ ਵਿਚ ਗਲਤੀਆਂ ਦੀ ਭਰਮਾਰ ਹੋਵੇਗੀ। ਉਨ੍ਹਾਂ ਕਿਹਾ ਸੋਧ ਕੀਤੇ ਜਾ ਰਹੇ ਕਾਨੂੰਨ ਵਿਚ ਬੇਅਦਬੀ ਦੀ ਪਰਿਭਾਸ਼ਾ ਸਾਫ ਨਹੀਂ ਕੀਤੀ ਗਈ ਹੈ ਅਤੇ ਦੇਸ਼ ਵਿਦੇਸ਼ ਦੇ ਸਿੱਖ ਬੁੱਧੀਜੀਵੀਆਂ, ਸਿੱਖ ਕਾਨੂੰਨੀ ਮਾਹਿਰ, ਸਿੱਖ ਚਿੰਤਕਾਂ ਨਾਲ ਕੌਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਹੈ । ਉਨ੍ਹਾਂ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਆਪਣੀ ਵਿਟੋ ਪਾਵਰ ਦਾ ਇਸਤੇਮਾਲ ਕਰਦਿਆਂ ਕਰਦਿਆਂ ਇਸ ਸੋਧ ਉਪਰ ਤੁਰੰਤ ਰੋਕ ਲਗਵਾਉਣ ਦੀ ਅਪੀਲ ਕੀਤੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਕਪੂਰਥਲਾ ਵਿਖੇ ਕਰਵਾਏ ਗਏ ਧਾਰਮਿਕ ਮੁਕਾਬਲੇ ਚੜ੍ਹਦੀ ਕਲਾ ਨਾਲ ਹੋਈ ਸੰਪੰਨ ਨੌਜਵਾਨ ਸੇਵਕ ਸਭਾ ਕਪੂਰਥਲਾ ਵੱਲੋਂ ਸ਼ਹਿਰ ਨਿਵਾਸੀ ਸੰਗਤਾਂ ਅਤੇ ਸਮੂਹ ਸਕੂਲਾਂ ਦੇ ਪ੍ਰਿੰਸੀਪਲ ਪ੍ਰਬੰਧਕ ਜਨਾਂ ਦਾ ਕੀਤਾ ਗਿਆ ਧੰਨਵਾਦ