Home » ਪੰਜਾਬ » ਇਰਾਨ ਦੂਤਵਾਸ ਦੇ ਡਿਪਟੀ ਸਫੀਰ ਜਨਾਬ ਮੁਹੰਮਦ ਹੂਸੈਨ ਦਾ ਸ੍ਰੀ ਦਰਬਾਰ ਸਾਹਿਬ ਆਉਣ ਤੇ ਭਰਪੂਰ ਸਵਾਗਤ : ਮਾਨ ਇਰਾਨ ਤੇ ਪੰਜਾਬ ਦੇ ਸੱਭਿਆਚਾਰ ਦਾ ਪੁਰਾਤਨ ਰਿਸਤਾ, ਪੰਜਾਬ ਵਿਚ ਫਾਂਰਸੀ ਯੂਨੀਵਰਸਿਟੀ ਕਾਇਮ ਕਰਨ ਦੀ ਅਪੀਲ

ਇਰਾਨ ਦੂਤਵਾਸ ਦੇ ਡਿਪਟੀ ਸਫੀਰ ਜਨਾਬ ਮੁਹੰਮਦ ਹੂਸੈਨ ਦਾ ਸ੍ਰੀ ਦਰਬਾਰ ਸਾਹਿਬ ਆਉਣ ਤੇ ਭਰਪੂਰ ਸਵਾਗਤ : ਮਾਨ ਇਰਾਨ ਤੇ ਪੰਜਾਬ ਦੇ ਸੱਭਿਆਚਾਰ ਦਾ ਪੁਰਾਤਨ ਰਿਸਤਾ, ਪੰਜਾਬ ਵਿਚ ਫਾਂਰਸੀ ਯੂਨੀਵਰਸਿਟੀ ਕਾਇਮ ਕਰਨ ਦੀ ਅਪੀਲ

SHARE ARTICLE

40 Views

ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ (ਖਿੜਿਆ ਪੰਜਾਬ) “ਇਰਾਨ ਦੀ ਸੱਭਿਅਤਾ ਅਤੇ ਪੰਜਾਬ ਦੀ ਗੁਰਮੁੱਖੀ ਸੱਭਿਅਤਾ ਦਾ ਗੁਰੂ ਸਾਹਿਬ ਦੇ ਸਮੇ ਤੋ ਹੀ ਡੂੰਘਾਂ ਰਿਸਤਾ ਹੈ । ਗੁਰੂ ਸਾਹਿਬਾਨ ਨੇ ਬਹੁਤ ਵੱਡਾ ਹਿੱਸਾ ਫਾਂਰਸੀ ਵਿਚ ਕਲਮਬੰਦ ਕੀਤਾ ਹੈ । ਇਸ ਲਈ ਇਸ ਪੁਰਾਤਨ ਡੂੰਘੇ ਰਿਸਤੇ ਦੀ ਬਦੌਲਤ ਅਸੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਰਾਨ ਦੇ ਇੰਡੀਆ ਦੇ ਸਫਾਰਤਖਾਨੇ ਵਿਚ ਸਫੀਰ ਪ੍ਰੋ. ਅਬਦੁੱਲ ਮਜੀਦ ਹਕੀਮ ਇਲਾਹੀ ਵੱਲੋ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਭੇਜੇ ਆਪਣੇ ਡਿਪਟੀ ਸਫੀਰ ਜਨਾਬ ਮੁਹੰਮਦ ਹੂਸੈਨ ਵੱਲੋ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਜੀ ਆਇਆ ਕਹਿੰਦੇ ਹੋਏ ਸਵਾਗਤ ਕਰਦੇ ਹਾਂ । ਉਥੇ ਇਰਾਨ ਦੇ ਸਫਾਰਤਖਾਨੇ ਦੇ ਮੁੱਖੀ ਨੂੰ ਇਹ ਵੀ ਹਾਰਦਿਕ ਅਪੀਲ ਕਰਦੇ ਹਾਂ ਕਿ ਉਹ ਆਪਣੇ ਪੁਰਾਤਨ ਰਿਸਤੇ ਨੂੰ ਹੋਰ ਮਜਬੂਤ ਕਰਨ ਹਿੱਤ ਪੰਜਾਬ ਦੇ ਸੈਟਰ ਵਿਚ ਕਿਸੇ ਵੀ ਸਥਾਂਨ ਤੇ ਇਰਾਨ ਸਰਕਾਰ ਫਾਂਰਸੀ ਯੂਨੀਵਰਸਿਟੀ ਕਾਇਮ ਕਰਨ ਦਾ ਤਹੱਈਆ ਕਰੇ ਤਾਂ ਕਿ ਸਿੱਖ ਗੁਰਮੁੱਖੀ ਪੰਜਾਬੀ ਦੇ ਨਾਲ-ਨਾਲ ਉਰਦੂ ਅਤੇ ਫਾਂਰਸੀ ਦੀ ਵੀ ਡੂੰਘੀ ਵਾਕਫੀਅਤ ਪ੍ਰਾਪਤ ਕਰਕੇ ਆਪਣੀ ਗੁਰਬਾਣੀ ਵਿਚ ਦਰਜ ਫਾਂਰਸੀ ਦੇ ਸ਼ਬਦਾਂ ਦਾ ਹੋਰ ਡੂੰਘਾ ਅਧਿਐਨ ਕਰਨ ਦੇ ਸਮਰੱਥ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇੰਡੀਆ ਸਥਿਤ ਇਰਾਨ ਦੇ ਸਫਾਰਤਖਾਨੇ ਦੇ ਸਫੀਰ ਪ੍ਰੋ. ਅਬਦੁੱਲ ਮਜੀਦ ਹਕੀਮ ਇਲਾਹੀ ਨੂੰ ਇਕ ਪ੍ਰੈਸ ਬਿਆਨ ਵਿਚ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਰਾਨ ਦੀ ਸਰਕਾਰ ਸਿੱਖ ਕੌਮ ਅਤੇ ਇਰਾਨੀਆ ਦੇ ਪੁਰਾਤਨ ਇਤਿਹਾਸਿਕ ਰਿਸਤੇ ਨੂੰ ਹੋਰ ਮਜਬੂਤ ਕਰਨ ਹਿੱਤ ਸਾਡੇ ਵੱਲੋ ਕੀਤੀ ਗਈ ਅਪੀਲ ਨੂੰ ਹਰ ਕੀਮਤ ਤੇ ਅਮਲੀ ਰੂਪ ਦੇ ਕੇ ਇਸ ਨੂੰ ਹੋਰ ਪ੍ਰਫੁੱਲਿਤ ਕਰਨਗੇ ਅਤੇ ਗੁਰਬਾਣੀ ਦੇ ਅਨੁਸਾਰ ਸਮੁੱਚੀ ਮਨੁੱਖਤਾ ਦੀ ਜਿਥੇ ਬਿਨ੍ਹਾਂ ਕਿਸੇ ਭੇਦਭਾਵ ਤੋ ਹਰ ਖੇਤਰ ਵਿਚ ਸੇਵਾ ਕਰਨ, ਸਰਬੱਤ ਦੇ ਭਲੇ ਦੀ ਸੋਚ ਅਧੀਨ ਅਮਲ ਕਰਨ ਦੀ ਗੱਲ ਨੂੰ ਮਜਬੂਤੀ ਪ੍ਰਦਾਨ ਕਰਨ ਵਿਚ ਯੋਗਦਾਨ ਪਾਉਣਗੇ, ਉਥੇ ਫਾਂਰਸੀ ਦੀ ਯੂਨੀਵਰਸਿਟੀ ਕਾਇਮ ਕਰਕੇ ਇਸ ਦਿਸ਼ਾ ਵੱਲ ਵੱਡਾ ਉਦਮ ਵੀ ਕਰਨਗੇ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ