Home » ਸੰਸਾਰ » ਜਰਮਨੀ » ਰੰਗਲਾ ਪੰਜਾਬ ਪੰਜਾਬੀ ਸੱਭਿਆਚਾਰਕ ਟੀਮ ਵੱਲੋਂ ਕਰਾਇਆ ਗਿਆ ਸੱਭਿਆਚਾਰਕ ਮੇਲਾ।

ਰੰਗਲਾ ਪੰਜਾਬ ਪੰਜਾਬੀ ਸੱਭਿਆਚਾਰਕ ਟੀਮ ਵੱਲੋਂ ਕਰਾਇਆ ਗਿਆ ਸੱਭਿਆਚਾਰਕ ਮੇਲਾ।

SHARE ARTICLE

187 Views

ਜਰਮਨੀ 22 ਜੁਲਾਈ (ਖਿੜਿਆ ਪੰਜਾਬ) ਰੰਗਲਾ ਪੰਜਾਬ ਪੰਜਾਬੀ

ਸੱਭਿਆਚਾਰ ਦੀ ਟੀਮ ਵੱਲੋਂ ਜਰਮਨੀ ਦੀ ਧਰਤੀ ਜੋਇਸਟ ਸ਼ਹਿਰ ਵਿਖੇ ਕਰਵਾਇਆ ਗਿਆ ਇਹ ਵਿਸ਼ਾਲ ਸੱਭਿਆਚਾਰਕ ਮੇਲਾ ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਮਾਜਿਕ ਜਾਗਰੂਕਤਾ ਦਾ ਸੁੰਦਰ ਸੁਮੇਲ ਸਾਬਤ ਹੋਇਆ। ਇਸ ਸਮਾਗਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਮੇਲਾ ਬਣਾਇਆ ਗਿਆ। ਪ੍ਰਬੰਧਕਾਂ ਨੇ ਪਹਿਲਾਂ ਹੀ ਸਪੱਸ਼ਟ ਐਲਾਨ ਕੀਤਾ ਸੀ ਕਿ ਕੋਈ ਵੀ ਵਿਅਕਤੀ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਮੇਲੇ ਵਿੱਚ ਦਾਖ਼ਲ ਨਹੀਂ ਹੋਵੇਗਾ ਅਤੇ ਨਾ ਹੀ ਮੇਲੇ ਦੌਰਾਨ ਕਿਸੇ ਨੂੰ ਨਸ਼ਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸੰਗਤਾਂ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਪੂਰਾ ਸਹਿਯੋਗ ਦਿੱਤਾ।

ਸਮਾਗਮ ਦੌਰਾਨ ਲਗਾਏ ਗਏ ਦਸਤਾਰ (ਪੱਗ) ਕੈਂਪ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਦਸਤਾਰ ਸਜਾਈ ਅਤੇ ਇਸ ਦੀ ਮਹਾਨ ਪਰੰਪਰਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ, ਉਨ੍ਹਾਂ ਦੀ ਦੂਰਅੰਦੇਸ਼ੀ, ਇਨਸਾਫ਼ਪਸੰਦ ਸ਼ਾਸਨ ਅਤੇ ਖਾਲਸਾਈ ਸ਼ਾਨ ਬਾਰੇ ਵੀ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ ਗਏ।

ਭਾਈ ਬੇਅੰਤ ਸਿੰਘ ਮੋਹਾਲੀ ਨੇ ਦਸਤਾਰ ਦੀ ਮਹੱਤਤਾ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਦਸਤਾਰ ਸਿਰਫ਼ ਇੱਕ ਪਹਿਰਾਵਾ ਨਹੀਂ, ਸਗੋਂ ਸਿੱਖ ਦੀ ਪਹਿਚਾਣ, ਸਵੈ-ਮਾਣ, ਜ਼ਿੰਮੇਵਾਰੀ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀ ਵਿਰਾਸਤ, ਸੱਭਿਆਚਾਰ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ।

ਇਸ ਮੌਕੇ ਦੋ ਵਾਰ ਐਮ.ਪੀ. ਦੀ ਚੋਣ ਲੜ ਚੁੱਕੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਰਮਨੀ ਵਿੱਚ ਰਹਿੰਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਲਈ ਇੱਕ ਅਜਿਹਾ ਵਧੀਆ ਸਕੂਲ ਅਤੇ ਕਾਲਜ ਸਥਾਪਤ ਕੀਤਾ ਜਾਵੇ, ਜਿੱਥੇ ਆਧੁਨਿਕ ਸਿੱਖਿਆ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸਿੱਖ ਇਤਿਹਾਸ, ਗੁਰਬਾਣੀ ਅਤੇ ਆਪਣੇ ਵਿਰਸੇ ਨਾਲ ਵੀ ਜੋੜਿਆ ਜਾ ਸਕੇ।

ਸਮਾਗਮ ਦੇ ਅੰਤ ਵਿੱਚ ਰੰਗਲਾ ਪੰਜਾਬ – ਪੰਜਾਬ ਸੱਭਿਆਚਾਰ ਦੀ ਟੀਮ ਦੇ ਪ੍ਰਧਾਨ ਸਰਦਾਰ ਤਰਸੇਮ ਸਿੰਘ ਢਿੱਲੋਂ ਨੇ ਭਾਵੁਕ ਸ਼ਬਦਾਂ ਵਿੱਚ ਸਮੂਹ ਸੰਗਤਾਂ, ਸੇਵਾਦਾਰਾਂ, ਸਪਾਂਸਰਾਂ, ਕਲਾਕਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਗਮ ਦੀ ਸਫਲਤਾ ਕਿਸੇ ਇੱਕ ਵਿਅਕਤੀ ਦੀ ਨਹੀਂ ਹੁੰਦੀ, ਸਗੋਂ ਇਹ ਸਾਰਿਆਂ ਦੀ ਸਾਂਝੀ ਮਿਹਨਤ, ਸੇਵਾ-ਭਾਵਨਾ ਅਤੇ ਏਕਤਾ ਦਾ ਨਤੀਜਾ ਹੁੰਦੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਾਰੇ ਮਿਲ ਕੇ ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਯਤਨ ਕਰਦੇ ਰਹਿਣਗੇ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ, ਆਪਣੀ ਮਾਂ-ਬੋਲੀ, ਆਪਣੇ ਵਿਰਸੇ ਅਤੇ ਆਪਣੀ ਪਹਿਚਾਣ ਨਾਲ ਜੁੜੇ ਰਹਿਣ ਅਤੇ ਅਜਿਹੇ ਸਮਾਜਿਕ ਤੇ ਸੱਭਿਆਚਾਰਕ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਇਸ ਮੌਕੇ ਹਾਜਿਰ ਪ੍ਰਬੰਧਕ ਸਹਿਯੋਗੀ ਜਿਨਾਂ ਵਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸੇਵਾਵਾਂ ਨਿਭਾਹਿਆਂ ਉਹਨਾਂ ਵਿੱਚ ਪ੍ਰਧਾਨ ਸਰਦਾਰ ਤਰਸੇਮ ਸਿੰਘ ਢਿੱਲੋ, ਸਤਪਾਲ ਸਿੰਘ, ਸ਼ਮਸ਼ੇਰ ਸਿੰਘ ਸੀਤਲ ਸਿੰਘ,ਸਰਬਜੀਤ ਸਿੰਘ ਸਘਾ, ਕਲਮਜੀਤ ਸਿੰਘ, ਸੁਰਿੰਦਰ ਸਿੰਘ ਜਸਵੰਤ ਸਿੰਘ ਗੁਰਬਖ਼ਸ ਸਿੰਘ, ਬਲਜੀਤ ਸਿੰਘ ਜੁਗਰਾਜ ਸਿੰਘ ਗੋਲਡੀ ਰਜਵੰਤ ਸਿੰਘ ਬਾਬਾ ਅਬਨਾਸ਼ ਸਿੰਘ,ਭਾਈ ਬੇਅੰਤ ਸਿੰਘ ਮੋਹਾਲੀ, ਗੁਰਦੀਪ ਸਿੰਘ ਰੰਧਾਵਾ ਜਲਦੀਪ ਰੰਧਾਵਾ ਅਮਰਜੀਤ ਸਿੰਘ ਜੋਹਲ,ਸੁਮੀਤ ਸੈਣੀ, ਭਾਦਰਵਾਜ ਫੈਮਲੀ ਹਾਮ ਨਿਰਵੈਲ ਸਿੰਘ ਸੰਘਾ, ਸਵਰਨ ਸਿੰਘ ਸੋਨੂ, ਤਮੂਰ ਅਸਲਮ, ਮਨਿੰਦਰ ਸਿੰਘ, ਸਤਪਾਲ ਸਿੰਘ ਸਨ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News