Home » ਸੰਸਾਰ » ਜਰਮਨੀ » ਮਾਰਬੁਰਗ ਜਰਮਨੀ ਵਿਖੇ ਤੀਜੇ ਪੰਜਾਬੀ ਸੱਭਿਆਚਾਰ ਮੇਲੇ ਵਿੱਚ ਸਿੱਖ ਸਦੇਸ਼ਾ ਜਰਮਨੀ ਵੱਲੋ ਲਗਾਏ ਗਏ ਦਸਤਾਰ ਸਿਖਲਾਈ ਸਟੈਂਡ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ – ਭਾਈ ਜਗਦੀਸ਼ ਸਿੰਘ ਆਖਨ

ਮਾਰਬੁਰਗ ਜਰਮਨੀ ਵਿਖੇ ਤੀਜੇ ਪੰਜਾਬੀ ਸੱਭਿਆਚਾਰ ਮੇਲੇ ਵਿੱਚ ਸਿੱਖ ਸਦੇਸ਼ਾ ਜਰਮਨੀ ਵੱਲੋ ਲਗਾਏ ਗਏ ਦਸਤਾਰ ਸਿਖਲਾਈ ਸਟੈਂਡ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ – ਭਾਈ ਜਗਦੀਸ਼ ਸਿੰਘ ਆਖਨ

SHARE ARTICLE

79 Views

ਮਾਰਬੁਰਗ 15 ਸਤੰਬਰ 2026 ਮਾਰਬੁਰਗ ਦੇ ਨੈਬਰਹੁੱਡ ਸੈਂਟਰ ਵਾਲਡਟਾਲ ਵਿੱਚ ਐਤਵਾਰ ਨੂੰ ਹੋਏ ਤੀਜੇ ਪੰਜਾਬੀ ਮੇਲੇ ਵਿੱਚ ਲਗਭਗ 600 ਲੋਕਾਂ ਦੀ ਸ਼ਮੂਲੀਅਤ ਨੇ ਇੱਕ ਅਜਿਹਾ ਮਾਹੌਲ ਸਿਰਜਿਆ, ਜਿਸ ਦੀ ਚਰਚਾ ਹੁਣ ਸਮਾਗਮ ਤੋਂ ਬਾਅਦ ਵੀ ਜਾਰੀ ਹੈ। ਪੰਜਾਬੀ ਸੱਭਿਆਚਾਰ, ਢੋਲ, ਭੰਗੜਾ, ਗਿੱਧਾ, ਦਸਤਾਰ ਅਤੇ ਮਹਿੰਦੀ ਵਰਕਸ਼ਾਪਾਂ ਤੋਂ ਲੈ ਕੇ ਪੰਜਾਬੀ ਗਹਿਣਿਆਂ ਅਤੇ ਰਵਾਇਤੀ ਪੰਜਾਬੀ ਖਾਣਿਆਂ ਤੱਕ—ਮੇਲਾ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗਿਆ ਹੋਇਆ ਸੀ। ਪਰ ਇਸ ਵਾਰ ਗੱਲ ਸਿਰਫ਼ ਸੱਭਿਆਚਾਰ ਮੇਲਾ ਮਨਾਉਣ ਤੱਕ ਸੀਮਿਤ ਨਹੀਂ ਰਹੀ। ਇਹ ਮੇਲਾ ਪੰਜਾਬੀ ਪਹਿਚਾਣ ਨੂੰ ਮਾਰਬੁਰਗ ਦੇ ਲੋਕਤੰਤਰਿਕ ਅਤੇ ਬਹੁ-ਸੱਭਿਆਚਾਰਕ ਸਮਾਜ ਨਾਲ ਜੋੜਨ ਦਾ ਇੱਕ ਮਜ਼ਬੂਤ ਸੰਦੇਸ਼ ਬਣ ਗਿਆ। ਪੰਜਾਬੀ ਹੋਣਾ ਅਤੇ ਜਰਮਨ ਸਮਾਜ ਦਾ ਹਿੱਸਾ ਹੋਣਾ—ਦੋਵੇਂ ਇਕੱਠੇ ਯੂਨੀਵਰਸਿਟੀ ਸਿਟੀ ਮਾਰਬੁਰਗ ਦੇ Ausländerbeirat ਅਤੇ Awahs e. V. – Stimme der Pluralität ਵੱਲੋਂ ਕਰਵਾਏ ਗਏ ਇਸ ਮੇਲੇ ਵਿੱਚ ਵੱਖ-ਵੱਖ ਪੀੜ੍ਹੀਆਂ ਅਤੇ ਕਈ ਸੱਭਿਆਚਾਰਕ ਪਿਛੋਕੜਾਂ ਵਾਲੇ ਲੋਕ ਇਕੱਠੇ ਹੋਏ। ਮੇਲੇ ਦੀ ਸ਼ੁਰੂਆਤ ਸਰਦਾਰ ਨਿਰਮਲ ਸਿੰਘ ਹੰਸਪਾਲ ਜੋ ਮਾਰਬੁਰਗ ਵਿੱਚ ਵਿਦੇਸ਼ੀ ਕੌਂਸਲ ਦੇ ਡਿਪਟੀ ਚੇਅਰ ਪਰਸਨ ਹਨ ਅਤੇ ਉਹਨਾਂ ਦੇ ਨਾਲ ਹਰਪ੍ਰੀਤ ਕੌਰ ਸੰਧੂ ਕੇਲਕਹਾਈਮ (Kelkheim) ਤੋਂ ਇੱਕ ਸਰਗਰਮ ਸਿਆਸਤਦਾਨ, ਲੇਖਕ ਅਤੇ ਸਮਾਜ ਸੇਵਿਕਾ ਹਨ, ਜੋ ਜਰਮਨ ਸਿਆਸਤ ਵਿੱਚ ਸਾਡੇ ਭਾਈਚਾਰੇ ਦਾ ਨਾਂ ਰੋਸ਼ਨ ਕਰ ਰਹੇ ਹਨ। ਉਹ ਵੱਖ-ਵੱਖ ਸੱਭਿਆਚਾਰਾਂ ਨੂੰ ਆਪਸ ਵਿੱਚ ਜੋੜਨ ਅਤੇ ਸਮਾਜਿਕ ਬਰਾਬਰੀ ਲਈ ਲਗਾਤਾਰ ਕੰਮ ਕਰ ਰਹੇ ਹਨ।” ਵਿਸ਼ੇਸ਼ ਮਹਿਮਾਨਾਂ ਵਿੱਚ Jennifer Wagner, Liban Farah, Sylvie Cloutier ਜਸਮੀਤ ਕੌਰ , ਜਸਵਿੰਦਰ ਸਿੰਘ ਰਾਠ , ਸ. ਨਰਿੰਦਰ ਸਿੰਘ ਘੋਤੜਾ, ਕਮਲਪ੍ਰੀਤ ਕੌਰ ਕਈ ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਸ਼ਾਮਲ ਸਨ। ਖ਼ਾਸ ਧਿਆਨ ਨੌਜਵਾਨ Kanwarsherpal Singh Rath ਕੰਵਰਸ਼ੇਰਪਾਲ ਸਿੰਘ ਰਾਠ ਨੇ ਖਿੱਚਿਆ, ਜੋ ਹਾਈਡਲਬਰਗ ਦੇ ਨੌਜਵਾਨ ਰਾਜਨੀਤਿਕ ਪ੍ਰਤੀਨਿਧ ਵਜੋਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਬਣੇ। ਇਸ ਤੋਂ ਇੱਕ ਸਪੱਸ਼ਟ ਸੰਦੇਸ਼ ਮਿਲਿਆ ਕਿ ਆਪਣੀਆਂ ਜੜ੍ਹਾਂ ’ਤੇ ਮਾਣ ਕਰਦੇ ਹੋਏ ਸਮਾਜ ਦੀ ਮੁੱਖ ਧਾਰਾ ਵਿੱਚ ਸਰਗਰਮ ਭੂਮਿਕਾ ਨਿਭਾਈ ਜਾ ਸਕਦੀ ਹੈ। ਇਸ ਮੇਲਾ ਵਿੱਚ ਵਿਸ਼ੇਸ਼ ਤੌਰ ਸਿੱਖ ਸੰਦੇਸ਼ਾ ਜਰਮਨੀ ਦੇ ਸੰਚਾਲਕ ਸ.ਜਗਦੀਸ਼ ਸਿੰਘ ਆਖਨ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਸ਼ਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਜੋੜਨ ਵਾਲੀ ਮਹੱਤਵਪੂਰਨ ਕੜੀ ਹੈ। ਇਹ ਗੱਲ ਖਾਸ ਤੌਰ ’ਤੇ ਵਿਦੇਸ਼ ਵਿੱਚ ਪਲ ਰਹੀ ਨਵੀਂ ਪੀੜ੍ਹੀ ਲਈ ਮਹੱਤਵਪੂਰਨ ਹੈ। ਆਪਣੀਆਂ ਜੜ੍ਹਾਂ ਨੂੰ ਸੰਭਾਲਣਾ ਪਿੱਛੇ ਮੁੜਨਾ ਨਹੀਂ, ਸਗੋਂ ਆਪਣੇ ਭਵਿੱਖ ਨੂੰ ਹੋਰ ਮਜ਼ਬੂਤ ਕਰਨਾ ਹੈ। ਜਿੱਥੇ ਸੱਭਿਆਚਾਰਕ ਰੰਗ ਮੇਲੇ ਦੀ ਰੌਣਕ ਭੰਗੜਾ ਅਤੇ ਗਿੱਧਾ ਦੀ ਪੇਸ਼ਕਾਰੀ ਹੋਈ। ਉੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਜੋ ਇਸ ਮੇਲੇ ਵਿੱਚ ਸਿੱਖ ਸਦੇਸ਼ਾ ਜਰਮਨੀ ਵੱਲੋ ਦਸਤਾਰ ਸਿਖਲਾਈ ਵਰਕਸ਼ਾਪ ਲਗਾਈ ਜਿਸ ਵਿੱਚ ਬਹੁਤ ਉਤਸ਼ਾਹ ਨਾਲ ਖਾਸ ਕਰਕੇ ਜਰਮਨ ਲੋਕਾਂ ਨੇ ਬਹੁਤ ਦਿਲਚਸਪੀ ਦਿਖਾਈ ਅਤੇ ਦਸਤਾਰ ਦੀ ਮਹਤੱਤਾ ਬਾਰੇ ਜਾਣਕਾਰੀ ਲਈ ਦਸਤਾਰ ਸਜਾਉਣ ਦੀ ਸੇਵਾ ਅਮਰਜੀਤ ਸਿੰਘ, ਰਣਜੋਧ ਸਿੰਘ ਵੱਲੋ ਨਿਭਾਈ ਗਈ। ਵਿਸ਼ੇਸ਼ ਤੌਰ ਸ. ਗੁਰਦੀਪ ਸਿੰਘ ਜੀ ਪ੍ਰਦੇਸ਼ੀ ਨੇ ਸਿੱਖ ਸੰਦੇਸ਼ਾ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਦਸਤਾਰ ਦੀ ਮਹਾਨਤਾ ਦੀ ਜਾਣਕਾਰੀ ਜਰਮਨੀ ਭਾਸ਼ਾ ਡੁੱਚ ਵਿੱਚ ਦਰਸ਼ਕਾਂ ਨਾਲ ਸਾਂਝੀ ਕੀਤੀ। ਸਮੂਹ ਪ੍ਰਬੰਧਕਾਂ ਨੂੰ ਇਸ ਪ੍ਰੋਗਰਾਮ ਤੀਜੇ ਪੰਜਾਬੀ ਸੱਭਿਆਚਾਰ ਮੇਲੇ ਦੀ ਸਫਲਤਾ ਲਈ ਬਹੁਤ ਬਹੁਤ ਵਧਾਈਆ ਦਿੱਤੀਆ। ਇਸ ਮੌਕੇ ਲੇਖਕ ਕਵੀ ਸਫਲ ਬਿਜ਼ਨਸਮੈਨ ਜੋ 400 ਕਿਲੋਮੀਟਰ ਦਾ ਫਾਸਲਾ ਤੈ ਕਰਕੇ ਸਰਦਾਰ ਬਲਬੀਰ ਸਿੰਘ ਜੱਸੀ ਖਾਲਸਾ ਜੀ ਵੀ ਇਸ ਮੇਲੇ ਦੀ ਸ਼ਾਨ ਬਣੇ ਉਂਨ੍ਹਾ ਨੇ ਇਹ ਪੰਜਾਬੀ ਮੇਲਾ ਆਯੋਜਿਤ ਕਰਨ ਲਈ ਸ. ਨਿਰਮਲ ਸਿੰਘ ਹੰਸਪਾਲ ਅਤੇ ਉਂਨ੍ਹਾ ਦੇ ਸਾਥੀ ਆਯੋਜਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News