Home » ਸੰਸਾਰ » ਜਰਮਨੀ » ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾਂ ਗਿਆਨੀ ਜਾਚਕ ਜੀ ਅਤੇ ਜਥੇਦਾਰ ਕੇਵਲ ਸਿੰਘ ਜੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਦੇ ਸਥਾਈ ਹੱਲ ਲਈ ਸੱਦੇ ਤੇ ਪੁੰਹਚਣ ਦੀ ਅਪੀਲ।*

ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾਂ ਗਿਆਨੀ ਜਾਚਕ ਜੀ ਅਤੇ ਜਥੇਦਾਰ ਕੇਵਲ ਸਿੰਘ ਜੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਦੇ ਸਥਾਈ ਹੱਲ ਲਈ ਸੱਦੇ ਤੇ ਪੁੰਹਚਣ ਦੀ ਅਪੀਲ।*

SHARE ARTICLE

97 Views

ਜਰਮਨੀ 27 ਮਾਰਚ (ਖਿੜਿਆ ਪੰਜਾਬ) ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਦੇ ਸਥਾਈ ਹੱਲ ਲਈ 19 ਅਪ੍ਰੈਲ, 2026 ਨੂੰ ਇੱਕ ਅਹਿਮ ਬੈਠਕ ਸੱਦੀ ਗਈ ਹੈ। ਇਸੇ ਸੰਬੰਧ ਵਿੱਚ ਗਲੋਬਲ ਸਿੱਖ ਕੌਂਸਲ (GSC) ਦੇ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਸਚਦੇਵਾ ਵੱਲੋਂ ਸਮੂਹ ਸਿੱਖ ਸੰਗਤਾਂ, ਜਥੇਬੰਦੀਆਂ ਅਤੇ ਪੰਥਕ ਆਗੂਆਂ ਨੂੰ ਇਹ ਭਾਵਪੂਰਕ ਅਪੀਲ ਕੀਤੀ ਜਾਂਦੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਮਸਲੇ ਦੇ ਹੱਲ ਲਈ 19 ਅਪ੍ਰੈਲ ਨੂੰ ਹੋ ਰਹੀ ਵਿਸ਼ੇਸ਼ ਮੀਟਿੰਗ ਵਿੱਚ ਆਪਣਾ ਸਹਿਯੋਗ ਜਰੂਰ ਦਿਉ ਜੀ।ਸ੍ਰ.ਸਚਦੇਵਾ ਨੇ ਆਪਣੀ ਅਪੀਲ ਵਿੱਚ ਕਿਹਾ ਹੈ ਕਿ
ਮੂਲ ਨਾਨਕਸ਼ਾਹੀ ਕੈਲੰਡਰ ਸਿਰਫ ਤਾਰੀਖਾਂ ਦੀ ਗਿਣਤੀ ਨਹੀਂ, ਸਗੋਂ ਸਿੱਖ ਕੌਮ ਦੀ ਪਛਾਣ ਅਤੇ ਇਤਿਹਾਸ ਨਾਲ ਜੁੜਿਆ ਹੋਇਆ ਇਕ ਅਹਿਮ ਮਸਲਾ ਹੈ। ਪਿਛਲੇ ਕੁਝ ਸਮਿਆਂ ਤੋਂ ਇਸ ਮਾਮਲੇ ਵਿੱਚ ਪੈਦਾ ਹੋਈ ਅਸਹਿਮਤੀ ਅਤੇ ਵੱਖਰੇ-ਵੱਖਰੇ ਮਤਾਂ ਨੇ ਸੰਗਤਾਂ ਵਿੱਚ ਦੁਬਿਧਾ ਪੈਦਾ ਕੀਤੀ ਹੈ, ਜਿਸਦਾ ਸਥਾਈ ਅਤੇ ਸਾਰਥਕ ਹੱਲ ਲੱਭਣਾ ਸਮੇਂ ਦੀ ਜਰੂਰੀ ਮੰਗ ਹੈ।
ਇਸ ਮੀਟਿੰਗ ਦਾ ਮੁੱਖ ਉਦੇਸ਼ ਪੰਥਕ ਏਕਤਾ ਨੂੰ ਮਜ਼ਬੂਤ ਕਰਨਾ, ਸਾਰੇ ਪੱਖਾਂ ਨੂੰ ਇਕ ਮੰਚ ‘ਤੇ ਲਿਆਉਣਾ ਅਤੇ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਰਹਿਣੀ-ਬਹਿਣੀ ਦੇ ਅਨੁਸਾਰ ਸਾਂਝੇ ਤੌਰ ‘ਤੇ ਫੈਸਲਾ ਲੈਣਾ ਹੈ। ਸਾਡਾ ਵਿਸ਼ਵਾਸ ਹੈ ਕਿ ਸਿਰਫ ਸੰਵਾਦ, ਸਹਿਯੋਗ ਅਤੇ ਸਚਾਈ ਦੇ ਰਸਤੇ ਤੇ ਚੱਲ ਕੇ ਹੀ ਇਸ ਮਸਲੇ ਦਾ ਢੁੱਕਵਾਂ ਹੱਲ ਨਿਕਲ ਸਕਦਾ ਹੈ।
ਸ੍ਰ. ਅੰਮ੍ਰਿਤਪਾਲ ਸਿੰਘ ਸਚਦੇਵਾ ਨੇ ਕਿਹਾ ਕਿ “ਸਾਡੀ ਸਾਰਿਆਂ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਨਿੱਜੀ ਸੋਚਾਂ ਤੋਂ ਉੱਪਰ ਉੱਠ ਕੇ ਪੰਥ ਦੀ ਚੜ੍ਹਦੀ ਕਲਾ ਲਈ ਇਕਜੁੱਟ ਹੋਈਏ। ਇਹ ਮੀਟਿੰਗ ਸਿਰਫ ਇਕ ਬੈਠਕ ਨਹੀਂ, ਸਗੋਂ ਸਿੱਖ ਕੌਮ ਦੇ ਭਵਿੱਖ ਲਈ ਇਕ ਅਹਿਮ ਕਦਮ ਹੈ।”
ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਉਪਰਾਲੇ ਨਾਲ ਜੁੜ ਕੇ ਆਪਣੀ ਆਵਾਜ਼ ਅਤੇ ਸਹਿਯੋਗ ਪ੍ਰਗਟ ਕਰਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਪੱਸ਼ਟ, ਇਕਸਾਰ ਅਤੇ ਸਵੀਕਾਰਯੋਗ ਕੈਲੰਡਰ ਪ੍ਰਣਾਲੀ ਸਥਾਪਿਤ ਕੀਤੀ ਜਾ ਸਕੇ।
ਸ੍ਰ. ਸਚਦੇਵਾ ਨੇ ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਵੀ ਪੁਰਜੋਰ ਬੇਨਤੀ ਕੀਤੀ ਹੈ ਕਿ ਉਹ ਸਾਰੇ ਵੀ ਇਸ ਅਹਿਮ ਬੈਠਕ ਵਿੱਚ ਜਰੂਰ ਸ਼ਾਮਿਲ ਹੋਣ ਤਾਂ ਕਿ ਸਿੱਖ ਸੰਗਤਾਂ ਕਿਸੇ ਇੱਕ ਸਾਂਝੇ ਹੱਲ ਤੇ ਪੁਹੰਚ ਸਕਣ ਅਤੇ ਇਹ ਮਸਲਾ ਸਦਾ ਲਈ ਹੱਲ ਹੋ ਸਕੇ।
ਅੰਤ ਵਿੱਚ, ਗਲੋਬਲ ਸਿੱਖ ਕੌਂਸਲ ਸਾਰਿਆਂ ਨੂੰ ਬੇਨਤੀ ਕਰਦੀ ਹੈ ਕਿ ਇਸ ਮਹੱਤਵਪੂਰਨ ਮਸਲੇ ਨੂੰ ਸਿਰਫ ਵਿਚਾਰ-ਵਟਾਂਦਰੇ ਤੱਕ ਸੀਮਿਤ ਨਾ ਰੱਖਦੇ ਹੋਏ, ਇਸਦੇ ਹੱਲ ਲਈ ਇਕਜੁੱਟ ਹੋ ਕੇ ਕਦਮ ਚੁੱਕੇ ਜਾਣ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੇਲਟਾ ਦੇ ਪ੍ਰਧਾਨ ਅਮਨਦੀਪ ਸਿੰਘ ਜੋਹਲ ਪ੍ਰਬੰਧ ਸੰਭਾਲਣ ਵਿਚ ਹੋਏ ਫੇਲ, ਸੰਗਤਾਂ ਵਲੋਂ ਤੁਰੰਤ ਅਸਤੀਫੇ ਦੀ ਮੰਗ 👉 ਐਤਵਾਰ 29 ਮਾਰਚ ਨੂੰ ਇਸੇ ਸੰਬੰਧੀ ਗੁਰਦੁਆਰਾ ਸਾਹਿਬ ਵਿਖ਼ੇ ਹੋਵੇਗੀ ਮੀਟਿੰਗ, ਵਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ